Harpal Cheema's big announcements : ਪੰਜਾਬੀਆਂ ਦੀ ਸਿਹਤ ਸੁਧਾਰਨ ਲਈ ਮੰਤਰੀ ਹਰਪਾਲ ਚੀਮਾ ਦੇ ਵੱਡੇ ਐਲਾਨ
Published : Jun 9, 2025, 12:32 pm IST
Updated : Jun 9, 2025, 12:32 pm IST
SHARE ARTICLE
Minister Harpal Cheema's big announcements to improve the health of Punjabis Latest News in Punjabi
Minister Harpal Cheema's big announcements to improve the health of Punjabis Latest News in Punjabi

Harpal Cheema's big announcements : ਕਿਹਾ, 200 ਮਨੋਵਿਗਿਆਨੀ 6 ਮਹੀਨੇ ਅੰਦਰ ਕੀਤੇ ਜਾਣਗੇ ਭਰਤੀ

Minister Harpal Cheema's big announcements to improve the health of Punjabis Latest News in Punjabi : ਪੰਜਾਬੀਆਂ ਦੀ ਸਿਹਤ ਸੁਧਾਰਨ ਲਈ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਵੱਡੇ ਐਲਾਨ ਕੀਤੇ ਹਨ। ਜਿਸ ਵਿਚ ਉਨ੍ਹਾਂ ਮਨੋਵਿਗਿਆਨੀ, ਡਾਕਟਰ, ਸਟਾਫ਼ ਤੇ ਕਾਊਂਸਲਰ ਭਰਤੀ ਕਰਨ ਦੇ ਐਲਾਨ ਸ਼ਾਮਲ ਸਨ।

ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ 1000 ਬੈੱਡ ਨਸ਼ਾ ਛੁਡਾਊ ਕੇਂਦਰਾਂ ’ਚ ਅਪਗ੍ਰੇਡ ਕੀਤੇ ਜਾਣਗੇ ਤੇ 1000 ਹੋਰ ਬੈੱਡ ਪ੍ਰਾਈਵੇਟ, ਨਰਸਿੰਗ, ਡੀ-ਅਡੀਕਸ਼ਨ ਸੈਂਟਰ ’ਚ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ 6 ਮਹੀਨੇ ਅੰਦਰ 200 ਮਨੋਵਿਗਿਆਨੀ ਭਰਤੀ ਕੀਤੇ ਜਾਣਗੇ ਤੇ ਡਾਕਟਰ, ਸਟਾਫ਼ ਤੇ ਕਾਊਂਸਲਰ ਵੀ ਭਰਤੀ ਕੀਤੇ ਜਾਣਗੇ। ਉਨ੍ਹਾਂ ਫ਼ੈਸਲਾ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਧਣ ਕਾਰਨ ਲਿਆ ਗਿਆ ਹੈ।

ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਦੇ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ। ਜਿਸ ਦੇ ਤਹਿਤ 16348 ਨਸ਼ਾ ਤਸਕਰਾਂ ਨੂੰ ਫੜਿਆ ਗਿਆ। ਪੁਲਿਸ ਨਾਲ ਭਿੜਨ ਵਾਲੇ 102 ਸਮਗਲਰ ਕਮ ਗੈਂਗਸਟਰ ਕਾਬੂ ਹੋਏ ਹਨ। 622 ਕਿਲੋ ਹੈਰੋਇਨ ਤੇ 11 ਕਰੋੜ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement