Ludhiana News: ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 10 ਸਾਲਾ ਬੱਚੀ ਦੀ ਮੌਤ

By : PARKASH

Published : Jun 9, 2025, 1:23 pm IST
Updated : Jun 9, 2025, 1:23 pm IST
SHARE ARTICLE
Ludhiana News: 10-year-old girl riding a motorcycle dies after being hit by a car
Ludhiana News: 10-year-old girl riding a motorcycle dies after being hit by a car

Ludhiana News: ਟੱਕਰ ਮਾਰਨ ਤੋਂ ਬਾਅਦ ਜ਼ਮੀਨ ’ਤੇ ਡਿੱਗੀ ਬੱਚੀ ਨੂੰ ਕੁਚਲਦਾ ਹੋਇਆ ਭੱਜ ਗਿਆ ਕਾਰ ਚਾਲਕ

 

Ludhiana Accident News: ਪੰਜਾਬ ਦੇ ਲੁਧਿਆਣਾ ਵਿਚ ਇਕ ਕਾਰ ਚਾਲਕ ਨੇ ਬੜੀ ਹੀ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਇਕ 10 ਸਾਲਾ ਬੱਚੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਬੱਚੀ ਅਤੇ ਉਸਦੀ ਸਹੇਲੀ ਅਪਣੇ ਗੁਆਂਢੀ ਨਾਲ ਮੋਟਰਸਾਈਕਲ ’ਤੇ ਘੁੰਮਣ ਜਾ ਰਹੀਆਂ ਸਨ। ਉਦੋਂ ਹੀ ਇੱਕ ਕਾਰ ਚਾਲਕ ਨੇ ਉਨ੍ਹਾਂ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਬਾਈਕ ਦੇ ਪਿੱਛੇ ਬੈਠੀ ਕੁੜੀ ਜ਼ਮੀਨ ’ਤੇ ਡਿੱਗ ਪਈ। ਕਾਰ ਡਰਾਈਵਰ ਕਾਰ ਰੋਕਣ ਦੀ ਬਜਾਏ ਕੁੜੀ ਨੂੰ ਕੁਚਲਦਾ ਹੋਇਆ ਉਥੋਂ ਭੱਜ ਗਿਆ।

ਪ੍ਰਵਾਰਕ ਮੈਂਬਰਾਂ ਨੇ ਕੁੜੀ ਨੂੰ ਜ਼ਖ਼ਮੀ ਹਾਲਤ ਵਿੱਚ ਅਪੋਲੋ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਹਸੀਨਾ (10) ਵਜੋਂ ਹੋਈ ਹੈ, ਜੋ ਸ਼ਾਂਤੀ ਨਗਰ ਗਿਆਸਪੁਰਾ ਦੀ ਰਹਿਣ ਵਾਲੀ ਹੈ। ਪੀੜਤਾ ਦਾ ਪਰਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦੇ ਹੋਏ ਬੱਚੀ ਦੇ ਪਿਤਾ ਜਮਾਲੂਦੀਨ ਨੇ ਕਿਹਾ ਕਿ ਮੇਰੀ ਧੀ ਹਸੀਨਾ ਤੇ ਉਸਦੀ ਸਹੇਲੀ ਨਿਸ਼ਾ ਗੁਆਂਢੀ ਨਿਤੀਸ਼ ਨਾਲ ਮੋਟਰਸਾਈਕਲ ’ਤੇ ਗਈਆਂ ਸਨ। ਉਹ ਇੰਦਰਾ ਪਾਰਕ ਮੋੜ ਸੂਆ ਰੋਡ ’ਤੇ ਪਹੁੰਚਿਆ ਸੀ ਕਿ ਇੱਕ ਕਾਰ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਟੱਕਰ ਕਾਰਨ ਬਾਈਕ ’ਤੇ ਬੈਠੀ ਹਸੀਨਾ ਜ਼ਮੀਨ ’ਤੇ ਡਿੱਗ ਪਈ। ਕਾਰ ਰੋਕਣ ਦੀ ਬਜਾਏ, ਕਾਰ ਚਾਲਕ ਨੇ ਹਸੀਨਾ ਦੇ ਪੇਟ ’ਤੇ ਕਾਰ ਚੜ੍ਹਾ ਦਿੱਤੀ ਅਤੇ ਭੱਜ ਗਿਆ। ਲੋਕ ਖ਼ੂਨ ਨਾਲ ਲੱਥਪੱਥ ਹਸੀਨਾ ਨੂੰ ਅਪੋਲੋ ਹਸਪਤਾਲ ਲੈ ਗਏ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸਾਹਨੇਵਾਲ ਥਾਣੇ ਦੀ ਪੁਲਿਸ ਨੇ ਦਸਿਆ ਕਿ ਕਾਰ ਦਾ ਨੰਬਰ ਨੋਟ ਕਰ ਲਿਆ ਗਿਆ ਹੈ ਅਤੇ ਅਣਪਛਾਤੇ ਵਿਅਕਤੀ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

(For more news apart from Ludhiana Latest News, stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement