ਲੁਧਿਆਣਾ 'ਚ ਪੁਲਿਸ ਵਾਲੰਟੀਅਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਸਪਤਾਲ 'ਚ ਭਰਤੀ

By : GAGANDEEP

Published : Sep 9, 2023, 12:08 pm IST
Updated : Sep 9, 2023, 12:09 pm IST
SHARE ARTICLE
photo
photo

ਪਿਛਲੇ 5 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਵਲੰਟੀਅਰ ਵਜੋਂ ਕੰਮ ਕਰ ਰਿਹਾ ਜ਼ਖ਼ਮੀ ਨੌਜਵਾਨ

 

ਲੁਧਿਆਣਾ: ਲੁਧਿਆਣਾ ਦੇ ਗੁਰੂ ਹਰੀ ਰਾਏ ਨਗਰ 'ਚ ਦੇਰ ਰਾਤ ਬਾਈਕ 'ਤੇ ਡਿਊਟੀ ਤੋਂ ਘਰ ਪਰਤ ਰਹੇ ਪੁਲਿਸ ਵਲੰਟੀਅਰ 'ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਰੌਲਾ ਸੁਣ ਕੇ ਅਤੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਲਾਕੇ ਦੇ ਲੋਕਾਂ ਨੇ ਖੂਨ ਨਾਲ ਲੱਥਪੱਥ ਪੀੜਤ ਵਲੰਟੀਅਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: ਘਰ ਵਿਚ ਬਣਾਉ ਚੌਲਾਂ ਦਾ ਪੀਜ਼ਾ

ਜ਼ਖ਼ਮੀ ਵਲੰਟੀਅਰ ਦੇ ਭਰਾ ਲਲਿਤ ਨੇ ਦੱਸਿਆ ਕਿ ਕੱਲ੍ਹ ਉਸ ਦੇ ਦੋਸਤ ਨਿਰਮਲ ਦਾ ਇਲਾਕੇ ਦੇ ਕਿਸੇ ਵਿਅਕਤੀ ਨਾਲ 2000 ਰੁਪਏ ਦਾ ਲੈਣ-ਦੇਣ ਹੋਇਆ ਸੀ। ਜਿਸ ਕਾਰਨ ਉਸ ਦਾ ਇਲਾਕੇ ਦੇ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਉਨ੍ਹਾਂ ਨੇ ਜਸਬੀਰ ਨੂੰ ਆਪਣੇ ਨਾਲ ਥਾਣੇ ਜਾਣ ਲਈ ਕਿਹਾ ਸੀ। ਥਾਣੇ ਵਿਚ ਵੀ ਜਸਬੀਰ ਦੀ ਕਿਸੇ ਨਾਲ ਕੋਈ ਬਹਿਸ ਨਹੀਂ ਹੋਈ।

ਇਹ ਵੀ ਪੜ੍ਹੋ: ਗੁੜ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ

ਦੇਰ ਰਾਤ ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਜਸਬੀਰ ਔਰਤ ਨੂੰ ਜਾਣਦਾ ਹੈ। ਇਹ ਉਹੀ ਔਰਤ ਹੈ ਜੋ ਦੂਜੀ ਧਿਰ ਨਾਲ ਥਾਣੇ ਆਈ ਸੀ।

ਜ਼ਖ਼ਮੀ ਜਸਬੀਰ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਵਲੰਟੀਅਰ ਵਜੋਂ ਕੰਮ ਕਰ ਰਿਹਾ ਹੈ। ਉਸ ਦੀ ਬਾਂਹ ਵਿਚ ਪਹਿਲਾਂ ਹੀ ਇੱਕ ਪਲੇਟ ਪਈ ਸੀ। ਹਮਲਾਵਰਾਂ ਨੇ ਉਸ ਦੀ ਬਾਂਹ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਮੈਂ ਉਨਾਂ ਨੂੰ ਲੜਾਈ ਦਾ ਕਾਰਨ ਪੁੱਛਦਾ ਰਿਹਾ ਅਤੇ ਮੁਆਫੀ ਮੰਗਦਾ ਰਿਹਾ, ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਸਲੇਮ ਟਾਬਰੀ ਥਾਣੇ ਦੇ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ।  ਜਾਂਚ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement