
ਪਿਛਲੇ ਕੁਝ ਸਮੇਂ ਤੋਂ ਵੱਧ ਰਹੀ ਨਸ਼ੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੀਆਂ ਸਰਕਾਰਾਂ ਨੇ ਇਸ ਸਬੰਧੀ ਅਹਿਮ ਕਦਮ ਚੁੱਕ ਲੈ ਹਨ।
ਫਿਰੋਜਪੁਰ : ਪਿਛਲੇ ਕੁਝ ਸਮੇਂ ਤੋਂ ਵੱਧ ਰਹੀ ਨਸ਼ੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੀਆਂ ਸਰਕਾਰਾਂ ਨੇ ਇਸ ਸਬੰਧੀ ਅਹਿਮ ਕਦਮ ਚੁੱਕ ਲੈ ਹਨ। ਦਸਿਆ ਜਾ ਰਿਹਾ ਹੈ ਕਿ ਇਸ ਨਸ਼ੇ ਜਿਹੀ ਭੈੜੀ ਬਿਮਾਰੀ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਤੁਹਾਨੂੰ ਦਸ ਦੇਈਏ ਕਿ ਹੁਣ ਤੱਕ ਸੂਬੇ `ਚ ਕਈ ਨਸ਼ਾ ਤਸਕਰਾਂ ਨੂੰ ਫੜਿਆ ਹੈ।
Cocaine Drug
ਪਿਛਲੇ ਦਿਨੀ ਹੀ ਪੁਲਿਸ ਨੇ 2 ਲੋਕਾਂ ਨੂੰ ਗਿਰਫਤਾਰ ਕਰ ਕੇ 3 ਗਰਾਮ ਹੈਰੋਇਨ ਅਤੇ 45 ਲਿਟਰ ਲਾਹਨ ਬਰਾਮਦ ਕੀਤੀ ਹੈ।ਜਦੋਂ ਕਿ 1 ਆਰੋਪੀ ਮੌਕੇ `ਤੇ ਹੀ ਫਰਾਰ ਹੋ ਗਿਆ। ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਫਿਰੋਜਪੁਰ ਦੇ ਸਹਾਇਕ ਇੰਸਪੈਕਟਰ ਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੇ ਦੌਰਾਨ ਪਿੰਡ ਰਖੜੀ ਤੋਂ ਆਰੋਪੀ ਗਿਆਨ ਸਿੰਘ ਉਰਫ ਤਾਰੀ ਨੂੰ ਗਿਰਫਤਾਰ ਕਰ ਉਸ ਤੋਂ 3 ਗਰਾਮ ਹੈਰੋਇਨ ਬਰਾਮਦ ਕੀਤੀ ਹੈ।
Arrested
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਥਾਣਾ ਮੱਲਾਂਵਾਲਾ ਦੇ ਸਹਾਇਕ ਇੰਸਪੈਕਟਰ ਸਤਪਾਲ ਨੇ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੇ ਦੌਰਾਨ ਜੈਮਲ ਵਾਲਾ ਚੌਕ ਤੋਂ ਆਰੋਪੀ ਰਾਮ ਸਿੰਘ ਉਰਫ ਲਕਸ਼ਮਣ ਸਿੰਘ ਨੂੰ ਗਿਰਫਤਾਰ ਕਰ ਕੇ ਉਸ ਤੋਂ 45 ਲਿਟਰ ਲਾਹਨ ਬਰਾਮਦ ਕੀਤੀ ਹ, ਦਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਆਰੋਪੀ ਦਾ ਸਾਥੀ ਗੁਰਤੇਜ ਸਿੰਘ ਉਰਫ ਕਾਲੂ ਮੌਕੇ `ਤੇ ਫਰਾਰ ਹੋ ਗਿਆ।
herion
ਇੱਕ ਹੋਰ ਮਾਮਲੇ ਸਬੰਧੀ ਥਾਣਾ ਆਰਫ ਕੇ ਦੇ ਸਹਾਇਕ ਇੰਸਪੈਕਟਰ ਰਮੇਸ਼ ਮਸੀਹ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਬਲਕਾਰ ਸਿੰਘ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਹੈ, ਜਿਸ ਦੇ ਤਹਿਤ ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਉਥੇ ਹੀ ਥਾਣਾ ਜੀਰੇ ਦੇ ਸਹਾਇਕ ਇੰਸਪੈਕਟਰ ਕੁਲੰਵਤ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੇ ਦੌਰਾਨ ਬਸ ਅੱਡਾ ਨੂਰਪੁਰ ਤੋਂ ਆਰੋਪੀ ਤਲਵਿੰਦਰ ਸਿੰਘ ਨਿਵਾਸੀ ਨੂਰਪੁਰ ਨੂੰ ਗਿਰਫਤਾਰ ਕਰ ਕੇ ਉਸ ਤੋਂ 25 ਬੋਤਲਾਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ।
Arrested
ਉਥੇ ਹੀ ਥਾਣਾ ਅਰਨੀਵਾਲਾ ਦੇ ਏ . ਐਸ . ਆਈ . ਹਰਬੰਸ ਲਾਲ ਸੀ . ਆਈ . ਏ . ਸਟਾਫ ਫਾਜਿਲਕਾ ਪਿਛਲੇ ਦਿਨ ਪੁਲਿਸ ਪਾਰਟੀ ਸਹਿਤ ਗਸ਼ਤ ਕਰ ਰਹੇ ਸਨ।ਜਿਸ ਦੌਰਾਨ ਉਹਨਾਂ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਉਥੇ ਹੀ ਥਾਣਾ ਸਦਰ ਜਲਾਲਾਬਾਦ ਪੁਲਿਸ ਦੇ ਜਾਂਚ ਅਧਿਕਾਰੀ ਐਚ . ਸੀ . ਚਰਨਜੀਤ ਸਿੰਘ ਚੌਕੀ ਘੁਬਾਇਆ ਨੇ ਮੁਖਤਿਆਰ ਸਿੰਘ ਤੋਂ 100 ਲਿਟਰ ਲਾਹਨ ਅਤੇ 15 ਬੋਤਲਾਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ , ਜਦੋਂ ਕਿ ਆਰੋਪੀ ਭੱਜਣ ਵਿੱਚ ਸਫਲ ਹੋ ਗਿਆ। ਪੁਲਿਸ ਨੇ ਉਕਤ ਆਰੋਪੀ ਉੱਤੇ ਪਰਚਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।