14ਸਤੰਬਰਨੂੰ ਅੰਮ੍ਰਿਤਸਰ ਵਿਖੇ ਪ੍ਰਧਾਨਐਗਜ਼ੈਕਟਿਵਅਤੇਐਸਐਸਕੋਹਲੀਵਿਰੁਧਮਾਮਲਾਦਰਜਕਰਾਵਾਂਗੇਅੰਮ੍ਰਿਤਸਰ ਦਲ
Published : Sep 9, 2020, 12:17 am IST
Updated : Sep 9, 2020, 12:17 am IST
SHARE ARTICLE
image
image

14 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਪ੍ਰਧਾਨ, ਐਗਜ਼ੈਕਟਿਵ ਅਤੇ ਐਸ. ਐਸ. ਕੋਹਲੀ ਵਿਰੁਧ ਮਾਮਲਾ ਦਰਜ ਕਰਾਵਾਂਗੇ : ਅੰਮ੍ਰਿਤਸਰ ਦਲ

ਫ਼ਤਿਹਗੜ੍ਹ ਸਾਹਿਬ, 8 ਸਤੰਬਰ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਹੋਈ ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਦਸਿਆ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਲੋਪ ਕੀਤੇ ਗਏ 328 ਪਾਵਨ ਸਰੂਪਾਂ ਨੂੰ ਲੈ ਕੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾ ਵਿਚ ਡੂੰਘੀ ਠੇਸ ਪਹੁੰਚਾਈ ਗਈ ਹੈ, ਇਹ ਸਰੂਪ 328 ਨਹੀਂ, ਬਲਕਿ 453 ਹਨ । ਉਨ੍ਹਾਂ ਕਿਹਾ ਕਿ ਇਸ ਲਈ ਅਜਿਹੇ ਸਮੇਂ ਸਿੱਖ ਕੌਮ ਨਾਲ ਸਬੰਧਤ ਸੱਭ ਧਾਰਮਕ, ਸਮਾਜਕ, ਰਾਜਨੀਤਕ ਹੋਰਨਾਂ ਪਾਰਟੀਆਂ, ਸੰਗਠਨਾਂ, ਸੰਸਥਾਵਾਂ, ਸੰਪਰਦਾਵਾਂ, ਡੇਰਿਆਂ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨਾਂ ਆਦਿ ਸੱਭ ਸਿੱਖਾਂ ਦਾ ਸਾਂਝਾ ਫ਼ਰਜ਼ ਬਣ ਜਾਂਦਾ ਹੈ ਕਿ ਉਹ ਸੱਭ ਤਰ੍ਹਾਂ ਦੇ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖ ਕੇ ਅਜਿਹਾ ਉਦਮ ਕਰਨ ਜਿਸ ਨਾਲ ਘਟਨਾ ਵਾਪਰਨ ਸਮੇਂ ਅਤੇ ਅਜੋਕੇ ਸਮੇਂ ਦੇ ਪ੍ਰਧਾਨਾਂ, ਐਗਜੈਕਟਿਵ ਮੈਂਬਰਾਂ ਅਤੇ ਐਸ.ਜੀ.ਪੀ.ਸੀ.ਦੇ ਸਮੁੱਚੇ ਮੈਂਬਰਾਂ ਵਿਰੁਧ ਅੰਮ੍ਰਿਤਸਰ ਵਿਖੇ ਫ਼ੌਜਦਾਰੀ ਕੇਸ ਅਧੀਨ ਐਫ਼.ਆਈ.ਆਰ. ਦਰਜ ਕਰਵਾਈ ਜਾਵੇ ਅਤੇ ਇਸ ਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਕਾਨੂੰਨ ਅਤੇ ਗੁਰੂ ਮਰਿਆਦਾਵਾਂ ਅਨੁਸਾਰ ਸਜ਼ਾ ਦਿਵਾਈ ਜਾਵੇ। ਇਸ ਨਾਲ ਹੀ ਮੌਜੂਦਾ ਦੋਸ਼ਪੂਰਨ ਪ੍ਰਬੰਧ ਹੇਠ ਸਮੁੱਚੀ ਸਿੱਖ ਕੌਮ ਦੇ ਵਿਸ਼ਵਾਸ ਨੂੰ
ਗੁਆ ਚੁੱਕੀ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ, ਐਗਜੈਕਟਿਵ ਕਮੇਟੀ ਤੇ ਸਮੁੱਚੇ ਐਸ.ਜੀ.ਪੀ.ਸੀ. ਮੈਂਬਰਾਨ ਤੋਂ ਤੁਰਤ ਆਪੋ-ਅਪਣੇ ਅਹੁਦਿਆਂ ਅਤੇ ਮੈਂਬਰੀ ਤੋਂ ਅਸਤੀਫ਼ੇ ਲੈ ਕੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਲੰਮੇ ਸਮੇਂ ਤੋਂ ਲੜਕਦੀ ਆ ਰਹੀ ਜਰਨਲ ਚੋਣ ਕਰਵਾਉਣ ਲਈ ਸਿੱਖ ਕੌਮ ਨੂੰ ਕੇਂਦਰਿਤ 'ਤੇ ਲਾਮਬੰਦ ਕੀਤਾ ਜਾਵੇ।
ਉਨ੍ਹਾਂ ਦਸਿਆ ਕਿ ਮੀਟਿੰਗ ਨੇ ਵਿਚਾਰਾਂ ਕਰਦੇ ਹੋਏ ਇਹ ਵੀ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ 14 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸਮੁੱਚੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਸੰਖੇਪ ਰੂਪ ਵਿਚ ਵਿਚਾਰਾਂ ਕਰਨ ਉਪਰੰਤ ਸਮੂਹਕ ਤੌਰ ਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ , 11 ਮੈਂਬਰੀ ਐਗਜੈਕਟਿਵ ਕਮੇਟੀ, ਸਮੁੱਚੇ ਐਸ.ਜੀ.ਪੀ.ਸੀ. ਮੈਂਬਰਾਂ ਅਤੇ ਇਕ ਕਰੋੜ ਦੀ ਤਨਖ਼ਾਹ ਤੇ ਰੱਖੇ ਗਏ ਚਾਰਟਡ ਅਕਾਊਟੈਂਟ ਵਿਰੁਧ ਫ਼ੌਜਦਾimageimageਰੀ ਕੇਸ ਅਧੀਨ ਐਫ਼.ਆਈ.ਆਰ. ਦਰਜ ਕਰਵਾਈ ਜਾਵੇਗੀ ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮੁੱਚੀ ਕਾਰਜਕਾਰਨੀ ਸਮੇਤ ਇਕਬਾਲ ਸਿੰਘ ਟਿਵਾਣਾ।

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement