
ਭਾਜਪਾ ਨੇ 2019 ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਕ੍ਰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ...
ਗੁਰਦਾਸਪੁਰ (ਸਸਸ) : ਭਾਜਪਾ ਨੇ 2019 ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਕ੍ਰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ ਦੇ ਗੁਰਦਾਸਪੁਰ ਵਿਚ ਪਹਿਲੀ ਚੁਣਾਵੀ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਹ ਜਾਣਕਾਰੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਦਿਤੀ। ਮਲਿਕ ਨੇ ਗੁਰਦਾਸਪੁਰ ਦੇ ਵੱਡੇ ਗਰਾਉਂਡ ਵਿਚ ਰੈਲੀ ਦੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਮੌਕੇ ਉਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ।
Narendra Modiਮਲਿਕ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਵਿਚ ਇਹ ਪਹਿਲੀ ਰੈਲੀ ਹੋਵੇਗੀ। ਰੈਲੀ ਵਿਚ ਭਾਜਪਾ ਅਪਣੇ ਕੀਤੇ ਕੰਮਾਂ ਨੂੰ ਸੂਬੇ ਦੀ ਜਨਤਾ ਦੇ ਸਾਹਮਣੇ ਰੱਖੇਗੀ। ਇਹ ਇਕ ਮਹਾਂਰੈਲੀ ਹੋਵੇਗੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੋਵੇਗਾ। ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਤੋਹਫ਼ਾ ਲੋਕਾਂ ਨੂੰ ਦਿਤਾ ਹੈ।
Shwait Malikਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਉਤੇ ਲੱਗਣ ਵਾਲੇ ਜੀਐਸਟੀ ਨੂੰ ਮਾਫ਼ ਕੀਤਾ। 1984 ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਜ਼ਾ ਭਾਜਪਾ ਸਰਕਾਰ ਦੇ ਦੌਰਾਨ ਹੀ ਦਿਤੀ ਗਈ ਹੈ, ਜਦੋਂ ਕਿ ਕਾਂਗਰਸੀ ਸਰਕਾਰ ਉਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਰਹੀ। ਰਾਫ਼ੇਲ ਉਤੇ ਮਲਿਕ ਨੇ ਕਿਹਾ ਕਿ ਕਾਂਗਰਸ ਇਸ ਨੂੰ ਚਾਲ ਦੇ ਤਹਿਤ ਹਵਾ ਦੇ ਰਹੀ ਹੈ। ਰਾਫ਼ੇਲ ਉਤੇ ਸੁਪਰੀਮ ਕੋਰਟ ਨੇ ਵੀ ਕਾਂਗਰਸ ਦੀ ਦਲੀਲ ਨੂੰ ਠੁਕਰਾ ਦਿਤਾ ਹੈ।