Punjab Human Trafficking Case: ਭਰਾਵਾਂ ਨੇ ਦਲਾਲਾਂ ਨੂੰ ਵੇਚੀ ਭੈਣ, ਸੰਗਲਾਂ ਨਾਲ ਬੰਨ੍ਹ ਕੇ ਰੱਖਦੇ ਸੀ ਮਾਲਕ
Published : Jun 9, 2025, 5:42 pm IST
Updated : Jun 9, 2025, 5:42 pm IST
SHARE ARTICLE
Punjab Human Trafficking Case
Punjab Human Trafficking Case

ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਮਾਮਲੇ ’ਤੇ ਲਿਆ ਨੋਟਿਸ

Punjab Human Trafficking Case: ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਨੁੱਖੀ ਤਸਕਰੀ ਦਾ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਖਿਡੌਣੇ ਦੀ ਤਰ੍ਹਾਂ ਮਹਿਲਾਂ ਔਰਤ ਦੀ ਖ਼ਰੀਦੋ-ਫ਼ਰੋਖ਼ਤ ਕੀਤੀ ਗਈ। ਮਜ਼ਦੂਰ ਦੀ ਤਰ੍ਹਾਂ ਮਹਿਲਾਂ ਤੋਂ ਕੰਮ ਕਰਵਾਉਂਦੇ ਰਹੇ ਅਤੇ ਸਰੀਰਿਕ ਸ਼ੋਸ਼ਣ ਕਰਦੇ ਰਹੇ। ਇਸ ਮਾਮਲੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਸੋ-ਮੋਟੋ ਨੋਟਿਸ ਲਿਆ। ਉੱਚ ਅਧਿਕਾਰੀਆਂ ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ 12 ਜੂਨ ਤਕ ਮਾਮਲੇ ਦੀ ਰਿਪੋਰਟ ਮਹਿਲਾ ਕਮਿਸ਼ਨ ਨੂੰ ਭੇਜਣ ਦੇ ਆਦੇਸ਼ ਵੀ ਦਿੱਤੇ ਹਨ।

ਦਰਅਸਲ ਸਿੱਖ ਜਥੇਬੰਦੀਆਂ ਵੱਲੋਂ ਮਹਿਲਾ ਦੀ ਮਦਦ ਕੀਤੀ ਗਈ। ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਆਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੀੜਤ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਜਲੰਧਰ ਜ਼ਿਲ੍ਹੇ ਦੇ ਹੀ ਇੱਕ ਨੌਜਵਾਨ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇੱਕ ਬੇਟੀ ਪੈਦਾ ਹੋਈ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲਦਾ ਰਿਹਾ। ਫਿਰ ਉਸ ਦੇ ਪਤੀ ਨੇ ਅਚਾਨਕ ਦੂਜਾ ਵਿਆਹ ਕਰਵਾ ਲਿਆ ਤੇ ਉਸ ਨੂੰ ਘਰੋਂ ਕੱਢ ਦਿੱਤਾ।

ਘਰੋਂ ਕੱਢਣ ਮਗਰੋਂ ਰਮਨਦੀਪ ਆਪਣੇ ਪੇਕੇ ਚਲੀ ਗਈ ਪਰ ਕਿਸਮਤ ਨੇ ਉਸ ਨੂੰ ਹੋਰ ਧੋਖਾ ਦਿੱਤਾ ਕਿ ਉਸ ਦੇ ਮਾਤਾ ਪਿਤਾ ਵੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਪਹਿਲਾਂ ਘਰ ਵਿੱਚ ਰੱਖਣ ਬਦਲੇ ਉਸ ਕੋਲੋਂ ਸਾਰਾ ਘਰ ਦਾ ਕੰਮ ਕਰਵਾਉਂਦੇ ਸਨ ਅਤੇ ਨੌਕਰਾਂ ਦੀ ਤਰ੍ਹਾਂ ਸਲੂਕ ਕਰਦੇ ਸਨ। ਕੁਝ ਸਮੇਂ ਬਾਅਦ ਰਮਨਦੀਪ ਕੌਰ ਦੇ ਚਚੇਰੇ ਭਰਾ ਨੇ ਹੀ ਉਸ ਦਾ ਸੌਦਾ ਕਰ ਦਿੱਤਾ ਅਤੇ ਉਸ ਨੂੰ ਰਾਜਸਥਾਨ ਵਿਖੇ ਇੱਕ ਮਹਿਲਾ ਨੂੰ ਵੇਚ ਦਿੱਤਾ।

 ਉੱਥੇ ਰਮਨਦੀਪ ਕੋਲੋਂ ਬਕਰੀਆਂ ਚਰਾਉਣ ਅਤੇ ਘਰ ਦਾ ਕੰਮ ਕਰਵਾਇਆ ਜਾਂਦਾ ਸੀ। ਨਾਲ ਹੀ ਉਸ ਦਾ ਜਿਸਮਾਨੀ ਸੌਦਾ ਵੀ ਕੀਤਾ ਜਾਂਦਾ ਸੀ।

 ਉਹ ਕਿਤੇ ਭੱਜ ਨਾ ਜਾਵੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਵੀ ਰੱਖਿਆ ਜਾਂਦਾ ਸੀ। ਜਦ ਰਾਜਸਥਾਨ ਦੇ ਦਲਾਲਾਂ ਨੇ ਉਸ ਤੋਂ ਪੈਸੇ ਕਮਾ ਲਏ ਤਾਂ ਫਿਰ ਉਸ ਨੂੰ ਫਿਰੋਜ਼ਪੁਰ ਵਿੱਚ ਇਕ ਮਹਿਲਾ ਨੂੰ ਵੇਚ ਦਿੱਤਾ ਉਕਤ ਮਹਿਲਾ ਨੇ ਰਮਨਦੀਪ ਕੌਰ ਨੂੰ ਆਪਣੀ ਮਾਂ ਕੋਲ ਛੱਡ ਦਿੱਤਾ ਜੋ ਉਸ ਦੇ ਘਰ ਦਾ ਸਾਰਾ ਕੰਮ ਕਰਦੀ ਸੀ ਅਤੇ ਉਸ ਦੀ ਸੇਵਾ ਕਰਦੀ ਸੀ।

ਮਨੁੱਖੀ ਲਾਲਚ ਇੱਥੇ ਵੀ ਨਹੀਂ ਰੁਕਿਆ ਤਾਂ ਉਸ ਨੇ ਦਮਨਦੀਪ ਕੌਰ ਨੂੰ ਅੱਗੇ ਤੀਜੀ ਥਾਂ 80 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਕੁਝ ਸਮਾਂ ਉੱਥੇ ਬੀਤਣ ਤੋਂ ਬਾਅਦ ਰਮਨਦੀਪ ਕੌਰ ਨੂੰ 7000 ਰੁਪਏ ਵਿੱਚ ਨਾਰਾਇਣਗੜ ਵਿੱਚ ਇੱਕ ਪਰਿਵਾਰ ਨੂੰ ਵੇਚ ਦਿੱਤਾ ਗਿਆ ਪਰ ਰਮਨਦੀਪ ਕੌਰ ਕਿਸੇ ਤਰ੍ਹਾਂ ਹੌਸਲਾ ਕਰ ਕੇ ਗੁਰਦੁਆਰਾ ਸਾਹਿਬ ਦੇ ਪਾਠੀ ਕੋਲ ਗੁਰਦੁਆਰੇ ਪਹੁੰਚ ਗਈ। ਜਦੋਂ ਪਾਠੀ ਪੀੜਤਾਂ ਨੂੰ ਆਪਣੇ ਘਰ ਲੈ ਕੇ ਆਇਆ ਤਾਂ ਖ਼ਰੀਦਣ ਵਾਲੇ ਉਸ ਦੇ ਘਰ ਆਉਣੇ ਸ਼ੁਰੂ ਹੋ ਗਏ। 
ਇਹ ਸਿਲਸਿਲਾ ਕਈ ਦਿਨ ਤੱਕ ਚਲਦਾ ਰਿਹਾ ਤਾਂ ਪਾਠੀ ਵੱਲੋਂ ਮਾਮਲਾ ਸਿੱਖ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨਾਂ ਵੱਲੋਂ ਰਮਨਦੀਪ ਕੌਰ ਨੂੰ ਹੌਸਲਾ ਦੇ ਕੇ ਉਹਨਾਂ ਦੇ ਚੁੰਗਲ ’ਚੋਂ ਛੁਡਾਇਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ।

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement