
ਵੱਖ ਵੱਖ ਇਤਿਹਾਸਕ ਸਥਾਨਾਂ ਵਿਚੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਬੀਤੀ ਰਾਤ ਹੁਸ਼ਿਆਰਪੁਰ ਵਿਚ ਮਾਹਿਲਪੁਰ ਵਿਖੇ ਪਹੁੰਚਿਆ।
ਹੁਸ਼ਿਆਰਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਅਗੱਸਤ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲਾ ਇਤਿਹਾਸਕ ਅਤੇ ਅੰਤਰਰਾਸ਼ਟਰੀ ਨਗਰ ਕੀਰਤਨ ਸਿੱਖ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਆਰੰਭ ਕੀਤਾ ਗਿਆ ਹੈ। ਇਹ ਨਗਰ ਕੀਰਤਨ 1 ਅਗਸਤ ਤੋਂ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਸੀ।
Nagar kirtan
ਨਨਕਾਣਾ ਸਾਹਿਬ ਵਿਖੇ 1 ਅਗਸਤ ਨੂੰ ਭੋਗ ਪੈਣ ਉਪਰੰਤ ਇਹ ਨਗਰ ਕੀਰਤਨ ਭਾਰਤ ਲਈ ਰਵਾਨਾ ਹੋਇਆ ਸੀ। ਵੱਖ ਵੱਖ ਇਤਿਹਾਸਕ ਸਥਾਨਾਂ ਵਿਚੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਬੀਤੀ ਰਾਤ ਹੁਸ਼ਿਆਰਪੁਰ ਵਿਚ ਮਾਹਿਲਪੁਰ ਵਿਖੇ ਪਹੁੰਚਿਆ, ਜਿੱਥੇ ਇਸ ਨਗਰ ਕੀਰਤਨ ਦਾ ਸਵਾਗਤ ਆਤਿਸ਼ਬਾਜ਼ੀਆਂ ਨਾਲ ਕੀਤਾ ਗਿਆ। ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਗਿਆ। ਸੰਗਤਾਂ ਨੇ ਭਾਰੀ ਗਿਣਤੀ ਵਿਚ ਨਗਰ ਕੀਰਤਨ ‘ਚ ਹਾਜ਼ਰੀ ਭਰੀ।
Nagar kirtan
ਵੱਖ ਵੱਖ ਥਾਵਾਂ ‘ਤੇ ਨਾਨਕ ਨਾਮ ਲੇਵਾ ਸੰਗਤ ਵੱਲੋਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮਗਰੋਂ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ 100 ਦਿਨਾਂ ਅੰਦਰ ਭਾਰਤ ਦੇ 65 ਵੱਡੇ ਸ਼ਹਿਰਾਂ, ਦੇਸ਼ ਦੇ 17 ਸੂਬਿਆਂ ਅਤੇ ਪੰਜਾਂ ਤਖ਼ਤ ਸਾਹਿਬਨਾਂ ਅਤੇ ਦੇਸ਼ ਦੇ ਹੋਰ ਕਈ ਇਤਿਹਾਸਕ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਆ ਕੇ ਸਮਾਪਤੀ ਕਰੇਗਾ।
ਦੇਖੋ ਵੀਡੀਓ: