
ਪਲਿਸ ਨੇ 780 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ
ਲੁਧਿਆਣਾ: ਲੁਧਿਆਣਾ ਐਸ.ਟੀ.ਐਫ਼ ਰੇਂਜ ਪੁਲਿਸ ਨੇ ਸਮਰਾਲਾ ਚੌਂਕ ਨੇ ਬੇਅੰਤ ਨਗਰ ਇਲਾਕੇ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਥ੍ਰੀ ਵਹਿਲਰ ਸਵਾਰ ਨਸ਼ਾ ਤਸਕਰ ਨੂੰ 780 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਆਰੋਪੀ ਕੋਲੋਂ ਇੱਕ ਇਲੈਕਟ੍ਰਾਨਿਕ ਕੰਡਾ ਅਤੇ 200 ਦੇ ਕਰੀਬ ਪਲਾਸਟਿਕ ਦੇ ਛੋਟੇ ਲਿਫਾਫੇ ਵੀ ਬਰਾਮਦ ਕੀਤੇ ਗਏ ਹਨ।
Arrested
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ S.T.F ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਆਰੋਪੀ ਕਰੀਬ 20 ਸਾਲਾਂ ਤੋਂ ਨਸ਼ਾ ਤਸਕਰੀ ਦਾ ਨਜਾਇਜ਼ ਧੰਦਾ ਕਰਦਾ ਆ ਰਿਹਾ ਹੈ ਅਤੇ ਇਸ ਤੇ ਪਹਿਲਾਂ ਵੀ ਕਰੀਬ ਡੇਢ ਦਰਜਨ ਨਸ਼ਾ ਤਸਕਰੀ ਅਤੇ ਹੋਰ ਧਾਰਾਵਾਂ ਅਧੀਨ ਅਲੱਗ-ਅਲੱਗ ਥਾਣਿਆਂ ਵਿਚ ਮਾਮਲੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਆਰੋਪੀ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ 12 ਸਾਲ ਦੀ ਸਜ਼ਾ ਵੀ ਕੱਟ ਚੁੱਕਾ ਹੈ।
police
ਹਰਬੰਸ ਸਿੰਘ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ ਐਸ ਟੀ ਐਫ ਮੁਹਾਲੀ ਵਿਚ ਮਾਮਲਾ ਦਰਜ਼ ਕਰ ਲਿਆ ਗਿਆ ਅਤੇ ਆਰੋਪੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ। ਦੂਜੇ ਪਾਸੇ ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 4 ਕਰੋੜ ਦੇ ਆਸ ਪਾਸ ਦੱਸੀ ਜਾਂਦੀ ਹੈ। ਦਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਵੀ ਅਜਿਹਾ ਮਾਮਲੇ ਸਾਹਮਣੇ ਆਇਆ ਸੀ।
ਜਿਸ ਵਿਚ ਜਲੰਧਰ ਪੁਲਿਸ ਵੱਲੋਂ ਆਪਣੇ ਹੀ ਮਹਿਕਮੇ ਤੋਂ ਡਿਸਮਿਸ ਕੀਤੇ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਪਾਸੋਂ 2 ਨਾਜਾਇਜ਼ ਦੇਸੀ ਕੱਟੇ ਵੀ ਬਰਾਮਦ ਕੀਤੇ ਹਨ। ਇਸ ਦੌਰਾਨ ਉਕਤ ਸ਼ਖ਼ਸ ਨਸ਼ੇ ਦੀ ਹਾਲਤ ਵਿਚ ਸੀ। ਗ੍ਰਿਫ਼ਤਾਰੀ ਸਮੇਂ ਇਹ ਨਸ਼ਾ ਕਰ ਰਿਹਾ ਸੀ। ਡਿਸਮਿਸ ਹੋਏ ਮੁਲਾਜ਼ਮ ਦਾ ਨਾਂ ਜਸਵਿੰਦਰ ਜੱਸੀ ਦੱਸਿਆ ਜਾ ਰਿਹਾ ਹੈ।
ਦਰਅਸਲ, ਜੱਸੀ ਨੂੰ ਨਸ਼ੇ ਦੇ ਹੀ ਮਾਮਲੇ ਵਿਚ ਪਟਨਾ ਪੁਲਿਸ ਨੇ ਨਾਜਾਇਜ਼ ਦੇਸੀ ਕੱਟੇ ਸਣੇ ਕਾਬੂ ਕੀਤਾ ਸੀ, ਜਿਸ ਤੋਂ ਬਾਅਦ ਇਸ ਕਾਂਸਟੇਬਲ ਖ਼ਿਲਾਫ਼ ਵਿਭਾਗੀ ਜਾਂਚ ਤੋਂ ਬਾਅਦ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਂਸਟੇਬਲ ਖ਼ਿਲਾਫ਼ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੋਂ ਬਦਲਾ ਲੈਣ ਦੀ ਫ਼ਿਰਾਕ ਦੇ ਚੱਲਦੇ ਇਸ ਨੇ ਆਪਣੇ ਕੋਲ 2 ਨਾਜਾਇਜ਼ ਦੇਸੀ ਕੱਟੇ ਰੱਖੇ ਹੋਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।