19 ਜੂਨ ਨੂੰ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਨੌਜੁਆਨ ਨੇ ਇਲਾਜ ਦੌਰਾਨ ਤੋੜਿਆ ਦਮ
ਅੰਮ੍ਰਿਤਸਰ : ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਨੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਜਾਨ ਲੈ ਲਈ ਹੈ। ਮ੍ਰਿਤਕ ਦੀ ਪਛਾਣ ਮੀਤ ਵਜੋਂ ਹੋਈ ਹੈ ਅਤੇ ਨੌਜੁਆਨ ਮਹਿਜ਼ 23 ਵਰ੍ਹਿਆਂ ਦਾ ਸੀ।
ਇਹ ਵੀ ਪੜ੍ਹੋ: ਹੜ੍ਹ ਦੇ ਖ਼ਦਸ਼ੇ ਕਾਰਨ ਸਰਕਾਰ ਚੌਕਸ, ਫਲੱਡ ਕੰਟਰੋਲ ਯੂਨਿਟ ਕੀਤੇ ਸਥਾਪਿਤ
ਜਾਣਕਾਰੀ ਅਨੁਸਾਰ 19 ਜੂਨ ਨੂੰ ਭੰਡਾਰੀ ਪੁਲ 'ਤੇ ਇਕ ਐਕਟਿਵਾ ਸਵਾਰ ਨੌਜੁਆਨ ਨੂੰ ਇਕ ਸਵਿਫ਼ਟ ਕਰ ਨੇ ਟੱਕਰ ਮਾਰ ਦਿਤੀ ਜਿਸ ਵਿਚ ਐਕਟਿਵਾ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ ਹੈ।ਪ੍ਰਵਾਰ ਦਾ ਕਹਿਣਾ ਹੈ ਕਿ ਇਸ ਸੜਕ ਹਾਦਸੇ ਬਾਰੇ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਸੀ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੀ।ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਧਰਨਾ ਲਗਾ ਕੇ ਪ੍ਰਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਚੋਰਾਂ ਦਾ ਕਾਰਨਾਮਾ! ਮੁੰਬਈ 'ਚ 90 ਫੁੱਟ ਲੰਬੇ ਲੋਹੇ ਦੇ ਪੁਲ 'ਤੇ ਕੀਤਾ ਹੱਥ ਸਾਫ਼
ਪ੍ਰਵਾਰਕ ਜੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਮੀਤ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤਕ ਉਹ ਇਸੇ ਤਰ੍ਹਾਂ ਹੀ ਧਰਨਾ ਜਾਰੀ ਰੱਖਣਗੇ। ਉਧਰ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਪ੍ਰਵਾਰ ਨੂੰ ਭਰੋਸਾ ਦਿਤਾ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਦਿਤਾ ਜਾਵੇਗਾ। ਪੁਲਿਸ ਵਲੋਂ ਮਿਲੇ ਭਰੋਸੇ ਮਗਰੋਂ ਪ੍ਰਵਾਰ ਨੇ ਧਰਨਾ ਖ਼ਤਮ ਕਰ ਦਿਤਾ ਹੈ। ਪੁਲਿਸ ਵਲੋਂ ਮਿਲੇ ਲਿਖਤੀ ਭਰੋਸੇ ਮਗਰੋਂ ਪ੍ਰਵਾਰ ਨੇ ਧਰਨਾ ਚੁੱਕ ਲਿਆ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।