ਖ਼ਬਰਾਂ |

ਤਾਜ਼ਾ |

Fazilka News : ਪੁਲਿਸ ਨੇ 66 ਕਿਲੋ ਅਫੀਮ ਰਿਕਵਰੀ ਦੇ ਮਾਮਲੇ ’ਚ ਮਾਸਟਰਮਾਈਂਡ ਨੂੰ ਝਾਰਖੰਡ ਤੋਂ ਕੀਤਾ ਕਾਬੂ

By : BALJINDERK

Published : Jul 9, 2024, 1:32 pm IST
Updated : Jul 9, 2024, 1:32 pm IST
SHARE ARTICLE
ਫੜੇ ਗਏ ਮੁਲਜ਼ਮ ਨਾਲ ਪੁਲਿਸ
ਫੜੇ ਗਏ ਮੁਲਜ਼ਮ ਨਾਲ ਪੁਲਿਸ

Fazilka News :

Fazilka News : ਫਾਜ਼ਿਲਕਾ ਪੁਲਿਸ ਵੱਲੋਂ ਪਿਛਲੇ ਦਿਨੀਂ 66 ਕਿਲੋਗ੍ਰਾਮ ਅਫ਼ੀਮ ਦੀ ਵੱਡੀ ਰਿਕਵਰੀ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ। ਜਿਸ ’ਤੇ ਮੁੱਕਦਮਾ ਨੰਬਰ 71 ਮਿਤੀ 26-06-2024 ਜੁਰਮ 18,27(ਏ)/61/85 ਐਨ ਡੀ ਪੀ ਐਸ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਕਰਵਾਈ ਅਮਲ ’ਚ ਲਿਆਂਦੀ ਜਾ ਰਹੀ ਸੀ। ਜਿਸ ’ਚ ਦੋ ਦੋਸ਼ੀਆਂ ਨੂੰ ਮੌਕਾ ’ਤੇ ਕਾਬੂ ਕੀਤਾ ਗਿਆ ਸੀ, ਜਦਕਿ ਇਸ ਮੁੱਕਦਮਾ ’ਚ ਨਾਮਜ਼ਦ ਹਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। 

ਇਹ ਵੀ ਪੜੋ:Derabassi News : ਵੱਖ -ਵੱਖ ਪਰਿਵਾਰਾਂ ਦੇ 7 ਨਾਬਲਿਗ ਬੱਚੇ 36 ਘੰਟਿਆਂ ਤੋਂ ਲਾਪਤਾ 

ਇਸ ਮਾਮਲੇ ’ਚ ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਇਸ ਕੇਸ ਵਿਚ ਮਾਸਟਰ ਮਾਈਂਡ ਕਮਲ ਖ਼ਾਨ ਜੋ ਕਿ ਝਾਰਖੰਡ ਦਾ ਰਹਿਣ ਵਾਲਾ ਹੈ ਅਤੇ ਉੱਥੋਂ ਟਰੱਕਾਂ ’ਚ ਅਫ਼ੀਮ ਲੋੜ ਕਰਵਾ ਕੇ ਪੰਜਾਬ ਭੇਜਦਾ ਸੀ। ਜਿਸਨੂੰ ਫੜਨ ਲਈ ਫਾਜ਼ਿਲਕਾ ਪੁਲਿਸ ਦੀ ਸਪੈਸ਼ਲ ਟੀਮ ਪਿਛਲੇ ਕੁਝ ਦਿਨਾਂ ਤੋਂ ਝਾਰਖੰਡ ਜਾ ਕੇ ਉਸ ਬਾਰੇ ਖੂਫੀਆ ਸੋਰਸ ਲਾ ਕੇ ਫੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ, ਜਿਸ ’ਚ ਕਾਮਯਾਬੀ ਹਾਸਲ ਕੀਤੀ ਗਈ ਹੈ। ਫੜੇ ਗਏ ਦੋਸ਼ੀ ਦੀ ਪ੍ਰਾਪਰਟੀ ਅਤੇ ਇਸਦੇ ਪੰਜਾਬ ’ਚ ਲਿੰਕ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਇਸ ਕੇਸ ’ਚ ਹੋਰ ਵੀ ਡੂੰਘਾਈ ਨਾਲ ਤਫਤੀਸ਼ ਕਰਕੇ ਹੋਰ ਵੀ ਅਫ਼ੀਮ ਦੇ ਤਸਕਰਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। 

(For more news apart from  Fazilka police arrested the mastermind from Jharkhand in the case of 66 kg opium recovery News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement