
ਮੋਗਾ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਦੀ ਹੋਈ ਬੇਇੱਜ਼ਤੀ ‘ਤੇ ਭਾਜਪਾ ਨੇ ਚੁਟਕੀ ਲਾਈ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ...
ਅੰਮ੍ਰਿਤਸਰ : ਮੋਗਾ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਦੀ ਹੋਈ ਬੇਇੱਜ਼ਤੀ ‘ਤੇ ਭਾਜਪਾ ਨੇ ਚੁਟਕੀ ਲਾਈ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਹੁਣ ਸਿੱਧੂ ਨੂੰ ਬੋਝ ਸਮਝਣ ਲੱਗੀ ਹੈ। ਇਸੇ ਲਈ ਕਾਂਗਰਸ ਨੇ ਸਿੱਧੂ ਨੂੰ ਉਸਦੀ ਥਾਂ ਵਿਖਾ ਦਿੱਤੀ ਹੈ। ਇਸਦੇ ਨਾਲ ਹੀ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਪ੍ਰਧਾਨ ਨੇ ਰਾਹੁਲ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪੋਸਟਰ ਬੁਆਏ ਦੱਸਿਆ ਹੈ।
Navjot Singh Sidhu
ਉਨ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦਾ ਵਿਕਾਸ ਕਰਦੀ ਹੈ ਜਦਕਿ ਕਾਂਗਰਸ ਸਰਕਾਰ ਦੇਸ਼ ਦਾ ਵਿਨਾਸ਼ ਕਰਦੀ ਹੈ। ਦੱਸ ਦਈਏ ਕਿ ਸ਼ਵੇਤ ਮਲਿਕ ਨੇ ਪਿੰਡ ਮੂਧਲ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ, ਜੋ ਪਿਛਲੇ ਕਾਫ਼ੀ ਸਮੇਂ ਤੋਂ ਵਿਕਾਸ ਕਾਰਜਾਂ ਤੋਂ ਵਾਂਝਾ ਸੀ। ਹੁਣ ਇਸ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਭਾਰਤੀ ਜਨਤਾ ਪਾਰਟੀ ਦੇ ਯੂਨੀਅਨ ਨੇਤਾ ਹਰਦੀਪ ਪੁਰੀ ਦੀ ਦੇਖ-ਰੇਖ ਹੇਠ ਰੋ ਰਿਹਾ ਹੈ।