ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ...ਕੀ ਵਾਕਈ ਗੇਮ ਚੇਂਜਰ ਦੀ ਤਾਕਤ ਰੱਖਦੇ ਨੇ ਨਵਜੋਤ ਸਿੱਧੂ!
Published : Oct 9, 2020, 4:57 pm IST
Updated : Oct 9, 2020, 5:03 pm IST
SHARE ARTICLE
 Navjot Singh Sidhu
Navjot Singh Sidhu

ਨਵਜੋਤ ਸਿੱਧੂ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ, ਅਪਣੀ ਪਾਰਟੀ ਬਣਾਉਣ ਸਮੇਤ ਦੂਜੇ ਪਾਸੇ ਜਾਣ ਦੇ ਚਰਚੇ

ਚੰਡੀਗੜ੍ਹ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੁੜ ਵਿਵਾਦਾਂ 'ਚ ਘਿਰਦੇ ਜਾ ਰਹੇ ਹਨ। ਹਾਲ ਦੀ ਘੜੀ ਕਿਸਾਨੀ ਹੱਕਾਂ 'ਚ ਕੀਤੀ ਤਕਰੀਰ ਉਨ੍ਹਾਂ ਦੀ ਤਕਦੀਰ 'ਤੇ ਭਾਰੀ ਪੈਂਦੀ ਜਾਪ ਰਹੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਮੰਚ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਹੋਈ ਤਲਖ-ਕਲਾਮੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸੀ ਮੰਚ ਤੋਂ ਗਾਇਬ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਸਾਹਮਣੇ ਉਸ ਦਿਨ ਦੀ ਘਟਨਾ ਬਾਰੇ ਅਹਿਮ ਇਕਸਾਫ਼ ਕੀਤੇ ਹਨ।

Navjot Singh SidhuNavjot Singh Sidhu

ਸੁਖਜਿੰਦਰ ਰੰਧਾਵਾ ਮੁਤਾਬਕ ਉਸ ਦਿਨ ਸਿੱਧੂ ਅੱਗੇ ਪਰਚੀ ਉਨ੍ਹਾਂ ਨੇ ਇੰਚਾਰਜ ਹਰੀਸ਼ ਰਾਵਤ ਦੇ ਕਹਿਣ 'ਤੇ ਰੱਖੀ ਸੀ। ਰੰਧਾਵਾ ਅਨੁਸਾਰ ਸਿੱਧੂ ਨੇ ਉਨ੍ਹਾਂ ਦਾ ਨਹੀਂ ਬਲਕਿ ਹਾਈ ਕਮਾਡ ਦਾ ਅਪਮਾਨ ਕੀਤਾ ਹੈ। ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਅਜੇ ਵੀ ਪੂਰਾ ਕਾਂਗਰਸੀ ਨਹੀਂ ਮੰਨਦੇ। ਨਵਜੋਤ ਸਿੰਧ ਸਿੱਧੂ ਨੂੰ ਮਾਈਗ੍ਰੇਟ ਕਰ ਕੇ ਕਾਂਗਰਸ 'ਚ ਲਿਆਂਦਾ ਗਿਆ ਸੀ... ਬਗੈਰਾ ਬਗੈਰਾ।

Sukhjinder RandhawaSukhjinder Randhawa

ਸਿੱਧੂ ਨੂੰ ਨੇੜਿਓ ਜਾਣਨ ਵਾਲਿਆਂ ਮੁਤਾਬਕ ਸਿੱਧੂ ਇਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਹਨ ਜੋ ਕਿਸੇ ਇਕ ਵਿਚਾਰਧਾਰਾ ਨਾਲ ਬੱਝ ਕੇ ਨਹੀਂ ਰਹਿ ਸਕਦੇ। ਉਨ੍ਹਾਂ ਦੀ ਇਮਾਨਦਾਰੀ, ਦਿਆਨਦਾਰੀ ਅਤੇ ਸਿੱਧਾ ਮੂੰਹ 'ਤੇ ਗੱਲ ਦੀ ਅਦਾ ਹੀ ਉਨ੍ਹਾਂ ਦੇ ਇਕ ਜਗ੍ਹਾ ਟਿੱਕੇ ਰਹਿਣ 'ਚ ਅੜਿੱਕਾ ਬਣਦੀ ਰਹੀ ਹੈ। ਉਨ੍ਹਾਂ ਦਾ ਹੁਣ ਤਕ ਦਾ ਕਿਰਦਾਰ ਵੀ ਇਕ ਗੇਮ-ਚੇਂਜਰ ਵਾਲਾ ਰਿਹਾ ਹੈ। ਉਹ ਜਿਸ ਵੀ ਧਿਰ ਨਾਲ ਜੁੜਦੇ ਰਹੇ ਹਨ, ਉਸੇ ਦੇ ਰੰਗ 'ਚ ਰੰਗੇ ਜਾਂਦੇ ਰਹੇ ਹਨ ਅਤੇ ਦੂਜੀਆਂ ਧਿਰਾਂ 'ਤੇ ਨਿਸ਼ਾਨਾ ਸਾਧਨ ਲੱਗਿਆ ਅੱਗਾ-ਪਿੱਛਾ ਨਹੀਂ ਵੇਖਦੇ। ਕਿਸਾਨੀ ਦੀ ਗੱਲ ਕਰਨ ਲੱਗਿਆਂ ਵੀ ਉਨ੍ਹਾਂ ਨੇ ਸਿਰਫ਼ ਕਿਸਾਨੀ ਦੇ ਹੱਕਾਂ ਦੀ ਗੱਲ ਕੀਤੀ ਜੋ ਹੋਰਾਂ ਨੂੰ ਰਾਸ ਨਹੀਂ ਆਈ। ਉਨ੍ਹਾਂ ਦੀ ਇਸ ਅਦਾ 'ਤੇ ਪਹਿਲਾਂ ਵੀ ਵੱਡੇ ਸਵਾਲ ਉਠਦੇ ਰਹੇ ਹਨ ਪਰ ਸਿੱਧੂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਅਪਣੀ ਚਾਲੇ ਚਲਦੇ ਜਾ ਰਹੇ ਹਨ।

Navjot Singh SidhuNavjot Singh Sidhu

ਸੁਰਜੀਤ ਪਾਤਰ ਦੇ ਸ਼ੇਅਰ ''ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ...'' ਵਾਂਗ ਨਵਜੋਤ ਸਿੰਘ ਸਿੱਧੂ ਪਿਛਲੱਗ ਪੈੜਾਂ 'ਤੇ ਚੱਲਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਉਹ ਅਜਿਹੀ ਸ਼ਖ਼ਸੀਅਤ ਹਨ, ਜਿਸ ਨੂੰ ਗੇਮ ਚੇਜਰ ਵਜੋਂ ਜੋ ਵਰਤ ਗਿਆ, ਫ਼ਾਇਦਾ ਉਸੇ ਦਾ ਹੀ ਹੁੰਦਾ ਆਇਆ ਹੈ। ਅੱਜ ਦੀ ਤਰੀਕ 'ਚ ਨਵਜੋਤ ਸਿੰਘ ਸਿੱਧੂ ਨੂੰ ਚਾਰੇ ਪਾਸਿਉਂ ਸੱਦੇ ਆ ਰਹੇ ਹਨ। ਬੀਜੇਪੀ ਉਨ੍ਹਾਂ ਨੂੰ ਅਪਣੇ ਵੱਲ ਖਿੱਚਣ ਲਈ ਬਿਆਨ ਦਾਗ਼ ਰਹੀ ਹੈ। ਜਦਕਿ ਆਮ ਆਦਮੀ ਪਾਰਟੀ ਸਮੇਤ ਦੂਜੇ ਦਲ ਉਨ੍ਹਾਂ ਨੂੰ ਅਪਣੇ ਵੱਲ ਖਿੱਚਣ ਲਈ ਅੰਦਰਖਾਤੇ ਕੋਸ਼ਿਸ਼ਾਂ ਕਰ ਰਹੇ ਹਨ।

Navjot Sidhu And Captain Amarinder Singh Navjot Sidhu And Captain Amarinder Singh

ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਪਿਛਲੀਆਂ ਚੋਣਾਂ ਦੌਰਾਨ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈਅ ਸੀ। ਉਸ ਸਮੇਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਨਾਲ ਜੋੜ ਕੇ ਇਕ ਹਾਰੀ ਹੋਈ ਬਾਜ਼ੀ ਹੀ ਜਿੱਤੀ ਸੀ। ਕਾਂਗਰਸ ਦੀ ਜਿੱਤ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਇਕ ਸੁਪਨੇ ਵਾਂਗ ਹੀ ਜਾਪੀ ਸੀ ਕਿਉਂਕਿ ਉਹ ਖੁਦ ਦੀ ਜਿੱਤ ਲਈ ਪੂਰੀ ਤਰ੍ਹਾਂ ਆਸ਼ਵੰਦ ਸਨ। ਅੱਜ ਕਾਂਗਰਸ ਵੀ ਸਿੱਧੂ ਨੂੰ ਅਪਣੇ ਨਾਲੋਂ ਤੋੜ ਕੇ ਆਮ ਆਦਮੀ ਪਾਰਟੀ ਵਾਲੀ ਗ਼ਲਤੀ ਕਰਦੀ ਜਾਪ ਰਹੀ ਹੈ।

Navjot SidhuNavjot Sidhu

ਪੰਜਾਬ ਅੰਦਰ ਕਿਸਾਨਾਂ ਦਾ ਸੰਘਰਸ਼ ਪੂਰੇ ਸਿਖਰਾਂ 'ਤੇ ਪਹੁੰਚ ਚੁੱਕਾ ਹੈ। ਕਿਸਾਨੀ ਸੰਘਰਸ਼ 'ਚੋਂ ਸਿਆਸੀ ਰਾਹਾਂ ਭਾਲਣ ਵਾਲੀਆਂ ਸਿਆਸੀ ਧਿਰਾਂ ਦੇ ਹੁਣ ਤਕ ਕੁੱਝ ਪੱਲੇ ਨਹੀਂ ਪਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਸਿਆਸਤਦਾਨਾਂ ਤੋਂ ਬਚ-ਬਚਾ ਕੇ ਵਿਚਰ ਰਹੀਆਂ ਹਨ। ਇਸੇ ਦੌਰਾਨ ਨਵਜੋਤ ਸਿੱਧੂ ਵਲੋਂ ਨਵੀਂ ਪਾਰਟੀ ਬਣਾਉਣ ਦੀਆਂ ਕਨਸੋਆਂ ਵੀ ਸਾਹਮਣੇ ਆ ਰਹੀਆਂ ਹਨ। ਅੰਨਾ ਹਜ਼ਾਰੇ ਦੀ ਸੰਘਰਸ਼ੀ ਲਹਿਰ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਦੇ ਸਿਖ਼ਰ 'ਤੇ ਪਹੁੰਚਾ ਗਈ ਸੀ। ਨਵਜੋਤ ਸਿੰਘ ਸਿੱਧੂ ਲਈ ਵੀ ਕਿਸਾਨੀ ਸੰਘਰਸ਼ ਇਕ ਸੁਨਹਿਰੀ ਮੌਕਾ ਸਾਬਤ ਹੋ ਸਕਦਾ ਹੈ। ਕਿਸਾਨੀ ਸੰਘਰਸ਼ ਕਈਆਂ ਦੇ ਬਣੇ ਕਿਲ੍ਹੇ ਢਾਹੁਣ ਅਤੇ ਕਈਆਂ ਦੇ ਬਣਾਉਣ ਦੀ ਤਾਕਤ ਰੱਖਦਾ ਹੈ, ਇਸ ਨੂੰ ਸਮਾਂ ਰਹਿੰਦੇ ਜੋ ਸਮਝ ਗਿਆ, ਉਹੀ ਸਮੇਂ ਦਾ ਸਿਕੰਦਰ ਬਣ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement