
ਤਰਨ ਤਾਰਨ ਦੇ ਇਕ ਨਿਜੀ ਸਕੂਲ 'ਚੋਂ ਨੌਵੀਂ ਕਲਾਸ ਦੀ ਕੁੜੀ ਦੇ ਅਗਵਾ ਹੋਣ ਦੇ ਮਾਮਲੇ 'ਚ ਨਵਾਂ ਮੌੜ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਤਰਨ ਤਾਰਨ : ਤਰਨ ਤਾਰਨ ਦੇ ਇਕ ਨਿਜੀ ਸਕੂਲ 'ਚੋਂ ਨੌਵੀਂ ਕਲਾਸ ਦੀ ਕੁੜੀ ਦੇ ਅਗਵਾ ਹੋਣ ਦੇ ਮਾਮਲੇ 'ਚ ਨਵਾਂ ਮੌੜ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਦਰਅਸਲ ਸੋਸ਼ਲ ਮੀਡੀਆ ਉੱਤੇ ਕੁੜੀ ਦੇ ਅਗਵਾ ਹੋਣ ਦੀ ਫੈਲੀ ਅਫਵਾਹ ਝੂਠੀ ਨਿਕਲੀ। ਕੁੜੀ ਅਗਵਾ ਨਹੀਂ ਸਗੋਂ ਆਪਣੇ ਆਸ਼ਿਕ ਨਾਲ ਘੁੰਮਣ ਗਈ ਸੀ। ਜਿਸ ਨੂੰ ਹੁਸਨਪ੍ਰੀਤ ਨਾਮ ਦਾ ਪ੍ਰੇਮੀ ਦੋ ਦਿਨ ਤੱਕ ਘਮਾਉਂਦਾ ਰਿਹਾ। ਜਿਸ ਦੀ ਜਾਣਕਾਰੀ ਉਸਨੇ ਖੁਦ ਦਿੱਤੀ ਹੈ।
Taran Taran Missing Girl
ਦੱਸ ਦਈਏ ਕਿ ਬੀਤੇ ਦੋ ਦਿਨ ਪਹਿਲਾ ਤਰਨ ਤਾਰਨ ਦੇ ਇਕ ਪ੍ਰਾਈਵੇਟ ਸਕੂਲ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਪਿਛਲੇ ਤਿੰਨ ਦਿਨ ਤੋਂ ਅਗਵਾ ਹੋਣ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਫ਼ਵਾਹ ਝੂਠੀ ਨਿਕਲੀ। ਥਾਣਾ ਸਦਰ ਦੇ ਐੱਸ.ਐੱਚ.ਓ. ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਫ਼ਵਾਹ ਨੂੰ ਝੂਠੀ ਦੱਸਦਿਆਂ ਕਿਹਾ ਕਿ ਤਰਨ ਤਾਰਨ ਦੇ ਇਕ ਪ੍ਰਾਈਵੇਟ ਸਕੂਲ ਦੀ ਲੜਕੀ, ਜੋ ਕਿ ਸਕੂਲੋਂ ਛੁੱਟੀ ਹੋਣ ਸਮੇਂ ਗਾਇਬ ਹੋ ਗਈ ਸੀ।
Taran Taran Missing Girl
ਇਸ ਘਟਨਾ ਦਾ ਸੋਸ਼ਲ ਮੀਡੀਆ 'ਤੇ ਰੌਲਾ ਪੈਣ ਤੋਂ ਬਾਅਦ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਕੈਮਰਿਆਂ ਨੂੰ ਖੰਗਾਲਿਆ ਤਾਂ ਉਸ ਵਿਚ ਪਤਾ ਲੱਗਾ ਕਿ ਉਕਤ ਲੜਕੀ ਇਕ ਲੜਕੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਕਿਧਰੇ ਜਾ ਰਹੀ ਸੀ। ਲੜਕੇ ਦੇ ਮੋਬਾਈਲ ਫ਼ੋਨ ਦੀ ਲੁਕੇਸ਼ਨ ਤੋਂ ਪਤਾ ਲੱਗਾ ਕਿ ਇਹ ਦੋਵੇਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਘੁੰਮਦੇ ਰਹੇ ਹਨ। ਲੜਕੀ ਨੂੰ ਲਿਜਾਣ ਵਿਚ ਦੋ ਹੋਰ ਲੜਕਿਆਂ ਦਾ ਹੱਥ ਹੈ।
Taran Taran Missing Girl
ਐੱਸ.ਐੱਚ.ਓ. ਨੇ ਦੱਸਿਆ ਵਿਦਿਆਰਥਣ ਦੇ ਤਰਨ ਤਾਰਨ ਦੇ ਖ਼ਾਲਸਾ ਸਕੂਲ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਨਾਲ ਪ੍ਰੇਮ ਸਬੰਧ ਸਨ। ਲੜਕੀ ਨੂੰ ਲਿਜਾਣ ਵਿਚ ਹੁਸਨਪ੍ਰੀਤ ਦੇ ਦੋ ਹੋਰ ਸਾਥੀਆਂ ਸੋਨੂੰ ਵਾਸੀ ਰਸੂਲਪੁਰ ਅਤੇ ਜੀਟਰ ਵਾਸੀ ਕਲੇਰ ਦਾ ਹੱਥ ਹੈ। ਹੁਣ ਪੁਲਿਸ ਨੇ ਪ੍ਰੇਮੀ ਹੁਸਨਪ੍ਰੀਤ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰੇਮੀ ਵੱਲੋਂ ਇਸ ਮਾਮਲੇ 'ਚ ਹੋਰ ਕੀ ਕੀ ਖੁਲਾਸੇ ਕੀਤੇ ਜਾਣਗੇ।