
ਪੁਲਿਸ ਮੁਲਾਜ਼ਮ ‘ਤੇ ਗਾਲਾਂ ਕੱਢਣ ਦੇ ਲਗਾਏ ਇਲਜ਼ਾਮ
ਜਲੰਧਰ: ਪੁਲਿਸ ਨਾਲ ਗਰਮੋ ਗਰਮੀ ਹੋ ਰਿਹਾ ਇਕ ਨੌਜਵਾਨ ਜੁਮੈਟੋ ਕਰਮਚਾਰੀ ਹੈ। ਜਿਸ ਨੇ ਪੁਲਿਸ ਮੁਲਾਜ਼ਮ ‘ਤੇ ਧੱਕਾ-ਮੁੱਕੀ ਕਰਨ ਅਤੇ ਗਾਲਾਂ ਕੱਢਣ ਦੇ ਇਲਜ਼ਾਮ ਲਗਾਏ ਹਨ। ਨੌਜਵਾਨ ਅਤੇ ਪੁਲਿਸ ਵਿਚਾਲੇ ਹੋਈ ਬਹਿਸਬਾਜ਼ੀ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਸ਼ਰੇਆਮ ਪੁਲਿਸ ਮੁਲਾਜ਼ਮ ਨੂੰ ਵਰਦੀ ਉਤਾਰ ਕੇ ਉਸ ਨਾਲ ਲੜਨ ਲ਼ਈ ਲਲਕਾਰ ਰਿਹਾ ਹੈ।
Zomato Boy
ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਨੌਜਵਾਨ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਨੂੰ ਗੱਡੀ 'ਚ ਸੁੱਟ ਲਿਆ। ਉੱਧਰ ਮੌਕੇ 'ਤੇ ਪਹੁੰਚੇ ਨੌਜਵਾਨ ਦੇ ਪਰਿਵਾਰ ਅਤੇ ਹੋਰ ਲੋਕਾਂ ਨੇ ਮਿਲ ਕੇ ਦੋਹਾਂ ਨੂੰ ਸ਼ਾਂਤ ਕਰਵਾਇਆ। ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹਨਾਂ ਨੇ ਜਦੋਂ ਉਸ ਵਿਅਕਤੀ ਨੂੰ ਨਾਕੇ ਤੇ ਰੁਕਣ ਲਈ ਬੋਲਿਆ ਤਾਂ ਉਹ ਨਹੀਂ ਰੁਕਿਆ ਤੇ ਮੋਟਰਸਾਈਕਲ ਤੇਜ਼ ਭਜਾ ਕੇ ਲੈ ਗਿਆ।
Zomato Boy
ਇਸ ਤੋਂ ਜਦੋਂ ਅੱਗੇ ਜਾ ਕੇ ਇਸ ਨੂੰ ਰੋਕਿਆ ਗਿਆ ਤਾਂ ਉਹ ਵਿਅਕਤੀ ਭੜਕ ਗਿਆ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚ ਹੱਥੋਂ ਪਾਈ ਹੋ ਗਈ ਤੇ ਉਸ ਪੁਲਿਸ ਮੁਲਾਜ਼ਮ ਦੀ ਸ਼ਰਟ ਦਾ ਬਟਨ ਵੀ ਟੁੱਟ ਗਿਆ। ਇਸ ਪ੍ਰਕਾਰ ਉਹਨਾਂ ਵਿਚ ਮਾਮਲਾ ਬਹੁਤ ਗਰਮਾ ਗਿਆ। ਉਸ ਨੇ ਅੱਗੇ ਦਸਿਆ ਕਿ ਉਸ ਨੇ ਉਹਨਾਂ ਨਾਲ ਬਹੁਤ ਬਦਸਲੂਕੀ ਕੀਤੀ ਹੈ ਤੇ ਉਹਨਾਂ ਦੇ ਐਸਐਚਓ ਨੂੰ ਬਲਾਉਣ ਲਈ ਆਖਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਵਿਅਕਤੀ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਮੁਲਾਜ਼ਮ ਤੇ ਨੌਜਵਾਨ ਆਪਣੋ ਆਪਣੇ ਬਿਆਨ ਦੇ ਰਹੇ ਨੇ ਪਰ ਇਸ ਦੀ ਅਸਲ ਸਚਾਈ ਕੀ ਐ...ਇਹ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।