ਬੱਸ ਚਲਾਉਂਦੇ ਸਮੇਂ ਡਰਾਇਵਰ ਨੇ ਕੀਤੀ ਫੋਨ ਦੀ ਵਰਤੋਂ
Published : Oct 9, 2019, 4:28 pm IST
Updated : Oct 9, 2019, 4:28 pm IST
SHARE ARTICLE
Use the phone by the driver
Use the phone by the driver

ਬੱਸ ‘ਚ ਬੈਠੀ ਸਵਾਰੀ ਬਣਾਈ ਡਰਾਇਵਰ ਦੀ ਵੀਡੀਓ

ਬੱਸ ਵਿਚ ਇਕ ਬੋਰਡ ਤਾਂ ਲੱਗਿਆ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜੇਕਰ ਬੱਸ ਚਲਾਉਂਦੇ ਸਮੇਂ ਡਰਾਇਵਰ ਮੋਬਾਇਲ ਫੋਨ ਦੀ ਵਰਤੋਂ ਕਰਦਾ ਹੈ ਤਾਂ ਇਸ ਨੰਬਰ ਉੱਤੇ ਕਾਲ ਕਰਕੇ ਸ਼ਿਕਾਇਤ ਕੀਤੀ ਜਾਵੇ ਕਿਉਂਕਿ ਮਾਮਲਾ ਬੱਸ ‘ਚ ਬੈਠੀਆਂ ਸਵਾਰੀਆਂ ਦੀ ਸੁਰੱਖਿਆ ਨਾਲ ਜੁੜਿਆ ਹੁੰਦਾ ਹੈ ਤੇ ਡਰਾਇਵਰ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਸਵਾਰੀਆਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਜਾਵੇ।

PhotoPhoto

ਪਰ ਅੱਜ ਕੱਲ੍ਹ ਡਰਾਇਵਰ ਬੱਸ ਵਿਚ ਲੱਗੇ ਬੋਰਡ ਤੇ ਸਵਾਰੀਆਂ ਦੀ ਸੁਰੱਖਿਆ ਨੂੰ ਨਾ ਦੇਖਦੇ ਹੋਏ ਅਪਣੀਆਂ ਮਨਮਰਜੀਆਂ ਕਰਦੇ ਦਿਖਾਈ ਦੇ ਰਹੇ ਹਨ। ਜਿਸ ਦੀ ਤਾਜ਼ਾ ਤਸਵੀਰ ਦੇਖਣ ਨੂੰ ਮਿਲੀ ਹੈ। ਪਟਿਆਲਾ ਤੋਂ ਦਿੱਲੀ ਜਾਣ ਵਾਲੀ ਪੀਆਰਟੀਸੀ ਬੱਸ ‘ਚ ਜਿਸ ਵਿਚ ਡਰਾਇਵਰ ਲੋਕਾਂ ਤੇ ਖੁਦ ਦੀ ਜਾਨ ਜੌਖਮ ਵਿਚ ਪਾ ਕੇ ਸ਼ਰੇਆਮ ਮੋਬਾਇਲ ਦੀ ਵਰਤੋਂ ਕਰਦਾ ਦਿਖਾਈ ਦੇ ਰਿਹਾ ਹੈ। ਇਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

PhotoPhoto

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਡਰਾਇਵਰ ਲਗਾਤਾਰ ਫੋਨ ‘ਤੇ ਬੱਸ ਚਲਾਉਂਦੇ ਸਮੇਂ ਗੱਲ ਕਰ ਰਿਹਾ ਹੈ। ਇਸ ਦੀ ਬੱਸ ਵਿਚ ਬੈਠੀ ਇਕ ਸਵਾਰੀ ਵੱਲੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਡਰਾਇਵਰ ਨੇ ਬੱਸ ਚਲਾਉਂਦੇ ਸਮੇਂ ਵੀਡੀਓ ਬਣਾਕੇ ਟਿਕ ਟਾਕ ਉੱਤੇ ਸਾਂਝੀ ਕੀਤੀ ਸੀ ਜਿਸ ‘ਤੇ ਉਚ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਸਸਪੈਂਡ ਕਰ ਦਿੱਤਾ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੀਆਰਟੀਸੀ ਦੇ ਉਚ ਅਧਿਕਾਰੀਆਂ ਵੱਲੋਂ ਇਸ ਡਰਾਇਵਰ ‘ਤੇ ਕੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ। ਜਿਹਨਾਂ ਵਿਚ ਡਰਾਈਵਰਾਂ ਨੂੰ ਫੋਨ ਦਾ ਇਸਤੇਮਾਲ ਕਰਨ ਤੇ ਨੌਕਰੀ ਤੋਂ ਹੱਥ ਧੋਣੇ ਪੈਂਦੇ ਹਨ। ਬੱਸ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਵਾਲੇ ਹਰਿਆਣਾ ਟਰਾਂਸਪੋਰਟ ਵਿਭਾਗ ਦੇ ਡਰਾਈਵਰਾਂ ਨੂੰ ਹੁਣ ਮੁਅਤਲ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ׀ ਸੂਬੇ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਇਸ ਸਬੰਧ ਵਿਚ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement