Five-member committee: ਪੰਜ ਮੈਂਬਰੀ ਕਮੇਟੀ ਨੇ ਹਲਕਾ ਸ਼ਾਹਕੋਟ ਵਿਖੇ ਭਰਤੀ ਲਈ ਕੀਤੀ ਮੀਟਿੰਗ
Published : Jun 9, 2025, 9:00 pm IST
Updated : Jun 9, 2025, 9:00 pm IST
SHARE ARTICLE
Five-member committee: Five-member committee held a meeting for recruitment in Shahkot constituency
Five-member committee: Five-member committee held a meeting for recruitment in Shahkot constituency

ਪੰਜਾਬ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਲਾਜ਼ਮੀ : ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Five-member committee: ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਅਤੇ ਸੀਨੀਅਰ ਮੈਂਬਰ ਹਲਕਾ ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਵਿੱਚ ਹਲਕਾ ਸ਼ਾਹਕੋਟ ਦੇ ਅਧੀਨ ਆਉਂਦੇ ਪਿੰਡ ਮੰਡਿਆਲਾ ਵਿਖੇ ਸੰਗਤਾਂ ਦਾ ਇਕੱਠ ਹੋਇਆ।

 ਇਸ ਮੌਕੇ ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਲਈ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਹੁਕਮ ਹੋਇਆ ਹੈ ਉਸ ਹੁਕਮ ਅਨੁਸਾਰ ਹੀ ਭਰਤੀ ਚੱਲ ਰਹੀ ਹੈ।  ਉਹਨਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਲਈ ਨੌਜਵਾਨਾਂ ਨੂੰ ਖਾਸ ਤੌਰ ਤੇ ਅਤੇ ਬੀਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਮਲਾ ਮਾਰੀਏ ਅਤੇ ਕਾਫਲੇ ਬੰਨ ਤੁਰੀਏ ਅਤੇ ਸ਼ਾਹਕੋਟ ਹਲਕਾ ਬਹੁਤ ਹੀ ਵਧੀਆ ਹਲਕਾ ਹੈ ਅਤੇ ਇਸ ਵਿੱਚ ਮੰਡਿਆਲਾ ਪਿੰਡ ਅਤੇ ਹੋਰ ਵੀ ਵੱਡੇ ਛੋਟੇ ਪਿੰਡ ਪੰਥਕ ਹਨ, ਇਸ ਇਕੱਠ ਨੂੰ ਦੇਖ ਕੇ ਇਹ ਜਾਪਦਾ ਹੈ ਕਿ ਸੰਗਤ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹਨ।

ਭਾਈ ਵਡਾਲਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਭਰਤੀ ਕਰ ਰਹੇ ਹਾਂ। ਇਸ ਮੌਕੇ ਸਮੂਹ ਵਰਕਰ ਸਾਹਿਬਾਨਾਂ ਅਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਵਿੱਚ ਮੁੱਖ ਤੌਰ ਤੇ ਜਥੇਦਾਰ ਸੁਖਵੰਤ ਸਿੰਘ ਰੋਲੀ, ਜਥੇਦਾਰ ਊਧਮ ਸਿੰਘ ਔਲਖ,ਜਥੇਦਾਰ ਲਸ਼ਕਰ ਸਿੰਘ ਰਹੀਮਪੁਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਿੱਧੇ ਹੀ ਤੌਰ ਤੇ ਇਹ ਆਖਿਆ ਗਿਆ ਸੀ ਕਿ ਇਹ ਲੀਡਰਸ਼ਿਪ ਪੰਜਾਬ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਦੁਬਾਰਾ ਗਲਤੀ ਨੂੰ ਦੁਹਰਾਉਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਬਣੀ ਹੋਈ ਕਮੇਟੀ ਤੋਂ ਭਰਤੀ ਕਰਾਉਣ ਦੀ ਬਜਾਏ ਆਪ ਖੁਦ ਭਰਤੀ ਕਰਕੇ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਲਗਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਨਾਂ ਮੰਨ ਕੇ ਆਪਣੇ ਆਪ ਨੂੰ ਭਗੌੜਾ ਕਰ ਲਿਆ ਅਤੇ ਸੰਗਤਾਂ ਦੇ ਮਨਾਂ ਵਿੱਚ ਹੋਰ ਜਿਆਦਾ ਰੋਸ ਭਰ ਲਿਆ। ਇਸ ਮੌਕੇ ਮੇਜਰ ਸਿੰਘ ਮੰਡਿਆਲਾ ਵਰਿੰਦਰ ਸਿੰਘ ਸਾਬਕਾ ਸਰਪੰਚ ਬਾਬਾ ਜਾਗਰ ਸਿੰਘ ਜੀ ਪੰਡੋਰੀ ਮਨਜਿੰਦਰ ਸਿੰਘ ਲਖਵੀਰ ਸਿੰਘ ਹਰਵਿੰਦਰ ਸਿੰਘ ਲਾਡੀ ਮਹੇੜੂ ਕਾਲਾ ਅਟਵਾਲ ਮਹੇੜੂ ਸੁਖਵਿੰਦਰ ਸਿੰਘ ਮਹੇੜੂ ਨਿਰਮਲ ਸਿੰਘ ਮਹੇੜੂ ਗੁਰਿੰਦਰ ਸਿੰਘ ਮਾਨ ਮਹੇੜੂ ਫਤਿਹ ਸਿੰਘ ਮਾਨ ਮਹੇੜੂ ਸਰਬਜੀਤ ਸਿੰਘ ਸੰਘੇੜਾ ਨਵਾਂ ਪਿੰਡ ਜਥੇਦਾਰ ਧੰਨਾ ਸਿੰਘ ਤਲਵੰਡੀ ਸੰਘੇੜਾ ਜਥੇਦਾਰ ਯਸ਼ਪਾਲ ਸਿੰਘ ਪੰਨੂ ਅਮਰੀਕ ਸਿੰਘ ਕਲੇਰ ਪਰਜੀਆਂ ਸਰਬਜੀਤ ਸਿੰਘ ਸਾਬੀ ਪਰਜੀਆਂ ਖੁਰਦ ਤਰਲੋਕ ਸਿੰਘ ਮਾਲੋਵਾਲ ਗੁਰਵਿੰਦਰ ਸਿੰਘ ਮਾਲੋਵਾਲ ਬਲਵਿੰਦਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਾਣ ਖਾਲਸਾ ਭਜਨ ਸਿੰਘ ਪੰਨੂ ਅਵਾਣ ਖਾਲਸਾ ਗੁਰਵਿੰਦਰ ਸਿੰਘ ਸਰਪੰਚ ਉਮਰੇਵਾਲ ਜਗਜੀਤ ਸਿੰਘ ਸਾਬਕਾ ਸਰਪੰਚ ਬਘੇਲ ਅੰਮ੍ਰਿਤਪਾਲ ਸਿੰਘ ਉਮਰੇਵਾਲ ਬਲਜੀਤ ਸਿੰਘ ਉਮਰੇਵਾਲ ਸੁਖਜੀਤ ਸਿੰਘ ਮੈਸਮਪੁਰ ਗੁਰਪ੍ਰੀਤ ਸਿੰਘ ਉਮਰੇਵਾਲ ਸਤਨਾਮ ਸਿੰਘ ਮਡਿਆਲਾ ਨਿਰਮਲ ਸਿੰਘ ਮੰਡਿਆਲਾ ਗੁਰਚਰਨ ਸਿੰਘ ਰੌਲੀ ਸੁਖਚੈਨ ਸਿੰਘ ਰੌਲੀ ਬੂਟਾ ਸਿੰਘ ਸੂਬੇਦਾਰ ਸੁਖਦੇਵ ਸਿੰਘ ਲਖਵੀਰ ਸਿੰਘ ਅਵਾਨ ਖਾਲਸਾ ਪ੍ਰੀਤਮ ਸਿੰਘ ਕੈਮ ਵਾਲਾ ਪਰਮਜੀਤ ਸਿੰਘ ਹਰੀਪੁਰ ਅਤੇ ਆਦਿ ਪਿੰਡਾਂ ਤੋਂ ਸੰਗਤਾਂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement