ਬੋਸਵਾਨਾ ਨੇ ਲਭਿਆ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ 'ਹੀਰਾ'
Published : Jul 9, 2021, 7:19 am IST
Updated : Jul 9, 2021, 7:19 am IST
SHARE ARTICLE
IMAGE
IMAGE

ਬੋਸਵਾਨਾ ਨੇ ਲਭਿਆ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ 'ਹੀਰਾ'

ਬੋਸਵਾਨਾ ਨੇ ਲਭਿਆ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ 'ਹੀਰਾ'

ਗਬੋਰੋਨੇ, 8 ਜੁਲਾਈ : ਅਫ਼ਰੀਕੀ ਦੇਸ਼ ਬੋਸਵਾਨਾ ਦੀ ਕਿਸਮਤ ਇਕ ਵਾਰ ਫਿਰ ਚਮਕੀ ਹੈ | ਬੋਸਵਾਨਾ ਵਿਚ ਸਫੇਦ ਰੰਗ ਦਾ ਇਕ ਵੱਡਾ ਹੀਰਾ ਮਿਲਿਆ ਹੈ | ਇਸ ਨੂੰ  ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਹੀਰਾ ਦਸਿਆ ਜਾ ਰਿਹਾ ਹੈ | ਇਹ ਹੀਰਾ ਕਾਫ਼ੀ ਵੱਡਾ ਅਤੇ ਆਕਰਸ਼ਕ ਹੈ | ਦਸਿਆ ਗਿਆ ਹੈ ਕਿ ਇਸ ਹੀਰੇ ਦਾ ਵਜ਼ਨ 1,174,76 ਕੈਰਟ ਹੈ | ਇਸ ਹੀਰੇ ਨੂੰ  ਹੀਰਾ ਕੰਪਨੀ ਲੁਕਾਰਾ ਨੇ ਖੋਜਿਆ ਸੀ ਅਤੇ 7 ਜੁਲਾਈ ਨੂੰ  ਇਸ ਨੂੰ  ਰਾਸ਼ਟਪਤੀ ਨੂੰ  ਸੌਂਪਿਆ ਗਿਆ |
ਇੰਨਾ ਵੱਡਾ ਹੀਰਾ ਮਿਲਣ 'ਤੇ ਬੋਸਵਾਨਾ ਦੇ ਰਾਸ਼ਟਰਪਤੀ ਮੋਕਗਵੇਤਸੀ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਲਗਾਤਾਰ ਦੇਸ਼ ਵਿਚ ਹੀਰੇ ਮਿਲਣ ਦਾ ਸਵਾਗਤ ਕੀਤਾ | ਕੈਨੇਡਾ ਦੀ ਲੁਕਾਰਾ ਹੀਰਾ ਕੰਪਨੀ ਨੇ ਇਸ 1,174,76 ਕੈਰਟ ਦੇ ਹੀਰੇ ਨੂੰ  ਕਰੋਵੇ ਹੀਰੇ ਦੀ ਖ਼ਾਨ ਵਿਚੋਂ ਬਰਾਮਦ ਕੀਤਾ ਹੈ | ਇਹ ਹੀਰਾ 77&55&33 ਐਮ.ਐਮ. ਦਾ ਹੈ | ਇਹ ਅਦਭੁੱਤ ਹੀਰਾ ਦੇਖਣ ਵਿਚ ਬਿਲਕੁਲ ਦੁਧੀਆ ਰੰਗ ਦਾ ਹੈ ਅਤੇ ਉੱਚ ਗੁਣਵੱਤਾ ਵਾਲਾ ਹੈ | ਦਸਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਹੀਰਾ ਹੈ |
ਇਸ ਹੀਰੇ ਨੇ ਕਰੋਵੇ ਵਿਚ ਰਿਕਾਰਡ ਕਾਇਮ ਕੀਤਾ ਹੈ | ਦਸਿਆ ਜਾਂਦਾ ਹੈ ਕਿ ਸਫੇਦ ਰੰਗ ਦੇ ਇਸ ਹੀਰੇ ਦੀ ਦੁਨੀਆ ਭਰ ਵਿਚ ਬਹੁਤ ਮੰਗ ਹੈ | ਕਰੋਵੇ ਵਿਚ ਹੁਣ ਤਕ 17 ਅਜਿਹੇ ਹੀਰੇ ਮਿਲ ਚੁਕੇ ਹਨ ਜੋ 100 ਕੈਰੇਟ ਦੇ ਹਨ | ਇਨ੍ਹਾਂ ਵਿਚੋਂ ਪੰਜ ਤਾਂ 300 ਕੈਰਟ ਦੇ ਹਨ | ਇਸ ਤੋਂ ਪਹਿਲਾਂ ਬੋਸਵਾਨਾ ਵਿਚ ਦੁਨੀਆ ਦਾ ਤੀਜਾ ਸੱਭ ਤੋਂ ਵੱਡਾ ਹੀਰਾ ਪੁਟਾਈ ਵਿਚ ਮਿਲਿਆ ਸੀ | ਇਸ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਕਿਹਾ ਕਿ ਇਹ ਅਦਭੁਤ ਹੀਰਾ 1,098 ਕੈਰਟ ਦਾ ਹੈ | ਇਸ ਤੋਂ ਪਹਿਲਾਂ ਸਾਲ 1905 ਵਿਚ ਦਖਣੀ ਅਫਰੀਕਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ | ਇਹ ਕਰੀਬ 3,106 ਕੈਰਟ ਦਾ ਸੀ | 
ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੈਨਿਸ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਇਸ ਨੂੰ  ਸਾਲ 2015 ਵਿਚ ਪੂਰਬੀ ਉੱਤਰੀ ਬੋਸਵਾਨਾ ਵਿਚ ਬਰਾਮਦ ਕੀਤਾ ਗਿਆ ਸੀ | ਇਹ ਹੀਰਾ 1109 ਕੈਰਟ ਦਾ ਸੀ ਅਤੇ ਇਸ ਨੂੰ  ਲੇਸੇਡੀ ਲਾ ਰੋਨਾ ਨਾਮ ਦਿਤਾ ਗਿਆ ਸੀ | ਭਾਵੇਂਕਿ ਹੁਣ ਇਹ ਹੀਰਾ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ | ਕੋਰੋਨਾ ਵਾਇਰਸ ਸੰਕਟ ਦੌਰਾਨ ਇਸ ਹੀਰੇ ਦੇ ਮਿਲਣ ਨਾਲ ਬੋਸਵਾਨਾ ਦੀ ਸਰਕਾਰ ਨੂੰ  ਵੱਡੀ ਰਾਹਤ ਮਿਲੀ ਹੈ | ਹੀਰਾ ਕੰਪਨੀਆਂ ਜਿੰਨਾ ਹੀਰਾ ਵੇਚਦੀਆਂ ਹਨ ਉਸ  ਦਾ 80 ਫ਼ੀ ਸਦੀ ਮਾਲੀਆ ਸਰਕਾਰ ਕੋਲ ਜਾਂਦਾ ਹੈ | ਕੋਰੋਨਾ ਵਾਇਰਸ ਸੰਕਟ ਵਿਚ ਹੀਰੇ ਦੀ ਵਿਕਰੀ ਕਾਫ਼ੀ ਘੱਟ ਗਈ ਹੈ | ਇਸ ਨਾਲ ਦੇਸ਼ ਦੀ ਆਮਦਨ ਘੱਟ ਹੋਈ ਹੈ |    (ਏਜੰਸੀ)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement