ਡੇਰਾ ਬੱਸੀ ਤੋਂ 27600 ਲੀਟਰ ਨਾਜਾਇਜ਼ ਰਸਾਇਣ ਯੁਕਤ ਸਪਿਰਟ ਦੀ ਵੱਡੀ ਖੇਪ ਬਰਾਮਦ
Published : Aug 9, 2020, 4:31 pm IST
Updated : Aug 9, 2020, 4:31 pm IST
SHARE ARTICLE
27600 Litres Of Illicit Chemical Containing  Spirit From  Dera Bassi Mohali
27600 Litres Of Illicit Chemical Containing Spirit From Dera Bassi Mohali

15 ਦਿਨਾਂ ਵਿੱਚ ਦੂਜੀ ਅਜਿਹੀ ਵੱਡੀ ਖੇਪ ਫੜੀ

ਚੰਡੀਗੜ/ਮੋਹਾਲੀ, 9 ਅਗਸਤ: ਸੂਬੇ ਵਿੱਚ ਨਾਜਾਇਜ ਸ਼ਰਾਬ ਦੇ ਧੰਦੇ ਅਤੇ ਤਸਕਰੀ ਖ਼ਿਲਾਫ ਹੋਰ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਨੂੰ ਐਤਵਾਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਰਸਾਇਣ ਯੁਕਤ 27600 ਲੀਟਰ ਨਾਜਾਇਜ ਸਪਿਰਟ ਦੀ ਖੇਪ ਫੜੀ। ਇਹ ਹੁਣ ਤੱਕ ਇਸ ਪ੍ਰਕਾਰ ਦੀ ਸਭ ਤੋਂ ਵੱਡੀ ਖੇਪ ਹੈ ਜੋ ਵਿਭਾਗ ਦੁਆਰਾ ਫੜੀ ਗਈ ਹੈ।

27600 Litres Of Illicit Chemical Containing  Spirit From  Dera Bassi Mohali27600 Litres Of Illicit Chemical Containing Spirit From Dera Bassi Mohali

ਹੋਰ ਵੇਰਵੇ ਦਿੰਦੇ ਹੋਏ ਆਬਕਾਰੀ ਤੇ ਕਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਸ ਦੀ ਮੋਹਾਲੀ ਤੋਂ ਇਕ ਵਿਸ਼ੇਸ਼ ਟੀਮ ਜਿਸ ਵਿੱਚ ਡੀ.ਐਸ.ਪੀ. ਬਿਕਰਮ ਬਰਾੜ ਵੀ ਸ਼ਾਮਲ ਸਨ, ਨੇ ਤਿੰਨ ਥਾਵਾਂ ਤੋਂ 27600 ਲੀਟਰ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਵੱਡੀ ਖੇਪ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਨੂੰ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 138 ਡਰੱਮਾਂ ਵਿੱਚ ਸਟੋਰ ਕਰ ਕੇ ਰੱਖਿਆ ਗਿਆ ਸੀ।

27600 Litres Of Illicit Chemical Containing  Spirit From  Dera Bassi Mohali27600 Litres Of Illicit Chemical Containing Spirit From Dera Bassi Mohali

ਇਹ ਖੇਪ ਮੋਹਾਲੀ ਜ਼ਿਲੇ ਦੀ ਤਹਿਸੀਲ ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਤੋਂ ਫੜੀ ਗਈ ਹੈ। ਵਿਭਾਗ ਵੱਲੋਂ ਮੈਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ ਜੋ ਕਿ ਈ-68/69, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਸਥਿਤ ਹੈ, ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 82 ਡਰੱਮ ਬਰਾਮਦ ਕੀਤੇ ਗਏ। ਇਸ ਮਗਰੋਂ ਡੀ-11, ਫੋਕਲ ਪੁਆਂਇੰਟ , ਡੇਰਾ ਬੱਸੀ ਵਿਖੇ ਮੈਸਰਜ਼ ਓਮ ਸੋਲਵੀ ਟਰੇਡਿੰਗ ਵਿਖੇ ਕੀਤੀ ਗਈ

27600 Litres Of Illicit Chemical Containing  Spirit From  Dera Bassi Mohali27600 Litres Of Illicit Chemical Containing Spirit From Dera Bassi Mohali

ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 49 ਡਰੱਮ ਅਤੇ ਮੈਸਰਜ਼ ਪਿਉਰ ਸੋਲਿਊਸ਼ਨਜ਼  ਦੇ ਐਫ-28, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਸਥਿਤ ਗੁਦਾਮ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਦੀ ਸਮਰੱਥਾ ਵਾਲੇ 7 ਡਰੱਮ ਬਰਾਮਦ ਕੀਤੇ ਗਏ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਿਨਾਂ ਵਿੱਚ ਉਪਰੋਕਤ ਫਰਮਾਂ ਦੇ ਮਾਲਕ ਵੀ ਸ਼ਾਮਲ ਹਨ।

27600 Litres Of Illicit Chemical Containing  Spirit From  Dera Bassi Mohali27600 Litres Of Illicit Chemical Containing Spirit From Dera Bassi Mohali

ਇਨਾਂ ਫਰਮਾਂ ਦੇ ਤਾਰ ਵਿਭਾਗ ਵੱਲੋਂ 23 ਜੁਲਾਈ, ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ, ਨੂੰ ਕੀਤੀ ਗਈ ਛਾਪੇਮਾਰੀ ਨਾਲ ਜੁੜਦੇ ਹਨ ਜਦੋਂ ਕਿ 5300 ਲੀਟਰ ਰਸਾਇਣ ਅਤੇ ਸਪਿਰਟ ਦੀ ਖੇਪ ਮੈਸਰਜ਼ ਬਿੰਨੀ ਕੈਮੀਕਲਜ਼ ਦੇ ਗੁਦਾਮ ਤੋਂ ਬਰਾਮਦ ਕੀਤੀ ਗਈ ਸੀ। ਇਹ ਫਰਮਾਂ ਮੈਸਰਜ਼ ਬਿੰਨੀ ਕੈਮੀਕਲਜ਼ ਨੂੰ ਸਮਾਨ ਦੀ ਸਪਲਾਈ ਕਰਦੀਆਂ ਸਨ ਜਿਸ ਨੂੰ ਬਿੰਨੀ ਕੈਮੀਕਲਜ਼ ਵੱਲੋਂ ਅੱਗੇ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ।

27600 Litres Of Illicit Chemical Containing  Spirit From  Dera Bassi Mohali27600 Litres Of Illicit Chemical Containing Spirit From Dera Bassi Mohali

ਪੁੱਛਗਿੱਛ ਵਿੱਚ ਦੋਸ਼ੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਲ ਦਾ ਨਿਪਟਾਰਾ ਕਰਦੀਆਂ ਸਨ। ਪਰ ਦੋਸ਼ੀਆਂ ਵੱਲੋਂ ਉਨਾਂ ਦੁਆਰਾ ਬਣਾਏ ਜਾ ਰਹੇ ਉਤਪਾਦ ਅਤੇ ਆਪਣੇ ਗ੍ਰਾਹਕਾਂ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸ ਮਾਮਲੇ ਵਿੱਚ ਰਿਕਾਰਡ ਦੀ ਜਾਂਚ ਕਰਨ ਅਤੇ ਦੋਸ਼ੀਆਂ ਦੇ ਅਗਲੇਰੇ ਸਬੰਧਾਂ ਦੀ ਜਾਂਚ ਕਰਨ ਲਈ ਪੜਤਾਲ ਜੋਰ ਸ਼ੋਰ ਨਾਲ ਜਾਰੀ ਹੈ ਅਤੇ ਆਬਕਾਰੀ ਵਿਭਾਗ ਵੱਲੋਂ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਰਾਸਾਇਣ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।

27600 Litres Of Illicit Chemical Containing  Spirit From  Dera Bassi Mohali27600 Litres Of Illicit Chemical Containing Spirit From Dera Bassi Mohali

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀ ਵਿਭਾਗ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਪੂਰੀ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਕੋਈ ਨਰਮਾਈ ਨਾ ਵਰਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement