
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਦੀ ਸੁੱਧਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਵੱਲੋਂ ਬਲਾਕ ਮਾਜਰੀ ਦੇ ਪਿੰਡ ਰਤਵਾੜਾ ਵਿਖੇ............
ਮੁੱਲਾਂਪੁਰ ਗ਼ਰੀਬਦਾਸ, ਕੁਰਾਲੀ, ਮਾਜਰੀ, : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਦੀ ਸੁੱਧਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਵੱਲੋਂ ਬਲਾਕ ਮਾਜਰੀ ਦੇ ਪਿੰਡ ਰਤਵਾੜਾ ਵਿਖੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਆਲੇ ਦੁਆਲੇ ਦੇ ਕਿਸਾਨਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿੱਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 150 ਫਲਦਾਰ ਅਤੇ ਛਾਂਦਾਰ ਬੂਟੇ ਕਿਸਾਨਾ ਨੁੰ ਵੰਡੇ ਗਏ। ਇਸ ਮੌਕੇ ਡਾ.ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਾਤਾਵਰਣ ਅਤੇ ਹਵਾ ਦੀ ਸੁੱਧਤਾ ਲਈ ਹਰੇਕ ਕਿਸਾਨ ਨੂੰ ਆਪਣੇ ਟਿਊਬਵੈਲ/ਖੇਤ ਜਾਂ ਖਾਲੀ ਥਾਵਾਂ
ਤੇ ਫਲਦਾਰ/ਛਾਂਦਾਰ ਬੂਟੇ ਜਰੂਰ ਲਗਾਉਣ ਚਾਹੀਦੇ ਹਨ। ਡਾ.ਤਰਲੋਚਨ ਸਿੰਘ ਬਾਗਬਾਨੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਬਰਸਾਤ ਦੌਰਾਨ ਜਿਨੇ ਬੂਟੇ ਲਗਾਉਣੇ ਜਰੂਰੀ ਹਨ ਓਨੀ ਹੀ ਉਹਨਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਉਹਨਾਂ ਨੇ ਕਿਸਾਨਾਂ ਨੂੰ ਘਰਾਂ ਵਿੱਚ ਆਪਣੀ ਸਬਜ਼ੀ ਆਪ ਪੈਦਾ ਕਰਨ ਦੀ ਸਲਾਹ ਦਿੱਤੀ ਤਾਂ ਜੋ ਸਿਹਤ ਤੰਦਰੁਸਤ ਰਹਿ ਸਕੇ। ਜੰਗਲਾਤ ਵਿਭਾਗ ਦੇ ਬਲਾਕ ਅਫਸਰ ਅਤੇ ਕੰਵਰਦੀਪ ਸਿੰਘ ਨੇ ਦੱਸਿਆ ਕਿ ਵਾਤਾਵਰਣ ਦੀ ਸੁੱਧਤਾ ਵਧਾਉਣ ਲਈ ਜੰਗਲਾਤ ਹੇਠ ਰਕਬਾ ਵਧਾਉਣ ਦੀ ਬਹੁਤ ਜਰੂਰਤ ਹੈ। ਉਹਨਾ ਨੇ ਦੱਸਿਆ ਕਿ ਦਰੱਖਤ ਜਿਥੇ ਛਾਂ ਮੁਹੱਈਆ ਕਰਦੇ ਹਨ
ਉਥੇ ਉਹਨਾਂ ਲਈ ਬਾਲਣ, ਫਰਨੀਚਰ ਲਈ ਲੱਕੜ ਅਤੇ ਪੰਛੀਆਂ ਲਈ ਸੁਰੱਖਿਅਤ ਰੈਣ ਬਸੇਰਾ ਮੁਹੱਈਆ ਕਰਦੇ ਹਨ। ਡਾ. ਨਵਦੀਪ ਸਿੰਘ ਅਤੇ ਡਾ ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਝੋਨੇ ਦੀ ਫਸਲ ਵਿੱਚ ਯੂਰਿਆ ਖਾਦ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੀਆਂ ਸਿਫਾਰਸ਼ਾ ਮੁਤਾਬਿਕ ਹੀ ਕਰਨੀ ਚਾਹੀਦੀ ਹੈ।