ਕਰਤਾਰਪੁਰ ਲਾਂਘੇ ਰਾਹੀਂ 75 ਸਾਲ ਬਾਅਦ ਹੋਇਆ ਚਾਚੇ-ਭਤੀਜੇ ਦਾ ਮਿਲਾਪ
Published : Aug 9, 2022, 6:58 am IST
Updated : Aug 9, 2022, 6:58 am IST
SHARE ARTICLE
image
image

ਕਰਤਾਰਪੁਰ ਲਾਂਘੇ ਰਾਹੀਂ 75 ਸਾਲ ਬਾਅਦ ਹੋਇਆ ਚਾਚੇ-ਭਤੀਜੇ ਦਾ ਮਿਲਾਪ


ਭਾਰਤ-ਪਾਕਿ ਵੰਡ ਦੌਰਾਨ ਵਿਛੜੇ ਭਤੀਜੇ ਨੂੰ ਮਿਲ ਕੇ ਬਾਗ਼ੋ-ਬਾਗ਼ ਹੋਇਆ ਚਾਚਾ ਸਵਰਨ ਸਿੰਘ

ਡੇਰਾ ਬਾਬਾ ਨਾਨਕ (ਪੱਤਰ ਪ੍ਰੇਰਕ): ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਰਾਹੀਂ ਭਾਰਤ-ਪਾਕਿ ਵੰਡ ਦੌਰਾਨ 75 ਸਾਲ ਬਾਅਦ ਸੋਮਵਾਰ ਨੂੰ ਚਾਚਾ ਸਵਰਨ ਸਿੰਘ (92), ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ (81) ਨੂੰ ਮਿਲ ਕੇ ਬਾਗ਼ੋਬਾਗ ਹੋ ਗਿਆ।
ਇਥੇ ਦਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿਸਤਾਨ ਵੰਡ ਦੌਰਾਨ ਵਿਛੜੇ ਪ੍ਰਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੋਮਵਾਰ ਨੂੰ ਸਵਰਨ ਸਿੰਘ ਵਾਸੀ ਹਾਜੀਪੁਰ ਜਲੰਧਰ ਦੀ ਬੇਟੀ ਰਛਪਾਲ ਕੌਰ ਸਮੇਤ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਪੈਸੰਜਰ ਟਰਮੀਨਲ ’ਤੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਸਿਹਤ ਕਰਮਚਾਰੀਆਂ ਤੋਂ ਪੋਲੀਓ ਬੂੰਦਾਂ ਪੀਤੀਆਂ ਉਪਰੰਤ ਇਮੀਗ੍ਰੇਸ਼ਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਭਾਰਤ-ਪਾਕਿ ਦੀ ਜ਼ੀਰੋ ਲੈ ਤੇ ਲੱਗੇ ਗੇਟ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਏ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਪਣੇ ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ ਨਾਲ ਕਰੀਬ ਸੱਤ ਘੰਟੇ ਰੁਕੇ ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਛੜੇ ਚਾਚੇ ਭਤੀਜੇ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸਵਰਨ ਸਿੰਘ (92) ਨੇ ਦੱਸਿਆ ਕਿ ਅੱਜ ਉਹ ਵੰਡ ਦੌਰਾਨ ਵਿਛੜੇ ਅਪਣੇ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਪਰਤੇ ਹਨ। ਉਸ ਨੇ ਦਸਿਆ ਕਿ 1947 ਨੂੰ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਥੇ ਭਾਰਤ ਪਾਕਿ ਦੇ ਦੋ ਟੁਕੜੇ ਹੋ ਗਏ ਹਨ, ਜਿਸ ਦੌਰਾਨ ਉਹ ਪਾਕਿਸਤਾਨ ਦੇ ਪਿੰਡ ਚੱਕ 37 ’ਚ ਹੱਸਦੇ ਵੱਸਦੇ ਸਨ ਕਿ ਇਸ ਦੌਰਾਨ ਫੈਲੀ ਨਫ਼ਰਤ ’ਚ ਉਸ ਦੇ ਪਰਵਾਰ ਦੇ ਬਾਈ ਮੈਂਬਰ ਕਤਲ ਹੋ ਗਏ ਸਨ ਜਿਸ ਵਿਚ ਉਸ ਦੇ ਮਾਤਾ ਪਿਤਾ ਦੋ ਭਰਾ ਅਤੇ ਦੋ ਭੈਣਾਂ ਸ਼ਾਮਲ ਸੀ । ਇਸ ਮੌਕੇ ਉਨ੍ਹਾਂ ਦੀ ਬੇਟੀ ਰਛਪਾਲ ਕੌਰ ਨੇ ਦਸਿਆ ਕਿ ਅੱਜ ਉਨ੍ਹਾਂ ਦਾ ਪਿਤਾ 75 ਸਾਲ ਪਹਿਲਾਂ ਪਰਿਵਾਰ ਨਾਲੋਂ ਵਿਛੜ ਚੁੱਕੇ 6 ਸਾਲ ਦੇ ਭਤੀਜੇ ਮੋਹਨ ਸਿੰਘ ਜਿਸ ਦਾ ਪਾਲਣ ਪੋਸ਼ਣ ਮੁਸਲਮਾਨ ਪਰਵਾਰ ਵਲੋਂ ਕੀਤਾ ਗਿਆ ਅਤੇ ਜਿਸ ਨੂੰ ਅੱਜ ਅਫਜ਼ਲ ਖ਼ਲਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਆਪਣੇ ਛੇ ਪੁੱਤਰਾਂ ਸਮੇਤ ਪਰਵਾਰ ਸਮੇਤ ਜ਼ਿੰਦਗੀ ਬਤੀਤ ਕਰ ਰਿਹਾ ਹੈ। ਰਛਪਾਲ ਕੌਰ ਨੇ ਦਸਿਆ ਕਿ ਉਸ ਦਾ ਪਿਤਾ ਅਤੇ ਚਚੇਰਾ ਭਰਾ ਮੋਹਨ ਸਿੰਘ ਅੱਜ ਸਾਰਾ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿੱਥੇ ਆਪਸ ਵਿਚ ਖ਼ੂਬ ਗੱਲਾਂ ਕੀਤੀਆਂ ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਅਤੇ ਇਕੱਠਿਆਂ ਬੈਠ ਕੇ ਲੰਗਰ ਛਕਿਆ।
ਇਸ ਮੌਕੇ ਤੇ ਸਵਰਨ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿ ਵੰਡ ਦੌਰਾਨ ਵਿਛੜੇ ਪਰਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਭਾਰਤ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਰਵਾਰ ਦੋਹਾਂ ਦੇਸ਼ਾਂ ਵਿਚ ਵੰਡ ਦੌਰਾਨ ਅਲੱਗ-ਅਲੱਗ ਹੋ ਕੇ ਰਹਿ ਰਹੇ ਹਨ ਉਨ੍ਹਾਂ ਪਰਵਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜ਼ਿਆਦਾ ਦਿਨ ਠਹਿਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਵਿਛੜੇ ਪਰਵਾਰਾਂ ਨੂੰ ਮਿਲਣ ਲਈ ਵਧ ਤੋਂ ਵਧ ਸਮਾਂ ਦਿਤਾ ਜਾਵੇ। ਇਸ ਮੌਕੇ ਬਜ਼ੁਰਗ ਸਵਰਨ ਸਿੰਘ ਨੇ ਦਸਿਆ ਕਿ ਉਸ ਨੂੰ ਆਪਣੇ ਭਤੀਜੇ ਵਿਸਰੇ ਭਤੀਜੇ ਨੂੰ ਮਿਲ ਕੇ ਸਕੂਨ ਮਿਲਿਆ ਹੈ।
ਫੋਟੋ : ਗੁਰਦਾਸਪੁਰ ਏ

 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement