30 ਲੱਖ ਧਰਤੀ ‘ਚ ਦੱਬ ਦੁੱਗਣੇ ਕਰਦਾ ਸੀ ਨਾਭੇ ਦਾ ਇਹ ਬਾਬਾ !
Published : Aug 9, 2019, 3:23 pm IST
Updated : Aug 10, 2019, 10:29 am IST
SHARE ARTICLE
Fraud baba of Nabha doubles the money
Fraud baba of Nabha doubles the money

ਜਦੋਂ ਪੁੱਟੀ ਧਰਤੀ ਤਾਂ ਦੇਖ ਖੁੱਲ੍ਹੀਆਂ ਰਹਿ ਗਈਆਂ ਅੱਖਾਂ  

ਨਾਭਾ: ਦੇਸ਼ ਅੰਦਰ ਅਜਿਹੇ ਅਨੇਕਾ ਹੀ ਪਖੰਡੀ ਬਾਬੇ ਨੇ ਜੋ ਲੋਕਾ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਲੱਖਾ ਰੁਪਏ ਠੱਗਣ ਵਿਚ ਕਾਮਯਾਬ ਹੋ ਜਾਦੇ ਹਨ। ਅਜਿਹੀ ਹੀ ਇਕ ਘਟਨਾ ਵਾਪਰੀ ਹੈ ਨਾਭਾ ਬਲਾਕ ਦੇ ਪਿੰਡ ਰਾਮਗੜ ਵਿਚ ਜਿਥੇ ਕਿਸਾਨ ਹਾਕਮ ਸਿੰਘ ਕੋਲੋ ਬੀਤੀ 5 ਮਈ ਨੂੰ ਠੱਗ ਬਾਬਿਆ ਨੇ ਪੈਸੇ ਦੁਗਣੇ ਕਰਨ ਅਤੇ ਉਸ ਦੇ 2 ਬੇਟਿਆਂ ਦਾ ਵਧੀਆ ਘਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਹਾਕਮ ਸਿੰਘ ਤੋ 30 ਲੱਖ ਰੁਪਏ ਘਰ ਤੋ ਮਗਵਾ ਲਏ ਤੇ ਪਿੰਡ ਵਿਚ ਹੀ ਡੇਰੇ ਵਿਚ ਲਜਾ ਕੇ ਪੈਸੇ ਗਾਗਰਾ ਵਿਚ ਪਾਕੇ ਜਮੀਨ ਵਿਚ ਦੱਬ ਦਿੱਤੇ ਤੇ ਕਿਹਾ ਕਿ ਤੁਹਾਡੇ ਪੈਸੇ ਦੁਗਣੇ ਹੋ ਜਾਣਗੇ।

PhotoPhoto

ਦੂਜੇ ਪਾਸੇ ਦੋਵੇ ਲੜਕਿਆ ਦਾ ਵਿਆਹ ਚੰਡੀਗੜ ਵਿਖੇ ਕਰਵਾਉਣ ਲਈ ਤਿਆਰੀ ਕਰਨ ਲਈ ਕਿਹਾ ਅਤੇ ਘਰ ਵਿਚ ਹੀ ਕਿਸਾਨ ਨੇ ਮਠਿਆਈਆ ਬਣਵਾ ਲਈਆ। ਜਦੋਂ ਬਾਬੇ ਨੂੰ ਪੁੱਛਿਆ ਕਿ ਬਰਾਤ ਕਿੱਥੇ ਲੈ ਕੇ ਜਾਣੀ ਹੈ ਤਾ ਬਾਬਾ ਉਹਨਾ ਨੂੰ ਲਾਰੇ ਲਗਾਉਦਾ ਰਿਹਾ ਕੀ ਲੜਕੀਆਂ ਦੀ ਰਿਸ਼ਤੇਦਾਰੀ ਵਿਚ ਮੌਤ ਹੋ ਗਈ ਹੈ ਆਪਾ ਵਿਆਹ ਸਮਾਗਮ ਵਿਚ ਦੇਰੀ ਨਾਲ ਜਾਵਾਗੇ। ਜਿਸ ਤੋਂ ਬਾਅਦ ਵਿਚ ਬਾਬੇ ਨੇ ਫੋਨ ਬੰਦ ਕਰ ਲਿਆ।

ਜਦੋਂ ਡੇਰੇ ਵਿਚ ਪੀੜਤ ਕਿਸਾਨ ਨੇ ਵੇਖਿਆ ਤਾਂ ਉੱਥੇ ਨਾ ਹੀ 30 ਲੱਖ ਰੁਪਏ ਸਨ ਅਤੇ ਨਾ ਹੀ ਬਾਬੇ। ਫਿਰ ਹਾਕਮ ਸਿੰਘ ਨੇ ਇਸ ਦੀ ਸ਼ਿਕਾਇਤ ਥਾਣੇ ਵਿਚ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਪਾਖੰਡੀ ਬਾਬਿਆਂ ਨੂੰ 18 ਲੱਖ ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ। ਉਧਰ ਪੁਲਿਸ ਨੇ ਪਾਖੰਡੀ ਬਾਬਿਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਸੋਚਣ ਦੀ ਗੱਲ ਹੈ ਕਿ ਅੱਜ ਕੱਲ ਪੜ੍ਹੇ ਲਿਖੇ ਲੋਕਾਂ ਦਾ ਜ਼ਮਾਨਾਂ ਹੋਣ ‘ਤੇ ਵੀ ਲੋਕ ਅੰਧ ਵਿਸ਼ਵਾਸ਼ ਵਿਚ ਫਸੇ ਹੋਏ ਜੋ ਇਨ੍ਹਾਂ ਪਾਖੰਡੀ ਬਾਬਿਆਂ ਮਗਰ ਲੱਗ ਕੇ ਆਪਣਾ ਨੁਕਸਾਨ ਕਰਵਾ ਰਹੇ ਹਨ। 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement