
ਸੰਗਤਾਂ ਨੇ ਆਤਿਸ਼ਬਾਜ਼ੀ ਕਰ ਕੇ ਕੀਤਾ ਭਰਵਾਂ ਸਵਾਗਤ
ਗੁਰਦਾਸਪੁਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਮੌਕੇ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਇਤਿਹਾਸਕ ਨਗਰ ਕੀਰਤਨ ਅੱਜ ਗੁਰਦਾਸਪੁਰ ਵਿਖੇ ਅਪਣੇ ਮਿਖੇ ਸਮੇਂ ਤੋਂ 15-16 ਘੰਟੇ ਲੇਟ ਪੁੱਜਾ । ਇਸ ਮੌਕੇ ਸੰਗਤਾਂ ਵਲੋਂ ਆਤਿਸ਼ਬਾਜ਼ੀ ਕਰ ਕੇ ਇਸ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ।
Nagar Kirtan decorated from Nankana Sahib reached Gurdaspur
ਜ਼ਿਕਰਯੋਗ ਹੈ ਕਿ ਇਹ ਕੌਮਾਂਤਰੀ ਨਗਰ ਕੀਰਤਨ ਸ਼ੁਕਰਵਾਰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨੂੰ ਜਾਣ ਲਈ ਬਣਾਏ ਗਏ ਰੂਟ ਤੇ ਬਣਾਏ ਗਏ 21 ਪੜਾਵਾਂ 'ਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਪ੍ਰਬੰਧ ਕੀਤੇ ਗਏ ਸਨ ਪਰ ਨਾਨਕ ਨਾਮ ਲੇਵਾ ਸੰਗਤਾਂ ਦੇ ਉਮੜੇ ਸੈਲਾਬ ਕਾਰਨ ਸ਼ੁਕਰਵਾਰ ਰਾਤ 10 ਵਜੇ ਪੁੱਜਣ ਵਾਲਾ ਇਹ ਨਗਰ ਕੀਰਤਨ ਸਨਿਚਰਵਾਰ ਨੂੰ 8:30 ਦੇ ਕਰੀਬ ਡੇਰਾ ਬਾਬਾ ਨਾਨਕ ਵਿਖੇ ਪੁੱਜਾ।
Nagar Kirtan decorated from Nankana Sahib reached Gurdaspur
ਇਸ ਮੌਕੇ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਚੇਅਰਮੈਨ ਬਲਜੀਤ ਸਿੰਘ ਪਾਹੜਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਤਨ ਦਾ ਨਿੱਘਾ ਸਵਾਗਤ ਕੀਤਾ। ਇਹ ਨਗਰ ਕੀਰਤਨ ਗੁਰਦਾਸਪੁਰ ਸ਼ਹਿਰ ਤੋਂ ਹੁੰਦਾ ਹੋਇਆ ਦੀਨਾਨਗਰ ਤੇ ਦੇਰ ਰਾਤ ਪਠਾਨਕੋਟ ਦੇ ਇਤਿਹਾਸਕ ਗੁਰਦਵਾਰਾ ਬਾਠ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਤੇ ਕਲ ਸਵੇਰੇ ਜੰਮੂ-ਕਸ਼ਮੀਰ ਲਈ ਰਵਾਨਾ ਹੋਵੇਗਾ।