
ਨੋਟੀਫ਼ੀਕੇਸ਼ਨ ਜਾਰੀ ਹੋਣ ਤੋਂ ਬਾਅਦ ਸਿਖਿਆ ਬੋਰਡ ਦੀ ਛੱਤ ਤੋਂ ਉਤਰੇ ਕੱਚੇ ਅਧਿਆਪਕ
ਐਸ.ਏ.ਐਸ ਨਗਰ (ਸੁਖਦੀਪ ਸਿੰਘ ਸੋਈਂ): ਪਿਛਲੇ 84 ਦਿਨਾਂ ਤੋਂ ਸਿਖਿਆ ਬੋਰਡ ਦੀ ਇਮਾਰਤ ਦੀ ਛੱਤ ਦੇ ਉਪਰ ਬੈਠ ਕੇ ਧਰਨਾ ਦੇ ਰਹੇ ਕੱਚੇ ਅਧਿਆਪਕ ਅੱਜ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿਚ ਨੋਟੀਫ਼ੀਕੇਸ਼ਨ ਜਾਰੀ ਹੋਣ ਤੋਂ ਬਾਅਦ ਸਿਖਿਆ ਬੋਰਡ ਦੀ ਛੱਤ ਤੋਂ ਹੇਠਾਂ ਆ ਗਏ ਅਤੇ ਅਪਣੇ ਪ੍ਰਵਾਰਾਂ ਨਾਲ ਮਿਲੇ।
ਹੋਰ ਪੜ੍ਹੋ: ਕੀ ਨਵਜੋਤ ਸਿੱਧੂ ਦਾ ਘਾਟਾ ਪੂਰਾ ਨਹੀਂ ਕਰ ਸਕੀ ਭਾਜਪਾ?
Contractual Teachers Protest
ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਵਲੋਂ ਅਪਣੇ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਛੱਤ ਤੋਂ ਉਤਰੇ ਕੱਚੇ ਅਧਿਆਪਕ ਬੇਅੰਤ ਪਟਿਆਲਾ ਨੇ ਕਿਹਾ ਕਿ 84 ਲੱਖ ਜੀਵਨ ਕੱਟਣ ਤੋਂ ਬਾਅਦ ਮਨੁੱਖ ਦੀ ਜੂਨੀ ਪ੍ਰਾਪਤ ਹੁੰਦੀ ਹੈ, ਉਸੇ ਤਰ੍ਹਾਂ 84 ਦਿਨ ਧਰਨਾ ਦੇਣ ਤੋਂ ਬਾਅਦ ਉਨ੍ਹਾਂ ਦੀ ਮੰਗ ਪੂਰੀ ਹੋਈ ਹੈ। ਇਸ ਮੌਕੇ ਕੱਚਾ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 8300 ਕੱਚੇ ਅਧਿਆਪਕਾਂ ਨੂੰ ਰੈਗੁੂਲਰ ਕਰਨ ਲਈ ਅੱਜ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ ਜਦੋਂ ਕਿ ਪੰਜ ਹਜ਼ਾਰ ਕੱਚੇ ਅਧਿਆਪਕਾਂ ਨੂੰ ਅਜੇ ਤਕ ਪੱਕਾ ਨਹੀਂ ਕੀਤਾ ਗਿਆ।
ਹੋਰ ਪੜ੍ਹੋ: ਕਾਂਗਰਸ ਹਾਈ ਕਮਾਂਡ ਦੀਆਂ ਮਸਖ਼ਰੀਆਂ, ਅਖੇ ਕੈਪਟਨ ਸਿੱਧੂ ਲੜਾਈ ਕਾਂਗਰਸ ਨੂੰ ਫ਼ਾਇਦਾ ਪਹੁੰਚਾ ਰਹੀ ਹੈ!
Contractual Teachers Protest
ਉਨ੍ਹਾਂ ਕਿਹਾ ਕਿ ਜਦੋਂ ਤਕ ਰਹਿੰਦੇ ਪੰਜ ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤਕ ਧਰਨਾ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੇ ਕਈ ਸਾਥੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਦੇ ਡੰਡੇ ਖਾਧੇ, ਪਾਣੀ ਦੀਆਂ ਬੁਛਾੜਾਂ ਖਾਧੀਆਂ ਪ੍ਰੰਤੂ ਅਪਣਾ ਧਰਨਾ ਜਾਰੀ ਰਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਦੁੱਖ ਸੁੱਖ ਦੇ ਸਮਾਗਮ ਵੀ ਸਿਖਿਆ ਬੋਰਡ ਦੀ ਛੱੱਤ ਉਪਰ ਹੀ ਕੀਤੇ। ਇਸ ਮੌਕੇ ਭਾਰੀ ਗਿਣਤੀ ਵਿਚ ਕੱਚੇ ਅਧਿਆਪਕ ਮੌਜੂਦ ਸਨ।