ਵਿਦੇਸ਼ੀਂ ਬੈਠੇ ਪੰਜਾਬੀ ਨਸ਼ਾ ਤਸਕਰਾਂ ਦੀ ਸਪੁਰਦਗੀ ਦੇਰੀ ਈਡੀ ਦੀ ਜਾਂਚ ਚ ਬਣ ਰਹੀ ਅੜਿੱਕਾ 
Published : Sep 9, 2018, 11:57 am IST
Updated : Sep 9, 2018, 12:01 pm IST
SHARE ARTICLE
ED
ED

ਪੰਜਾਬ ਦੇ ਚਰਚਿਤ ਨਸ਼ਾ ਕੇਸ ਦੀ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ)  ਰਹੀ ਜਾਂਚ ਚ ਖੜੋਤ ਵਾਲੀ ਸਥਿਤੀ ਆ ਚੁੱਕੀ ਹੈ.

ਚੰਡੀਗੜ੍ਹ :  (ਨੀਲ ਭਲਿੰਦਰ ਸਿੰਘ) ਪੰਜਾਬ ਦੇ ਚਰਚਿਤ ਨਸ਼ਾ ਕੇਸ ਦੀ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ)  ਰਹੀ ਜਾਂਚ ਚ ਖੜੋਤ ਵਾਲੀ ਸਥਿਤੀ ਆ ਚੁੱਕੀ ਹੈ. ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਿਕ ਏਜੰਸੀ ਇਸ ਕੇਸ ਚ ਹੁਣ ਤਾਈਂ 68 ਜਣਿਆਂ ਖਿਲਾਫ 6 ਚਾਰਜਸ਼ੀਟ ਦਾਇਰ ਕਰ ਚੁੱਕੀ ਹੈ. ਇਸ ਤੋਂ ਇਲਾਵਾ ਕੇਸ ਦੇ ਮੁੱਖ ਦੋਸ਼ੀਆਂ ਚੋਂ ਸਾਬਕਾ ਡੀਐਸਪੀ ਅਤੇ ਭਲਵਾਨ ਜਗਦੀਸ਼ ਭੋਲਾ ਦੁਆਰਾ ਇਸ ਮਾਮਲੇ ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਈਡੀ ਵਲੋਂ ਕੀਤੀ ਗਈ ਪੁੱਛਗਿੱਛ,

ਮਜੀਠੀਆ ਬਾਰੇ ਸਹਿ ਮੁਲਜ਼ਮ ਜਗਜੀਤ ਚਾਹਲ ਆਦਿ ਕੋਲੋਂ ਕੀਤੀ ਗਈ ਲਿਖਤੀ ਪੁੱਛਗਿੱਛ ਦੇ ਵੇਰਵੇ ਮੁਹਾਲੀ ਵਿਸੇਸ ਅਦਾਲਤ ਨੂੰ ਸੌਂਪੇ ਜਾ ਚੁਕੇ ਹਨ। ਹੁਣ ਜੇਕਰ ਲੋੜ ਹੈ ਤਾਂ ਇਸ ਸਭ ਕਾਸੇ ਬਾਰੇ ਇਸ ਕੇਸ ਨਾਲ ਜੁੜਦੇ 'ਵਿਦੇਸ਼ੀ ਮਹਿਮਾਨਾਂ' ਕੋਲੋਂ ਪੁੱਛਗਿੱਛ ਕਰਨ ਦੀ. ਪੰਜਾਬ ਪੁਲਿਸ ਸਾਲ 2014 ਵਿਚ ਹੀ ਹਾਈਕੋਰਟ 'ਚ ਦਾਅਵਾ ਕਰ ਚੁੱਕੀ  ਹੈ ਕਿ ਕੌਮਾਂਤਰੀ ਪੱਧਰ ਉੱਤੇ ਨਸ਼ਾ ਤਸਕਰਾਂ ਦੀ ਸਪੁਰਦਗੀ ਹਾਸਲ ਕਰਨ ਹਿਤ ਵੀ ਕਾਰਵਾਈ 'ਤੇਜ਼' ਕਰ ਦਿੱਤੀ ਗਈ ਹੈ।  

File FotoFile photoਪੁਲਿਸ ਦਾ ਕਹਿਣਾ ਰਿਹਾ  ਹੈ ਕਿ ਇਸ ਸਬੰਧ ਵਿਚ ਹੁਣ ਭਾਰਤ ਸਰਕਾਰ ਰਾਹੀਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਇੰਟਰਪੋਲ (ਇੰਟਰਨੈਸ਼ਨਲ ਕ੍ਰਿਮਿਨਲ ਪੁਲਿਸ ਆਰਗੇਨਾਈਜੇਸ਼ਨ) ਕੋਲ ਇਹ ਮਾਮਲਾ ਚੁੱਕਦੇ ਹੋਏ 11 ਸਮਗਲਰਾਂ ਦੀ ਵਿਦੇਸ਼ਾਂ 'ਚੋਂ ਸਪੁਰਦਗੀ ਲੈਣ ਹਿਤ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਨੂੰ ਭਗੌੜੇ ਐਲਾਨਣ ਵਜੋਂ ਸਬੰਧਿਤ ਅਦਾਲਤਾਂ ਕੋਲੋਂ ਇਨ੍ਹਾਂ ਦੇ ਖੁੱਲ੍ਹੇ ਗ੍ਰਿਫ਼ਤਾਰੀ ਵਾਰੰਟ ਵੀ ਹਾਸਿਲ ਕਰ ਲਏ ਗਏ ਹਨ। ਪੰਜਾਬ ਪੁਲਿਸ ਵੱਲੋਂ ਭਗੌੜੇ ਐਲਾਨੇ  ਵਿਦੇਸ਼ਾਂ 'ਚ ਬੈਠੇ ਇਹ ਉਹ ਪੰਜਾਬੀ ਸਮਗਲਰ ਹਨ  ਅਦਾਲਤ ਤੋਂ ਜਿਨ੍ਹਾਂ ਦੇ ਖੁੱਲ੍ਹੇ ਗ੍ਰਿਫ਼ਤਾਰੀ ਵਾਰੰਟ ਹਾਸਿਲ ਕੀਤੇ ਜਾ ਚੁੱਕੇ ਹਨ - ਲਹਿੰਬਰ ਸਿੰਘ, ਦਾਰਾ ਸਿੰਘ,

ਹਰਬੰਸ ਸਿੰਘ ਸਿੱਧੂ, ਮਦਨ ਲਾਲ, ਗੁਰਸੇਵਕ ਸਿੰਘ, ਪ੍ਰਦੀਪ ਸਿੰਘ ਧਾਲੀਵਾਲ, ਅਮਰਜੀਤ ਸਿੰਘ ਕੂਨਰ, ਸਰਬਜੀਤ ਸਿੰਘ, ਨਿਰੰਕਾਰ ਸਿੰਘ ਢਿੱਲੋਂ, ਪ੍ਰਮੋਦ ਸ਼ਰਮਾ ਅਤੇ ਮਹਿੰਦਰ ਸਿੰਘ ਛੀਨਾ। ਇਸ ਤੋਂ ਇਲਾਵਾ ਭੋਲਾ ਕੇਸ ਦੇ ਚਰਚਿਤ ਨਾਮ ਸਤਪ੍ਰੀਤ ਸੱਤਾ, ਪਰਮਿੰਦਰ ਸਿੰਘ ਪਿੰਡੀ ਅਤੇ ਲਾਡੀ ਸਣੇ ਅੱਧੀ ਦਰਜਨ ਦੇ ਕਰੀਬ ਬਾਰੇ ਈਡੀ ਆਪਣੇ ਵਲੋਂ ਵੀ ਕਈ ਵਾਰ 'ਲੈਟਰ ਆਫ ਰੈਪਰੀਏਸ਼ਨ' (ਵਤਨ ਲਿਆਉਣ ਲਈ) ਦੇ ਚੁੱਕੀ ਹੈ. ਇੰਨਾ ਹੀ ਨਹੀਂ ਬੀਤੇ ਮਾਰਚ ਮਹੀਨੇ ਹੀ ਹਾਈਕੋਰਟ ਵਲੋਂ ਉਚੇਚੇ ਤੌਰ ਉਤੇ  ਭਾਰਤੀ ਵਿਦੇਸ਼ ਮੰਤਰਾਲੇ ਨੂੰ ਉਕਤ ਸਪੁਰਦਗੀਆਂ ਲੈਣ ਦੇ ਕੰਮ ਚ ਤੇਜੀ ਲਿਆਉਣ ਲਈ ਕਿਹਾ ਜਾ ਚੁੱਕਾ ਹੈ.

ਸ਼ੁਕਰਵਾਰ ਨੂੰ ਮੁਹਾਲੀ ਅਦਾਲਤ ਚ ਈਡੀ ਅਧਿਕਾਰੀ ਨਿਰੰਜਣ ਸਿੰਘ ਵਲੋਂ ਵੀ ਆਪਣੇ ਕ੍ਰਾਸ ਇਗਜਮੀਂਨ ਚ ਵਿਦੇਸ਼ਾਂ ਤੋਂ ਨਸ਼ਾ ਤਸਕਰਾਂ ਦੀ ਸਪੁਰਦਗੀ ਚ ਦੇਰੀ ਦਾ ਮੁੱਦਾ ਚੁੱਕਿਆ ਗਿਆ ਹੋਣਾ ਦੱਸਿਆ ਜਾ ਰਿਹਾ ਹੈ. ਸੂਤਰਾਂ ਮੁਤਾਬਿਕ ਏਜੰਸੀ ਉਕਤ ਕੇਸ ਦੀ ਜਾਂਚ ਦੇ ਆਖਰੀ ਪੜਾਅ ਚ ਪਹੁੰਚ ਚੁੱਕੀ ਹੈ. ਅਜਿਹੇ ਵਿਚ ਜੇਕਰ ਉਕਤ ਸਪੁਰਦਗੀਆਂ ਜਲਦ ਮਿਲ ਜਾਂਦੀਆਂ ਹਨ ਤਾਂ ਏਜੰਸੀ ਉਹਨਾਂ ਕੋਲੋਂ ਪੁੱਛਗਿੱਛ ਕਰ ਪਹਿਲਾਂ ਸੰਮਨ ਕੀਤੇ ਜਾ ਚੁੱਕੇ ਕਥਿਤ ਦੋਸ਼ੀਆਂ ਕੋਲੋਂ ਪੁੱਛਗਿੱਛ ਦਾ ਇੱਕ ਹੋਰ ਦੌਰ ਸ਼ੁਰੂ ਕਰਨ ਦੀ ਤਿਆਰੀ ਚ ਹੈ. ਓਧਰ ਮੁਹਾਲੀ ਅਦਾਲਤ ਚ ਸਾਬਕਾ ਅਕਾਲੀ ਨੇਤਾ ਸਵਰਨ ਸਿੰਘ ਫਿਲੌਰ, ਪੁੱਤਰ ਦਮਨਵੀਰ ਸਿੰਘ ਫਿਲੌਰ, ਅਵਿਨਾਸ਼ ਚੰਦਰ ਆਦਿ ਖਿਲਾਫ ਦੋਸ਼ ਤੈਅ ਕਰਨ ਦੇ ਮਾਮਲੇ ਚ ਅਗਲੀ ਸੁਣਵਾਈ ਹੁਣ 21 ਸਤੰਬਰ ਨੂੰ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement