
ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਜੇਕਰ ਆਪਣੇ ਭਰਾਵਾਂ ਤੋਂ ਨਸ਼ਾ ਨਾ ਕਰਨ ਦਾ ਵਚਨ ਅਰਥਾਤ ਪ੍ਰਣ ਲੈ ਲੈਣ ਤਾਂ ਨਸ਼ੇ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ............
ਕੋਟਕਪੂਰਾ :- ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਜੇਕਰ ਆਪਣੇ ਭਰਾਵਾਂ ਤੋਂ ਨਸ਼ਾ ਨਾ ਕਰਨ ਦਾ ਵਚਨ ਅਰਥਾਤ ਪ੍ਰਣ ਲੈ ਲੈਣ ਤਾਂ ਨਸ਼ੇ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ। ਕੋਟਕਪੂਰੇ ਸ਼ਹਿਰ ਦੇ ਵਿੱਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ 54 'ਤੇ 'ਰਾਹਗੀਰਾਂ ਲਈ ਛਾਵਾਂ' ਬੈਨਰ ਹੇਠ ਲਾਏ ਜਾ ਰਹੇ ਛਾਂਦਾਰ ਪੌਦਿਆਂ ਦੀ ਮੁਹਿੰਮ 'ਚ ਯੋਗਦਾਨ ਪਾਉਣ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਮਨਵਿੰਦਰਬੀਰ ਸਿੰਘ ਡੀਐਸਪੀ ਕੋਟਕਪੂਰਾ ਨੇ ਆਖਿਆ ਕਿ ਹੁਣ ਵਾਤਾਵਰਣ ਦੀ ਸੰਭਾਲ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਮਹਿਲਾਵਾਂ ਨੂੰ ਵੀ ਬਣਦਾ ਯੋਗਦਾਨ ਪਾਉਣਾ ਪਵੇਗਾ।
ਵਿਸ਼ੇਸ਼ ਮਹਿਮਾਨਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਜੈਪਾਲ ਸਿੰਘ ਸੰਧੂ, ਊਧਮ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਅਤੇ ਬਲਜੀਤ ਸਿੰਘ ਖੀਵਾ ਸੰਚਾਲਕ ਚਨਾਬ ਗਰੁੱਪ ਆਫ ਐਜੂਕੇਸ਼ਨ ਨੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਬੀੜ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਵੱਲੋਂ ਰਾਹਗੀਰਾਂ ਦੀ ਸਹੂਲਤ ਲਈ ਬਠਿੰਡਾ ਤੋਂ ਜੀਰਾ ਤੱਕ ਹੋਰ ਅਨੇਕਾਂ ਤਰਾਂ ਦੇ ਟ੍ਰੀਗਾਰਡਾਂ ਸਮੇਤ ਲਾਏ ਜਾ ਰਹੇ ਬੂਟੇ ਜਿੱਥੇ ਰਾਹਗੀਰਾਂ ਨੂੰ ਛਾਂ ਪ੍ਰਦਾਨ ਕਰਨਗੇ, ਉੱਥੇ ਵਾਤਾਵਰਣ ਨੂੰ ਸ਼ੁੱਧ ਰੱਖਣ 'ਚ ਵੀ ਉਕਤ ਬੂਟਿਆਂ ਦਾ ਵਿਸ਼ੇਸ਼ ਯੋਗਦਾਨ ਰਹੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਬੱਬੂ, ਰਜਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਪੁਰਬਾ, ਨਿਰਮਲ ਸਿੰਘ ਵਣ ਵਿਭਾਗ, ਸਤੀਸ਼ ਕੁਮਾਰ, ਪ੍ਰੇਮਪਾਲ ਸਿੰਘ, ਮਾਨ ਸਿੰਘ, ਗੁਰਮੀਤ ਸਿੰਘ ਭਾਊ, ਸ਼ਮਸ਼ੇਰ ਸਿੰਘ ਸੰਧੂ, ਮਾ. ਪਰਮਦੀਪ ਸਿੰਘ, ਗੁਰਸੇਵਕ ਸਿੰਘ ਕੈਂਥ, ਮਨਦੀਪ ਮੌਂਗਾ, ਸੁਖਵੰਤ ਸਿੰਘ, ਗਗਨਜੋਤ ਸਿੰਘ ਬਰਾੜ, ਗੁਰਜਿੰਦਰ ਸਿੰਘ, ਚਰਨਪ੍ਰੀਤ ਸਿੰਘ, ਗੁਰਜੰਟ ਸਿੰਘ ਖਾਲਸਾ, ਸੋਨੂੰ ਕੋਟਲਾ, ਕਰਨਦੀਪ ਸਿੰਘ, ਮਾ. ਅਵਤਾਰ ਸਿੰਘ, ਜਸਵਿੰਦਰ ਸਿੰਘ ਕੈਂਥ, ਆਕਾਸ਼ ਸਿੰਘ ਸੇਖੋਂ, ਸੁਖਵਿੰਦਰ ਸਿੰਘ, ਹੈਪੀ ਸਿੰਘ, ਹਰਮਨ ਸਿੰਘ ਹੱਲਣ ਆਦਿ ਵੀ ਹਾਜ਼ਰ ਸਨ।