ਪੰਜਾਬ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਪਵੇਗਾ ਮੀਂਹ
Published : Jul 9, 2021, 10:41 am IST
Updated : Jul 9, 2021, 10:49 am IST
SHARE ARTICLE
Rain In Punjab
Rain In Punjab

ਮਾਹਿਰਾਂ ਨੇ ਦੱਸਿਆ ਕਿ 9 ਅਤੇ 10 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ, ਜਦੋਂ ਕਿ 11 ਅਤੇ 12 ਜੁਲਾਈ ਨੂੰ ਬਾਰਸ਼ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।

ਲੁਧਿਆਣਾ : ਮੌਸਮ ਵਿਭਾਗ ਚੰਡੀਗੜ੍ਹ ਨੇ ਬੀਤੀ ਦੇਰ ਸ਼ਾਮ ਮੌਸਮ ਦੇ ਮਿਜਾਜ਼ ਨੂੰ ਲੈ ਕੇ ਜਾਰੀ ਕੀਤੇ ਵਿਸ਼ੇਸ਼ ਬੁਲੇਟਿਨ ਵਿਚ ਇਹ ਰਾਹਤ ਦੀ ਖ਼ਬਰ ਦਿੱਤੀ ਹੈ ਕਿ ਆਉਣ ਵਾਲੇ ਇਕ-ਦੋ ਦਿਨਾਂ ਵਿਚ ਹੀ ਦੱਖਣ-ਪੱਛਮ ਮਾਨਸੂਨ (Monsoon)  ਦੇ ਅੱਗੇ ਵਧਣ ਦੀ ਸੰਭਾਵਨਾ ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੌਸਮ ਦਾ ਮਿਜਾਜ਼ ਬਦਲ ਜਾਵੇਗਾ।

RAINRain 

ਮਾਹਿਰਾਂ ਨੇ ਦੱਸਿਆ ਕਿ 9 ਅਤੇ 10 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ (Rain) ਹੋ ਸਕਦੀ ਹੈ, ਜਦੋਂ ਕਿ 11 ਅਤੇ 12 ਜੁਲਾਈ ਨੂੰ ਬਾਰਸ਼ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਬੁਲੇਟਿਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਦਿਨਾਂ ਦੌਰਾਨ 30 ਅਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਕਿਤੇ-ਕਿਤੇ ਵਾਛੜ ਵੀ ਪੈ ਸਕਦੀ ਹੈ। ਹਰਿਆਣਾ ਅਤੇ ਪੰਜਾਬ ਦੇ ਪੂਰਬੀ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ’ਚ ਬਾਰਸ਼ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ 3 ਤੋਂ 4 ਡਿਗਰੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ -  ਬਿਜਲੀ-ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੇ ਡਰ ਤੋਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Rain Rain

ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਸ਼ਹਿਰ ਵਿਚ ਬੁੱਧਵਾਰ ਦੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 3 ਸਾਲ ਬਾਅਦ ਸ਼ਹਿਰ ਦਾ ਜੁਲਾਈ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੱਕ ਪਹੁੰਚਿਆ ਹੈ, ਜਦੋਂ ਕਿ 9 ਸਾਲਾਂ ਵਿਚ ਇਹ ਸਿਰਫ਼ ਦੂਜੀ ਵਾਰ ਹੋਇਆ ਹੈ ਕਿ ਜੁਲਾਈ ਵਿਚ ਇੰਨਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ।

SummerSummer

ਇਹ ਵੀ ਪੜ੍ਹੋ - ਫ਼ੇਸਬੁਕ, ਟਵਿੱਟਰ ਅਤੇ ਗੂਗਲ ਵਿਰੁਧ ਮੁਕੱਦਮਾ ਦਰਜ ਕਰਨਗੇ ਟਰੰਪ

ਹਾਲਾਂਕਿ ਮੌਸਮ ਵਿਭਾਗ ਦੱਸ ਰਿਹਾ ਹੈ ਕਿ ਅਜੇ ਫਿਲਹਾਲ ਤਾਪਮਾਨ ਵਿਚ ਮਾਮੂਲੀ ਗਿਰਾਵਟ ਹੋਵੇਗੀ ਪਰ ਜੇਕਰ ਮਾਨਸੂਨ ਇਸੇ ਤਰ੍ਹਾਂ ਰਿਹਾ ਤਾਂ ਇਸ ਜੁਲਾਈ ਕਈ ਸਾਲ ਦਾ ਰਿਕਾਰਡ ਟੁੱਟ ਸਕਦਾ ਹੈ। ਉੱਥੇ ਹੀ ਹਿਊਮੀਡਿਟੀ ਇਸ ਮਹੀਨੇ ਸਭ ਤੋਂ ਜ਼ਿਆਦਾ 71 ਫ਼ੀਸਦੀ ਤੱਕ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 3 ਦਿਨ ਸ਼ਹਿਰ ਵਿਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।

RainRain

ਮੌਸਮ ਵਿਭਾਗ ਮੁਤਾਬਕ ਮਾਨਸੂਨ ਨੂੰ ਜਿੱਥੋਂ ਤੱਕ ਅਜੇ ਆਬਜ਼ਰਵ ਕੀਤਾ ਗਿਆ ਹੈ, ਉਸ ਮੁਤਾਬਕ ਮਾਨਸੂਨ ਇਸ ਵਾਰ ਆਮ ਰਹੇਗਾ। ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ ਤਾਪਮਾਨ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹੁਣ ਤੱਕ ਜੁਲਾਈ ਵਿਚ 12.2 ਐੱਮ. ਐੱਮ. ਮੀਂਹ ਦਰਜ ਹੋਇਆ ਹੈ, ਜਦੋਂਕਿ ਪਿਛਲੇ ਸਾਲ ਜੁਲਾਈ ਦੇ ਪੂਰੇ ਮਹੀਨੇ ਵਿਚ 302.6 ਐੱਮ. ਐੱਮ. ਮੀਂਹ ਦਰਜ ਹੋਇਆ ਸੀ।

SHARE ARTICLE

ਏਜੰਸੀ

Advertisement

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM

Amritpal Singh ਵਾਂਗ Jail 'ਚ ਬੈਠ ਕੇ ਚੋਣਾਂ ਲੜਨ ਵਾਲਿਆਂ ਬਾਰੇ ਸੁਣੋ ਕੀ ਹੈ ਕਾਨੂੰਨ, ਵਾਂਗ ਜੇਲ੍ਹ 'ਚ ਬੈਠ ਕੇ ਚੋਣ

11 May 2024 4:40 PM

Gangster Jaipal Bhullar Father Bhupinder Singh Bhullar Exclusvie Interview | Lok Sabha Election ....

11 May 2024 4:06 PM

ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੱਡੀ ਖ਼ਬਰ, ਕੇਜਰੀਵਾਲ ਜੇਲ੍ਹ ’ਚੋਂ ਕਦੋਂ ਆਉਣਗੇ ਬਾਹਰ, ਆਈ ਵੱਡੀ ਜਾਣਕਾਰੀ

11 May 2024 3:59 PM
Advertisement