ਧਰਮਸੋਤ ਨੇ ਪਾਵਰਕਾਮ ਗਰਿੱਡ ਵਿਖੇ ਲਗਾਏ ਪੌਦੇ
Published : Aug 9, 2018, 9:42 am IST
Updated : Aug 9, 2018, 9:42 am IST
SHARE ARTICLE
Sadhu Singh Dharamsot Planting plants in the Powercom Grid
Sadhu Singh Dharamsot Planting plants in the Powercom Grid

ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਨਾਭਾ ਹਲਕੇ ਦੇ ਪਾਵਰਕਾਮ ਵਿਭਾਗ ਅਧੀਨ ਪੈਂਦੇ ਕੁੱਲ 16 ਬਿਜਲੀ ਗਰਿੱਡਾਂ ਵਿੱਚ 1600 ਪੌਦੇ ਲਗਾਏ.............

ਨਾਭਾ : ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਨਾਭਾ ਹਲਕੇ ਦੇ ਪਾਵਰਕਾਮ ਵਿਭਾਗ ਅਧੀਨ ਪੈਂਦੇ ਕੁੱਲ 16 ਬਿਜਲੀ ਗਰਿੱਡਾਂ ਵਿੱਚ 1600 ਪੌਦੇ ਲਗਾਏ ਜਾ ਰਹੇ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਇਥੇ ਪਟਿਆਲਾ ਗੇਟ ਦੇ ਮੇਨ ਗਰਿੱਡ ਵਿਚ ਪੌਦੇ ਲਾ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ।
ਮੰਤਰੀ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜੰਗਲਾਤ ਵਿਭਾਗ ਵਲੋਂ ਸੂਬੇ ਵਿੱਚ ਲੱਖਾਂ  ਬੂਟੇ ਵੰਡੇ ਜਾ ਰਹੇ ਹਨ ਜਿਸ ਤਹਿਤ ਹਰ ਘਰ ਹਰਿਆਲੀ ਫੈਲਾਈ ਜਾਵੇਗੀ ਤਾਂ ਜੋ ਸਾਰਿਆਂ ਨੂੰ ਸਾਹ ਲੈਣ ਲਈ ਸਾਫ ਸੁਥਰਾ ਵਾਤਾਵਰਨ ਮਿਲ ਸਕੇ

ਅਤੇ ਘੱਟ ਰਹੀ ਆਕਸੀਜਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕੇ। ਪਾਵਰਕਾਮ ਨਾਭਾ ਦੇ ਐਕਸੀਅਨ ਗੁਰਮੁਖ ਸਿੰਘ ਮੁਤਾਬਿਕ ਇਲਾਕੇ ਦੇ ਕੁਲ 16  ਬਿਜਲੀ ਗਰਿੱਡਾਂ ਵਿੱਚ ਪ੍ਰਤੀ ਗਰਿੱਡ 100 ਪੌਦੇ ਦੇ ਹਿਸਾਬ ਨਾਲ ਕੁੱਲ 1600 ਛਾਂਦਾਰ ਤੇ ਫਲਦਾਰ ਪੌਦੇ ਲਗਾਏ ਜਾ ਰਹੇ ਹਨ। ਜੰਗਲਾਤ ਵਿਭਾਗ ਦਾ ਇਹ ਸ਼ਲਾਘਾਯੋਗ ਕਦਮ ਹੈ। ਗਰਿੱਡਾਂ ਅੰਦਰ ਤਾਪਮਾਨ ਕਾਫੀ ਵੱਧ ਜਾਂਦਾ ਹੈ ਤੇ ਬੂਟੇ ਲਗਾਉਣ ਨਾਲ ਤਾਪਮਾਨ ਵਿੱਚ ਕਮੀ ਆਵੇਗੀ । ਇਸ ਮੌਕੇ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਪੀਏ ਚਰਨਜੀਤ ਬਾਤਿਸ਼, ਵਾਤਾਵਰਨ ਪ੍ਰੇਮੀ ਗੋਪਾਲਜੀਤ ਨੋਹਰਾ ਤੇ ਪਾਵਰਕਾਮ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement