
ਨਹੀਂ ਭੁਲਾਇਆ ਜਾ ਸਕਦਾ ਬਹਾਦਰ ਹਵਾਈ ਫ਼ੌਜ ਦਾ ਜਵਾਨ ਨਿਰਮਲਜੀਤ ਸਿੰਘ ਸੇਖੋਂ
ਛੇ ਪਾਕਿਸਤਾਨੀ ਜਹਾਜ਼ਾਂ ਨਾਲ ਇਕੱਲਾ ਹੀ ਭਿੜਿਆ, 3 ਨੂੰ ਮਾਰ ਸੁਟਿਆ
to
ਨਵੀਂ ਦਿੱਲੀ, 8 ਅਕਤੂਬਰ : ਦੇਸ਼ ਅੱਜ ਰਾਸ਼ਟਰੀ ਹਵਾਈ ਸੈਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ, ਅਸੀਂ ਉਨ੍ਹਾਂ ਬਹਾਦਰ ਹਵਾਈ ਜਵਾਨਾਂ ਦੇ ਨਾਮ ਕਿਵੇਂ ਭੁੱਲ ਸਕਦੇ ਹਾਂ, ਜਿਨ੍ਹਾਂ ਨੇ ਸਾਡੀ ਹਵਾਈ ਸੈਨਾ ਦਾ ਮਾਣ ਵਧਾਇਆ ਤੇ ਦੇਸ਼ ਦੀ ਸੀਨਾ ਫ਼ਖ਼ਰ ਨਾਲ ਉਚਾ ਕੀਤਾ। ਇਨ੍ਹਾਂ ਵਿਚੋਂ ਇਕ ਹਨ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਜਿਸ ਨੇ ਅਪਣੇ ਇਕੱਲੇ ਲੜਾਕੂ ਜਹਾਜ਼ ਨਾਲ 6 ਪਾਕਿਸਤਾਨੀ ਜਹਾਜ਼ ਨਾਲ ਟੱਕਰ ਲਈ ਤੇ 3 ਪਾਕਿਸਤਾਨੀ ਜਹਾਜ਼ਾਂ ਨੂੰ ਇਕੱਲੇ ਨੇ ਹੀ ਮਾਰ ਸੁੱਟਿਆ ਸੀ। ਇਹ ਕਹਾਣੀ 1971 ਭਾਰਤ-ਪਾਕਿ ਯੁੱਧ ਦੀ ਹੈ ਜਦੋਂ ਇਸ ਬਹਾਦਰ ਜਵਾਨ ਨੇ ਬੀਰਤਾ ਭਰਿਆ ਕਾਰਨਾਮਾ ਕੀਤਾ ਸੀ।ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਪਰਮਵੀਰ ਚੱਕਰ ਨਾਲ ਸਨਮਾਨਤ ਹਵਾਈ ਫ਼ੌਜੀ ਸਨ। ਉਸ ਨੂੰ ਇਹ ਸਨਮਾਨ 1971 ਵਿਚ ਸ਼ਹੀਦ ਹੋਣ ਤੋਂ ਬਾਅਦ ਮਿਲਿਆ। 1971 ਵਿਚ, ਪਾਕਿਸਤਾਨ ਵਿਰੁਧ ਬੜੀ ਬਹਾਦਰੀ ਨਾਲ ਲੜਦਿਆਂ ਸੇਖੋਂ ਨੇ ਦੇਸ਼ ਲਈ ਜਾਨ ਕੁਰਾਬਨ ਕਰ ਦਿਤੀ। ਇਸ ਲੜਾਈ ਵਿਚ ਭਾਰਤ ਜੇਤੂ ਹੋ ਨਿਕਲਿਆ ਸੀ। ਪਾਕਿਸਤਾਨ ਤੋਂ ਤੋੜਦਿਆਂ ਇਸ ਦਾ ਇਕ ਪੂਰਬੀ ਹਿੱਸਾ ਬੰਗਲਾਦੇਸ਼ ਦੇ ਨਾਮ 'ਤੇ ਇਕ ਸੁਤੰਤਰ ਦੇਸ਼ ਬਣ ਗਿਆ।
ਨਿਰਮਲਜੀਤ ਸਿੰਘ ਨੂੰ ਉਸ ਸਮੇਂ ਬੜੀ ਮੁਸਤੈਦੀ ਨਾਲ ਸ੍ਰੀਨਗਰ ਏਅਰਫ਼ੋਰਸ ਦੇ ਹਵਾਈ ਅੱਡੇ 'ਤੇ ਤਾਇਨਾਤ ਕੀਤਾ ਗਿਆ ਸੀ। ਲੜਾਕੂ ਜਹਾਜ਼ਾਂ ਵਿਚ ਉਸ ਨੂੰ ਅਪਣੇ ਕਰਿਸ਼ਮੇ ਲਈ ਉਸਤਾਦ ਮੰਨਿਆ ਜਾਂਦਾ ਸੀ। 14 ਦਸੰਬਰ 1971 ਨੂੰ ਸ਼੍ਰੀਨਗਰ ਹਵਾਈ ਅੱਡੇ ਉਤੇ ਛੇ ਪਾਕਿਸਤਾਨੀ ਸਾਬਰ ਜਹਾਜ਼ਾਂ ਨੇ ਹਮਲਾ ਕੀਤਾ ਸੀ। ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੁਰੱਖਿਆ ਟੁਕੜੀ ਦੀ ਕਮਾਂਡਿੰਗ ਕਰਦੇ ਹੋਏ 18 ਨੈੱਟ ਸਕੁਐਡਰਨ ਨਾਲ ਉਥੇ ਤਾਇਨਾਤ ਸੀ।
ਦੁਸ਼ਮਣ 6-86 ਸਾਬਰ ਜੈੱਟਾਂ ਨਾਲ ਆਇਆ, ਉਸ ਸਮੇਂ ਨਿਰਮਲਜੀਤ ਨਾਲ ਫ਼ਲਾਇੰਗ ਲੈਫਟੀਨੈਂਟ ਘੁੰਮਣ ਵੀ ਮੌਜੂਦ ਸਨ। ਸਵੇਰੇ ਏਅਰਫ਼ੀਲਡ ਵਿਚ ਬਹੁਤ ਜ਼ਿਆਦਾ ਧੁੰਦ ਸੀ। ਚੇਤਾਵਨੀ ਮਿਲੀ ਸੀ ਕਿ ਦੁਸ਼ਮਣ ਸਵੇਰੇ 2 ਵਜੇ ਹਮਲੇ 'ਤੇ ਹੈ। ਨਿਰਮਲ ਸਿੰਘ ਅਤੇ ਘੁੰਮਣ ਨੇ ਤੁਰਤ ਉੱਡਣ ਦਾ ਸੰਕੇਤ ਦਿਤਾ। ਸੰਕੇਤ ਪਾ ਕੇ ਨਿਰਮਲਜੀਤ ਸਿੰਘ ਨੇ ਸਵੇਰੇ 08.02 ਵਜੇ ਉਡਾਣ ਭਰੀ ਅਤੇ ਦੋ ਮਿੰਟਾਂ ਵਿਚ ਉਹ ਹਵਾ ਵਿਚ ਆ ਗਿਆ। ਇਸ ਤੋਂ ਬਾਅਦ ਉਹ ਹੋਇਆ ਜਿਸ ਨੂੰ ਪਾਕਿ ਫ਼ੌਜ ਲੰਮੇ ਸਮੇਂ ਤਕ ਯਾਦ ਰਖੇਗੀ।
ਉਸ ਯੋਧੇ ਨੇ ਤਿੰਨ ਪਾਕਿਸਤਾਨੀ ਜਹਾਜ਼ ਸੁੱਟ ਲimageਏ। (ਏਜੰਸੀ)