
ਸਥਾਨਕ ਜੱਗੀ ਕਾਲੋਨੀ ਦੇ ਫੇਜ਼-2 ਵਿਖੇ ਇਕ ਕਤਲ ਦੀ ਵਾਰਦਾਤ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਪਿਤਾ ਨੇ ਅਪਣੇ ਹੀ...
ਅੰਬਾਲਾ : ਸਥਾਨਕ ਜੱਗੀ ਕਾਲੋਨੀ ਦੇ ਫੇਜ਼-2 ਵਿਖੇ ਇਕ ਕਤਲ ਦੀ ਵਾਰਦਾਤ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਪਿਤਾ ਨੇ ਅਪਣੇ ਹੀ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਇਹ ਘਟਨਾ ਦੇਰ ਰਾਤ ਵਾਪਰੀ, ਜਿੱਥੇ ਜ਼ੋਰਾਵਰ ਸਿੰਘ ਨਾਂ ਦੇ ਇਕ ਪਿਤਾ ਨੇ ਚਾਕੂ ਨਾਲ ਹਮਲਾ ਕਰ ਕੇ ਅਪਣੇ 17 ਸਾਲਾਂ ਦੇ ਪੁੱਤਰ ਦਾ ਕਤਲ ਕਰ ਦਿਤਾ ਅਤੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਲਗਦਿਆਂ ਹੀ ਬਲਦੇਵ ਨਗਰ ਪੁਲਿਸ ਨੇ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਦੀ ਸ਼ਿਕਾਇਤ 'ਤੇ ਜ਼ੋਰਾਵਰ ਸਿੰਘ ਵਿਰੁਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ।
Crime ਮ੍ਰਿਤਕ ਲੜਕੇ ਦੀ ਮਾਤਾ ਅਤੇ ਮੁਲਜ਼ਮ ਦੀ ਪਤਨੀ ਕੁਲਵਿੰਦਰ ਕੌਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਦਾ ਪਤੀ ਦੋ ਮਹੀਨੇ ਪਹਿਲਾਂ ਮੁਰਾਦਾਬਾਦ ਜੇਲ੍ਹ ਵਿਚੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਕੱਟ ਕੇ ਆਇਆ ਸੀ। ਉਦੋਂ ਤੋਂ ਹੀ ਉਹ ਉਨ੍ਹਾਂ ਨੂੰ ਕਾਫ਼ੀ ਤੰਗ ਪਰੇਸ਼ਾਨ ਕਰਦਾ ਆ ਰਿਹਾ ਹੈ। ਉਸ ਨੇ ਦਸਿਆ ਕਿ ਬੀਤੀ ਰਾਤ ਕਰੀਬ ਸਾਢੇ 10 ਵਜੇ ਦੇ ਕਰੀਬ ਉਸ ਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿਤਾ ਅਤੇ ਚਾਕੂ ਲੈ ਕੇ ਉਸ ਦੇ ਪਿੱਛੇ ਦੌੜਿਆ। ਜਦੋਂ ਉਸ ਦਾ ਬਚਾਅ ਕਰਨ ਲਈ ਉਸ ਦਾ ਬੇਟਾ ਨਵਜੋਤ ਉਰਫ਼ ਹੈਰੀ ਅੱਗੇ ਆਇਆ ਤਾਂ ਨਸ਼ੇ ਵਿਚ ਧੁੱਤ ਹੋਏ ਜ਼ੋਰਾਵਰ ਨੇ ਉਸ ਦਾ ਸਿਰ ਕੰਧ ਨਾਲ ਮਾਰਿਆ ਤੇ ਚਾਕੂ ਨਾਲ ਉਸ ਦੀ ਗਰਦਨ 'ਤੇ ਦੋ ਵਾਰ ਕਰ ਕੇ ਉਸ ਦਾ ਕਤਲ ਕਰ ਦਿਤਾ।
Man kills 17 year old Son in Ambala
ਨਵਜੋਤ ਆਰੀਆ ਸਕੂਲ ਵਿਚ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਛੁੱਟੀਆਂ ਵਿਚ ਪਾਰਟ ਟਾਈਮ ਕੰਮ ਕਰ ਕੇ ਘਰ ਚਲਾਉਣ ਵਿਚ ਅਪਣੀ ਮਾਂ ਦੀ ਮਦਦ ਕਰਦਾ ਸੀ। ਘਟਨਾ ਦਾ ਪਤਾ ਚਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਵਿਚ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਕਾਫ਼ੀ ਗਿਣਤੀ ਵਿਚ ਇਕੱਠੇ ਹੋ ਗਏ ਸਨ।
Murderਮ੍ਰਿਤਕ ਦੀ ਭੈਣ ਸਿਮਰਜੀਤ ਨੇ ਦਸਿਆ ਕਿ ਉਨ੍ਹਾਂ ਦਾ ਪਿਤਾ ਮਾਂ ਦੇ ਚਰਿੱਤਰ 'ਤੇ ਵੀ ਸ਼ੱਕ ਕਰਦਾ ਰਹਿੰਦਾ ਸੀ ਅਤੇ ਰਿਸ਼ਤੇਦਾਰਾਂ ਦੀ ਚੁੱਕ ਵਿਚ ਆ ਕੇ ਮਾਂ ਨਾਲ ਕੁੱਟਮਾਰ ਕਰਦਾ ਸੀ। ਰਾਤ ਵੀ ਜਦੋਂ ਉਹ ਮਾਂ ਦੀ ਮਾਰਕੁੱਟ ਕਰਨ ਲੱਗਿਆ ਤਾਂ ਛੋਟਾ ਭਰਾ ਬਚਾਅ ਲਈ ਵਿਚਾਲੇ ਆ ਗਿਆ ਪਰ ਉਸ ਨੇ ਛੋਟੇ ਭਰਾ ਦੀ ਹੀ ਹੱਤਿਆ ਕਰ ਦਿਤੀ। ਮ੍ਰਿਤਕ ਦੇ ਮਾਮਾ ਵਰਿੰਦਰ ਸਿੰਘ ਨੇ ਪੁਲਿਸ ਨੂੰ ਆਖਿਆ ਕਿ ਉਹ ਛੇਤੀ ਤੋਂ ਛੇਤੀ ਮੁਲਜ਼ਮ ਨੂੰ ਗ੍ਰਿ ਫ਼ਤਾਰ ਕਰੇ। ਉਧਰ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏਐਸਆਈ ਧਰਮਵੀਰ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਜਗ੍ਹਾ-ਜਗ੍ਹਾ ਛਾਪੇ ਮਾਰ ਰਹੀ ਹੈ।