
ਹੁਸ਼ਿਆਰਪੁਰ ਤੋਂ ਜੰਗਲਾਤ ਮਹਿਕਮੇ ਦੇ ਅਫਸਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੀ ਘਟਨਾ ਸਾਹਮਣੇ ਆਈ ਹੈ
ਹੁਸ਼ਿਆਰਪੁਰ, ਹੁਸ਼ਿਆਰਪੁਰ ਤੋਂ ਜੰਗਲਾਤ ਮਹਿਕਮੇ ਦੇ ਅਫਸਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੀ ਘਟਨਾ ਸਾਹਮਣੇ ਆਈ ਹੈ। ਪੰਜ ਦਿਨ ਤੋਂ ਲਾਪਤਾ ਜੰਗਲਾਤ ਰੇਂਜ ਅਫਸਰ ਦੀ ਵੀਰਵਾਰ ਸਵੇਰੇ ਜੰਗਲ ਵਿਚ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਅਫਸਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਪੁਲਿਸ ਅਧਿਕਾਰੀਆਂ ਦੀਆਂ ਮੰਨੀਏ ਤਾਂ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ, ਪਰ ਪੋਸਟਮਾਰਟਮ ਰਿਪੋਰਟ ਆਉਣ ਤੱਕ ਕੁੱਝ ਵੀ ਕਿਹਾ ਨਹੀਂ ਜਾ ਸਕਦਾ।
missing Forest Officer found dead
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਡੀਐਫਓ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਰੇਂਜ ਅਫਸਰ ਨੂੰ ਪਰੇਸ਼ਾਨ ਕਰਦੇ ਸਨ। ਦੱਸ ਦਈਏ ਕਿ ਘਟਨਾ ਐਤਵਾਰ ਦੀ ਹੈ, ਜਦੋਂ ਦੁਪਹਿਰ ਬਾਅਦ ਰੇਂਜ ਅਫਸਰ ਨੂੰ ਆਖਰੀ ਵਾਰ ਲੋਕਾਂ ਨੇ ਖੜਕਾਂ ਦੇ ਕੋਲ ਇੰਡਿਗੋ ਕਾਰ (ਪੀ.ਬੀ 07 ਏ ਜੇ - 9306) ਤੋਂ ਉਤਰ ਕੇ ਕੁਝ ਸਮਾਨ ਖਰੀਦਕੇ ਜੰਗਲ ਵਲ ਜਾਂਦੇ ਦੇਖਿਆ ਸੀ। 2 ਵਜੇ ਤੋਂ ਬਾਅਦ ਵਿਜੈ ਕੁਮਾਰ ਦਾ ਮੋਬਾਇਲ ਫੋਨ ਵੀ ਸਵਿਚ ਆਫ ਆਉਣ ਲਗਾ ਤਾਂ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬੁੱਧਵਾਰ 8 ਅਗਸਤ ਨੂੰ ਸੂਬੇ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਊਨਾ ਰੋੜ ਉੱਤੇ ਸਥਿਤ ਜੰਗਲ ਚੇਤਨਾ ਪਾਰਕ ਵਿਚ ਆਯੋਜਿਤ ਜੰਗਲ ਮਹਾਂ ਉਤਸਵ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਆਉਣਾ ਸੀ ਅਤੇ ਠੀਕ 4 ਦਿਨ ਪਹਿਲਾਂ ਇਸ ਸਮਾਰੋਹ ਦੀਆਂ ਤਿਆਰੀਆਂ ਵਿਚ ਲੱਗਿਆ ਇੱਕ ਅਫਸਰ ਇਸ ਤਰ੍ਹਾਂ ਲਾਪਤਾ ਹੋ ਗਿਆ।
missing Forest Officer found dead
ਉੱਧਰ ਜੰਗਲ ਰੇਂਜ ਅਫਸਰ ਅਤੇ ਡਿਪਟੀ ਜੰਗਲ ਰੇਂਜ ਅਫਸਰ ਪੰਜਾਬ ਨੇ ਜੰਗਲ ਚੇਤਨਾ ਪਾਰਕ ਬੱਸੀ ਵਿਚ ਇੱਕ ਵਿਸ਼ੇਸ਼ ਬੈਠਕ ਕੀਤੀ ਤਾਂ ਪੰਜਾਬ ਨਾਨ ਗਜਟਿਡ ਯੂਨੀਅਨ ਅਤੇ ਜੰਗਲ ਰੇਂਜ ਅਫਸਰ ਡਿਪਟੀ ਰੇਂਜ ਅਫਸਰ ਯੂਨੀਅਨ ਵੱਲੋਂ ਸਿੱਧੇ ਰੂਪ ਵਿਚ ਡੀਐਫਓ ਨਰੇਸ਼ ਮਹਾਜਨ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਰੇਂਜ ਅਫਸਰ ਵਿਜੈ ਕੁਮਾਰ ਨੂੰ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਕਰ ਰਿਹਾ ਸੀ।
missing Forest Officer found dead
ਵਿਜੈ ਕੁਮਾਰ ਨੇ ਇਹ ਗੱਲ ਆਪਣੇ ਪਰਿਵਾਰ ਦੇ ਨਾਲ ਵੀ ਸਾਂਝੀ ਕੀਤੀ ਸੀ। ਬਲਵਿੰਦਰ ਕੁਮਾਰ ਨੇ ਦੱਸਿਆ ਕਿ ਵਿਜੈ ਕੁਮਾਰ ਬਹੁਤ ਹੀ ਸ਼ਰੀਫ ਅਤੇ ਈਮਾਨਦਾਰ ਅਫਸਰ ਸੀ ਅਤੇ ਉਸ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ। ਵੀਰਵਾਰ ਨੂੰ ਅਫਸਰ ਦੀ ਲਾਸ਼ ਮਿਲਣ ਤੋਂ ਬਾਅਦ ਯੂਨੀਅਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਜੇ ਬਿਨਾਂ ਕਿਸੇ ਕਸੂਰ ਦੇ ਮਾਰਿਆ ਗਿਆ ਹੈ।