ਉਬਰ ਡਰਾਇਵਰ ਨੇ ਅੱਧੀ ਰਾਤ ਨੂੰ ਮਹਿਲਾ ਯਾਤਰੀ ਨੂੰ ਕਹੀ ਇਹ ਸ਼ਰਮਨਾਕ ਗੱਲ...
Published : Aug 5, 2019, 6:04 pm IST
Updated : Aug 5, 2019, 6:04 pm IST
SHARE ARTICLE
Uber driver told female
Uber driver told female

ਬੇਂਗਲੁਰੂ ਦੀ ਇੱਕ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਉਬਰ ਡਰਾਇਵਰ ਨੇ ਕਰੀਬ ਅੱਧੀ ਰਾਤ...

ਬੇਂਗਲੁਰੂ: ਬੇਂਗਲੁਰੂ ਦੀ ਇੱਕ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਉਬਰ ਡਰਾਇਵਰ ਨੇ ਕਰੀਬ ਅੱਧੀ ਰਾਤ ਨੂੰ ਉਨ੍ਹਾਂ  ਦੇ ਨਾਲ ਬਦਤਮੀਜੀ ਕੀਤੀ। ਔਰਤ ਨੇ ਕਿਹਾ ਹੈ ਕਿ ਬਦਸਲੂਕੀ ਕਰਨ ਤੋਂ ਬਾਅਦ ਡਰਾਇਵਰ ਨੇ ਉਨ੍ਹਾਂ ਨੂੰ ਕਿਹਾ ਕਿ ਕੈਬ ਤੋਂ ਉਤਰੋ ਨਹੀਂ ਤਾਂ ਤੁਹਾਡੇ ਕੱਪੜੇ ਫਾੜ ਦੇਵਾਂਗਾ। ਇਸ ਦੌਰਾਨ ਔਰਤ ਕਾਫ਼ੀ ਡਰ ਗਈ।  ਪੀੜਿਤ ਔਰਤ ਨੇ ਟਵਿਟਰ ‘ਤੇ ਉਬਰ ਨੂੰ ਸ਼ਿਕਾਇਤ ਕੀਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡਾ ਦਾ ਸੇਫਟੀ ਸਿਸਟਮ ਖ਼ਰਾਬ ਹੈ, ਕਿਉਂਕਿ ਸੇਫਟੀ ਬਟਨ ਪ੍ਰੈਸ ਕਰਨ ‘ਤੇ ਪੀੜਿਤ ਦੀ ਜਗ੍ਹਾ ਡਰਾਇਵਰ ਨੂੰ ਕਾਲ ਕੀਤੀ ਜਾਂਦੀ ਹੈ। ਔਰਤ ਨੇ ਸ਼ਨੀਵਾਰ ਰਾਤ ਦੀ ਘਟਨਾ ਨੂੰ ਜਿੰਦਗੀ ਦਾ ਸਭ ਤੋਂ ਡਰਾਵਨਾ ਅਨੁਭਵ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੈਬ ਡਰਾਇਵਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਇੱਕ ਸਿੱਖਿਅਤ ਔਰਤ ਦੇ ਤੌਰ ‘ਤੇ ਮੈਨੂੰ 7 ਵਜੇ ਸ਼ਾਮ ਤੱਕ ਕੰਮ ਖਤਮ ਕਰ ਘਰ ਚਲੇ ਜਾਣਾ ਚਾਹੀਦਾ ਹੈ ਅਤੇ ਸਾਥੀਆਂ ਦੇ ਨਾਲ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ।

ਔਰਤ ਨੇ ਕੈਬ ਡਰਾਇਵਰ ਨੂੰ ਕਿਹਾ ਕਿ ਉਨ੍ਹਾਂ ਨੇ ਸ਼ਰਾਬ ਨਹੀਂ ਪੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਕੰਮ ਨਾਲ ਮਤਲਬ ਰੱਖਣਾ ਚਾਹੀਦਾ ਹੈ ਲੇਕਿਨ ਇਸ ਤੋਂ ਬਾਅਦ ਡਰਾਇਵਰ ਨੇ ਉਨ੍ਹਾਂ ਨੂੰ ਸਲਟ ਦੱਸਦੇ ਹੋਏ ਮੰਦੀਆਂ ਗੱਲਾਂ ਕਹੀਆਂ। ਫਿਰ ਡਰਾਇਵਰ ਨੇ ਕੈਬ ਹੌਲੀ ਕਰ ਦਿੱਤੀ, ਇਸ ਨਾਲ ਔਰਤ ਅਚਾਨਕ ਡਰ ਗਈ। ਇਸ ਤੋਂ ਬਾਅਦ ਔਰਤ ਨੇ ਸੇਫ਼ਟੀ ਬਟਨ ਦਬਾਇਆ। ਉਬਰ ਨੇ ਡਰਾਇਵਰ ਨੂੰ ਕਾਲ ਕੀਤੀ ਅਤੇ ਇਸ ਦੌਰਾਨ ਔਰਤ ਨਾਲ ਵੀ ਗੱਲ ਕੀਤੀ।

ਉਬਰ ਦੇ ਕਸਟਮਰ ਕੇਅਰ ਐਗਜੀਕਿਊਟਿਵ ਨੇ ਔਰਤ ਨੂੰ ਕੈਬ ਤੋਂ ਉੱਤਰਨ ਲਈ ਕਿਹਾ ਗਿਆ। ਔਰਤ ਦਾ ਇਲਜ਼ਾਮ ਹੈ ਕਿ ਉਨ੍ਹਾਂ ਲਈ ਬਾਅਦ ਵਿੱਚ ਦੂਜੀ ਕੈਬ ਨਹੀਂ ਭੇਜੀ ਗਈ ਅਤੇ ਅੱਧੀ ਰਾਤ ਨੂੰ ਉਨ੍ਹਾਂ ਨੂੰ ਸੜਕ ‘ਤੇ ਛੱਡ ਦਿੱਤਾ ਗਿਆ। ਉਬਰ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਬੰਧਤ ਡਰਾਇਵਰ ਨੂੰ ਉਬਰ ਦੇ ਨਾਲ ਡਰਾਇਵ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement