Punjab agent arrest: ‘ਡੰਕੀ ਰਸਤੇ’ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲੇ ਦਾ ਪ੍ਰਬੰਧ ਕਰਨ ਵਾਲਾ ਪੰਜਾਬ ਦਾ ਏਜੰਟ ਗ੍ਰਿਫਤਾਰ
Published : Jun 9, 2025, 8:50 pm IST
Updated : Jun 9, 2025, 8:50 pm IST
SHARE ARTICLE
Punjab agent arrested: Punjab agent who arranged illegal entry into US through 'donkey route' arrested
Punjab agent arrested: Punjab agent who arranged illegal entry into US through 'donkey route' arrested

ਅਮਰੀਕਾ ਤੋਂ ਕੱਢੇ ਮਾਨਸਾ ਦੇ ਨੌਜੁਆਨ ਦੇ ਪਾਸਪੋਰਟ ਦੀ ਜਾਂਚ ਮਗਰੋਂ ਹੋਇਆ ਪ੍ਰਗਟਾਵਾ

Punjab agent arrested: ਦਿੱਲੀ ਪੁਲਿਸ ਨੇ ‘ਡੰਕੀ ਰੂਟ’ ਰਾਹੀਂ ਅਮਰੀਕਾ ’ਚ ਭਾਰਤੀਆਂ ਦੇ ਗੈਰ-ਕਾਨੂੰਨੀ ਦਾਖ਼ਲੇ ’ਚ ਕਥਿਤ ਤੌਰ ’ਤੇ ਸ਼ਾਮਲ ਪੰਜਾਬ ਦੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਅਮਰੀਕਾ ਤੋਂ 21 ਸਾਲ ਦੇ ਭਾਰਤੀ ਨੌਜੁਆਨ ਨੂੰ ਕੱਢੇ ਜਾਣ ਕਰਨ ਤੋਂ ਬਾਅਦ ਮੁਲਜ਼ਮ ਜਗਜੀਤ ਸਿੰਘ ਉਰਫ ਜੱਸਾ (29) ਵਾਸੀ ਰਾਜਪੁਰਾ, ਪੰਜਾਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਵਸਨੀਕ ਨਵਜੋਤ ਸਿੰਘ ਅਮਰੀਕਾ ਤੋਂ ਕੱਢੇ ਜਾਣ ਤੋਂ ਬਾਅਦ 3 ਅਤੇ 4 ਜੂਨ ਦੀ ਦਰਮਿਆਨੀ ਰਾਤ ਨੂੰ ਆਈ.ਜੀ.ਆਈ. ਹਵਾਈ ਅੱਡੇ ’ਤੇ ਪਹੁੰਚਿਆ। ਇਮੀਗ੍ਰੇਸ਼ਨ ਕਲੀਅਰੈਂਸ ਦੌਰਾਨ ਉਸ ਦੇ ਪਾਸਪੋਰਟ ’ਤੇ ਜਾਅਲੀ ਭਾਰਤੀ ਇਮੀਗ੍ਰੇਸ਼ਨ ਅਤੇ ਕੀਨੀਆ ਪਹੁੰਚਣ ਦੀਆਂ ਟਿਕਟਾਂ ਮਿਲੀਆਂ ਸਨ। ਪੁਲਿਸ ਨੇ ਕਿਹਾ ਕਿ ਇਹ ਐਂਟਰੀਆਂ ਅਧਿਕਾਰਤ ਰੀਕਾਰਡ ਨਾਲ ਮੇਲ ਨਹੀਂ ਖਾਂਦੀਆਂ।

ਬਾਅਦ ਦੀ ਜਾਂਚ ਤੋਂ ਪਤਾ ਲੱਗਾ ਕਿ ਨਵਜੋਤ ਨਵੰਬਰ 2024 ’ਚ ਟੂਰਿਸਟ ਵੀਜ਼ੇ ’ਤੇ ਮੁੰਬਈ ਤੋਂ ਕੀਨੀਆ ਗਿਆ ਸੀ। ਫਿਰ ਉਹ ਜਾਅਲੀ ਸ਼ੈਂਗਨ ਵੀਜ਼ਾ ਦੀ ਵਰਤੋਂ ਕਰ ਕੇ ਤੁਰਕੀ ਅਤੇ ਸਪੇਨ ਚਲਾ ਗਿਆ ਅਤੇ ਆਖਰਕਾਰ ਮੈਕਸੀਕੋ ਪਹੁੰਚ ਗਿਆ। ਉੱਥੋਂ ਉਹ ਤਸਕਰਾਂ ਦੀ ਮਦਦ ਨਾਲ ਤਿਜੁਆਨਾ ਸਰਹੱਦ ਪਾਰ ਕਰ ਕੇ ਅਮਰੀਕਾ ’ਚ ਦਾਖਲ ਹੋਇਆ।

ਪੁਲਿਸ ਨੇ ਦਸਿਆ ਕਿ ਨਵਜੋਤ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ’ਚ ਲਿਆ ਸੀ ਅਤੇ ਕੱਢੇ ਜਾਣ ਤੋਂ ਪਹਿਲਾਂ ਪੰਜ ਮਹੀਨਿਆਂ ਤਕ ਹਿਰਾਸਤ ’ਚ ਰਿਹਾ। ਅਧਿਕਾਰੀਆਂ ਨੇ ਛੇੜਛਾੜ ਕੀਤੇ ਯਾਤਰਾ ਦਸਤਾਵੇਜ਼ਾਂ ਦਾ ਪਤਾ ਲਗਾਉਣ ਤੋਂ ਬਾਅਦ ਉਸ ਨੂੰ ਆਈ.ਜੀ.ਆਈ. ਹਵਾਈ ਅੱਡੇ ’ਤੇ ਗ੍ਰਿਫਤਾਰ ਕਰ ਲਿਆ ਗਿਆ।

ਪੁੱਛ-ਪੜਤਾਲ ਦੌਰਾਨ ਨਵਜੋਤ ਨੇ ਪ੍ਰਗਟਾਵਾ ਕੀਤਾ ਕਿ ਉਸ ਨੇ ਕਥਿਤ ਮਾਸਟਰਮਾਈਂਡ ਜਗਜੀਤ ਸਿੰਘ ਨੂੰ ਗੈਰ-ਕਾਨੂੰਨੀ ਯਾਤਰਾ ਲਈ 41 ਲੱਖ ਰੁਪਏ ਦਿਤੇ ਸਨ। ਇਕ ਟੀਮ ਨੇ ਜਗਜੀਤ ਸਿੰਘ ਨੂੰ ਪੰਜਾਬ ਤੋਂ ਲੱਭ ਲਿਆ ਅਤੇ ਗ੍ਰਿਫਤਾਰ ਕਰ ਲਿਆ।

ਪੁੱਛ-ਪੜਤਾਲ ਦੌਰਾਨ ਨਵਜੋਤ ਸਿੰਘ ਨੇ ਕੀਨੀਆ ਅਤੇ ਮੈਕਸੀਕੋ ਸਥਿਤ ਕੌਮਾਂਤਰੀ ਏਜੰਟਾਂ ਰਾਹੀਂ ਗੈਰ-ਕਾਨੂੰਨੀ ਆਵਾਜਾਈ ਦਾ ਪ੍ਰਬੰਧ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਕਿਹਾ ਕਿ ਉਹ ਦੋ ਤੋਂ ਤਿੰਨ ਸਾਲਾਂ ਤੋਂ ਕਾਰੋਬਾਰ ’ਚ ਹੈ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਅਮਰੀਕਾ ’ਚ ਦਾਖਲ ਹੋਣ ਦਾ ਲਾਲਚ ਦਿੰਦਾ ਹੈ। ਪੁਲਿਸ ਨੇ ਦਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। (ਪੀਟੀਆਈ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement