ਸ਼ਵੇਤ ਮਲਿਕ ਦੀ ਫਿਸਲੀ ਜ਼ੁਬਾਨ, ਗੱਲ ਸੁਣ ਸਾਰੇ ਲੋਕ ਹੋਏ ਸੁੰਨ
Published : Sep 9, 2019, 11:32 am IST
Updated : Sep 9, 2019, 11:32 am IST
SHARE ARTICLE
Shwait Malik
Shwait Malik

ਗੱਲਾਂ ਗੱਲਾਂ 'ਚ ਪੰਜਾਬ ਵਾਸੀਆਂ ਨੂੰ ਆਖ ਦਿੱਤੀ ਵੱਡੀ ਗੱਲ

ਪੰਜਾਬ- ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲਨ ਦੀਆਂ ਖ਼ਬਰਾਂ ਦਾ ਤੁਸੀਂ ਅਕਸਰ ਹੀ ਸੁਣਦੇ ਜਾਂ ਦੇਖਦੇ ਰਹਿੰਦੇ ਹੋ ਪਰ ਹੁਣ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਵੀ ਇਸ ਸੂਚੀ ਵਿਚ ਸ਼ਾਮਿਲ ਹੋ ਗਏ ਹਨ । ਬੀਤੇ ਦਿਨ ਪਟਿਆਲਾ ਵਿਖੇ ਉਨ੍ਹਾਂ ਕੁਝ ਅਜਿਹਾ ਕਹਿ ਦਿੱਤਾ ਕਿ ਆਸੇ ਪਾਸੇ ਖੜ੍ਹੇ ਉਨ੍ਹਾਂ ਦੇ ਸਮਰਥਕ ਤੇ ਪੱਤਰਕਾਰ ਵੀ ਸੁੰਨ ਹੋ ਕੇ ਰਹਿ ਗਏ।

Shwait Malik Shwait Malik

ਸ਼ਵੇਤ ਮਲਿਕ ਨੇ ਕਿਹਾ ਕਿ ਹੁਣ ਇੱਕ ਅਜਿਹੀ ਵੱਡੀ ਫੌਜ ਬਣਨ ਜਾ ਰਹੀ ਹੈ। ਜੋ ਲੋਕਾਂ ਦੇ ਜ਼ਖਮ ਤੇ ਨਮਕ ਛਿੜਕੇਗੀ। ਉਹ ਵੀ ਉਨ੍ਹਾਂ ਦੇ ਘਰ ਘਰ ਜਾਕੇ। ਹਾਲਾਂਕਿ ਕਿ ਭਾਜਪਾ ਸੂਬਾ ਪ੍ਰਧਾਨ ਦੀ ਜ਼ੁਬਾਨ ਫਿਸਲਣ ਕਰਕੇ ਇਹ ਗੱਲ ਆਖੀ ਗਈ ਹੈ ਜਦਕਿ ਉਹ ਕਹਿਣਾ ਇਹ ਚਾਹੁੰਦੇ ਸੀ ਕਿ ਭਾਜਪਾ ਦੀ ਫੌਜ ਹਰ ਘਰ ਜਾ ਕੇ ਲੋਕਾਂ ਦੇ ਜ਼ਖਮਾਂ ਤੇ ਮੱਲਮ ਲਗਾਏਗੀ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਚੱਲ ਰਹੀ ਮੰਡੀ ਦੇ ਚਲਦਿਆਂ ਮੋਦੀ ਸਰਕਾਰ ਵਲੋਂ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਪਹਿਲਾਂ ਹੀ ਕੀਤਾ ਜਾ ਰਿਹਾ ਹੈ

ਹੁਣ ਭਾਜਪਾ ਸਾਂਸਦ ਦੇ ਮੂੰਹੋ ਖੁਦ ਬ ਖੁਦ ਸਚਾਈ ਨਿਕਲ ਗਈ। ਦੱਸ ਦਈਏ ਕਿ ਸੂਬਾਈ ਭਾਜਪਾ ਪ੍ਰਧਾਨ ਦੀ ਜ਼ੁਬਾਨ ਫਿਸਲਣ ਦੀ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਮੁਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਦੱਸਦੇ ਹੋਏ ਨਿਸ਼ਾਨਾ ਸਾਧ ਰਹੇ ਸਨ ਪਰ ਜਿਵੇਂ ਹੀ ਉਨ੍ਹਾਂ ਦੇ ਮੂੰਹੋ ਇਹ ਗੱਲ ਨਿਕਲੀ ਤਾਂ ਉਥੇ ਮੌਜੂਦ ਸਾਰੇ ਲੋਕ ਹੱਕੇ ਬੱਕੇ ਰਹਿ ਗਏ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM
Advertisement