
ਮਾਮਲੇ ਦੀ ਨਿਰਪੱਖ ਜਾਂਚ ਤਕ ਅੰਦੋਲਨ ਜਾਰੀ ਰੱਖਣ ਦਾ ਐਲਾਨ
ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਦਾ ਸੇਕ ਹੁਣ ਦਿੱਲੀ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਲਗਭਗ ਸਾਰੇ ਸਿਆਸੀ ਦਲ ਇਸ ਮੁੱਦੇ 'ਚ ਅਪਣੇ ਨਫ਼ੇ-ਨੁਕਸਾਨ ਦੇ ਮੁਲਾਂਕਣ ਤਹਿਤ ਦਿਲਚਸਪੀ ਲੈ ਰਹੇ ਹਨ। ਸੱਤਾਧਾਰੀ ਧਿਰ ਜਿੱਥੇ ਬਚਾਅ ਦੀ ਸਥਿਤੀ 'ਚ ਹੈ, ਉਥੇ ਹੀ ਵਿਰੋਧੀ ਧਿਰਾਂ ਸਰਕਾਰ ਨੂੰ ਘੇਰਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀਆਂ।
bikram singh majithia
ਅਸੰਬਲੀ ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਸਾਰੇ ਸਿਆਸੀ ਦਲ ਖੁਦ ਨੂੰ ਲੋਕ ਹਿਤੈਸ਼ੀ ਸਾਬਤ ਕਰਨ ਦੇ ਨਾਲ-ਨਾਲ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਨ ਦਾ ਹਰ ਹਰਬਾ ਵਰਤ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਜੋ ਖੁਦ ਵੀ ਨਸ਼ਿਆਂ ਦੇ ਦਾਗ ਦਾ ਸੰਤਾਪ ਹੰਢਾ ਚੁੱਕਾ ਹੈ, ਇਸ ਮੁੱਦੇ ਨੂੰ ਸਰਕਾਰ ਖਿਲਾਫ਼ ਵਰਤਣ ਦੇ ਰੌਂਅ 'ਚ ਹੈ।
Bikram Singh Majithia
ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਅਕਾਲੀ ਦਲ ਵਲੋਂ ਧਰਨੇ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਅਕਾਲੀ ਦਲ ਨੇ ਹੁਣ ਕਾਂਗਰਸ ਹਾਈ ਕਮਾਨ ਨੂੰ ਵੀ ਲਪੇਟੇ 'ਚ ਲੈਣਾ ਸ਼ੁਰੂ ਕਰ ਦਿਤਾ ਹੈ। ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਹਾਈ ਕਮਾਡ 'ਤੇ ਗੰਭੀਰ ਦੋਸ਼ ਮੜਦਿਆਂ ਕਈ ਸਨਸਨੀਖੇਜ਼ ਪ੍ਰਗਟਾਵੇ ਕੀਤੇ ਹਨ।
Bikram Singh Majithia
ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਧੰਦੇ 'ਚੋਂ ਹੁੰਦੀ ਕਾਲੀ ਕਮਾਈ 'ਚੋਂ ਕੁੱਝ ਹਿੱਸਾ ਕਾਂਗਰਸ ਹਾਈ ਕਮਾਂਡ ਤਕ ਵੀ ਪਹੁੰਚਦਾ ਰਿਹਾ ਹੈ। ਸੋਨੀਆ ਗਾਂਧੀ ਦੀ ਚੁੱਪ 'ਤੇ ਸਵਾਲ ਚੁਕਦਿਆਂ ਮਜੀਠੀਆ ਨੇ ਕਿਹਾ ਕਿ ਸੋਨੀਆ ਨੂੰ ਕੈਪਟਨ ਵਲੋਂ ਉਨ੍ਹਾਂ ਦਾ ਨਾਮ ਜਨਤਕ ਕਰਨ ਦਾ ਡਰ ਹੈ, ਜਿਸ ਕਾਰਨ ਉਹ ਕੈਪਟਨ ਬਾਰੇ ਕੁੱਝ ਵੀ ਕਹਿਣ ਤੋਂ ਬੱਚ ਰਹੇ ਹਨ।
Bikram Singh Majithia
ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ 121 ਤੋਂ ਵਧੇਰੇ ਲੋਕ ਮੌਤ ਦੀ ਮੂੰਹ 'ਚ ਜਾ ਚੁੱਕੇ ਹਨ, ਜਦਕਿ ਸੱਤਾਧਾਰੀ ਇਸ ਮੁੱਦੇ 'ਤੇ ਇਕ-ਦੂਜੇ ਸਿਰ ਦੋਸ਼ ਮੜਣ 'ਚ ਮਸ਼ਰੂਫ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਇਸ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ 'ਚ ਜਾਂ ਨਿਰਪੱਖ ਜਾਂਚ ਨਹੀਂ ਹੁੰਦੀ, ਅਕਾਲੀ ਦਲ ਵਲੋਂ ਅੰਦੋਲਨ ਜਾਰੀ ਰੱਖਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।