ਦੋ ਲੜਕਿਆਂ ਨੇ ਆਪਸੀ ਪਿਆਰ ਵਿਆਹ ਬਾਅਦ ਖਾਧੀ ਜ਼ਹਿਰ
Published : Jul 9, 2018, 10:59 am IST
Updated : Jul 9, 2018, 10:59 am IST
SHARE ARTICLE
Suicide
Suicide

ਦੋ ਲੜਕਿਆਂ ਵੱਲੋਂ ਆਪਸ ਵਿਚ ਵਿਆਹ ਕਰਵਾਉਣ ਬਾਅਦ ਦੋਵਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ 'ਤੇ ਅੱਜ ਦੋਵਾਂ ਨੇ ਗੁਰਦਾਸਪੁਰ ਦੇ ...

ਗੁਰਦਾਸਪੁਰ,  ਦੋ ਲੜਕਿਆਂ ਵੱਲੋਂ ਆਪਸ ਵਿਚ ਵਿਆਹ ਕਰਵਾਉਣ ਬਾਅਦ ਦੋਵਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ 'ਤੇ ਅੱਜ ਦੋਵਾਂ ਨੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਇਥੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਦੋਵੇਂ ਇਸ ਸਮੇਂ ਸਿਵਲ ਹਸਪਤਾਲ ਵਿਚ ਜੀਵਨ ਮੌਤ ਨਾਲ ਜੂਝ ਰਹੇ ਹਨ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਕਾਹਨੂਵਾਨ ਖੇਤਰ ਦੇ ਪਿੰਡ ਲਾਧੂਪੁਰ ਦਾ ਵਾਸੀ ਹੈ ਜਦੋਂ ਕਿ ਸ਼ਹੂਰ ਪਿੰਡ ਦਾ ਚਮਕੌਰ ਸਿੰਘ ਹੈ। ਦੋਵੇਂ ਇੱਕੋ ਸੈਕਸ ਦੇ ਹੋਣ ਦੇ ਬਾਵਜੂਦ ਕੁੜੀ ਮੁੰਡੇ ਵਾਂਗ ਆਪਸ ਵਿਚ ਪਿਆਰ ਦੇ ਰੰਗ ਵਿਚ ਰੰਗੇ ਗਏ ਸਨ। ਦੋਵਾਂ ਦੀ ਹਾਲਤ ਚਿੰਤਾਜਨਕ ਹੋਣ ਕਾਰਨ ਸਥਾਨਿਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। 

ਇਹ ਵੀ ਪਤਾ ਲਗਿਆ ਹੈ ਕਿ ਪਿੰਡ ਸ਼ਹੂਰ ਦਾ ਨੌਜਵਾਨ ਚਮਕੌਰ ਸਿੰਘ ਆਮ ਕਰਕੇ ਲੜਕੀਆਂ ਵਾਲੇ ਹੀ ਕਪÎੜੇ ਪਾਉਂਦਾ ਸੀ ਅਤੇ ਉਸਦੀਆਂ ਸਾਰੀਆਂ ਹਰਕਤਾਂ ਲੜਕੀਆਂ ਵਾਂਗ ਹੀ ਹੁੰਦੀਆਂ ਸਨ। ਆਪਸ ਵਿਚ ਪਿਆਰ ਪੈ ਜਾਣ ਬਾਅਦ ਇਨ੍ਹਾਂ ਨੇ ਵਿਆਹ ਵੀ ਕਰਵਾ ਲਿਆ ਸੀ ਪਰ ਦੋਵਾਂ ਦੇ ਪਰਿਵਾਰਾਂ ਨੂੰ ਇਹ ਰਿਸ਼ਤਾ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਸੀ। ਇਸ ਕਾਰਨ ਇਹ ਦੋਵੇਂ ਸਥਾਨਿਕ ਰੇਲਵੇ ਸਟੇਸ਼ਨ ਉਪਰ ਪੁੱਜ ਗਏ ਅਤੇ ਸਟੇਸ਼ਨ ਉਪਰ ਹੀ ਆਪਸੀ ਸਲਾਹ ਨਾਲ ਕੋਈ ਜ਼ਹਿਰੀਲੀ ਵਸਤੂ ਖਾ ਲਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement