ਖ਼ਬਰਾਂ |

ਤਾਜ਼ਾ |

Ludhiana 'ਚ ਉੱਡਾਈਆਂ ਗਈਆਂ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ: ਨੌਜਵਾਨ ਨੇ ਸ਼ਰੇਆਮ ਕੀਤੀ ਹਵਾਈ ਫਾਇਰਿੰਗ
Published : Oct 9, 2022, 1:37 pm IST
Updated : Oct 9, 2022, 1:37 pm IST
SHARE ARTICLE
 Brazen flouting of the law in Ludhiana
Brazen flouting of the law in Ludhiana

ਕੁੱਝ ਨੌਜਵਾਨ ਉਸ ਦੀ ਵੀਡੀਓ ਬਣਾ ਰਹੇ ਸੀ, ਜੋ ਕਿ ਉਨ੍ਹਾਂ ਨੇ ਫੇਸਬੁੱਕ ਪੇਜ ’ਤੇ ਵੀ ਅਪਲੋਡ ਕੀਤੀ

 

ਲੁਧਿਆਣਾ: ਪਾਰਟੀ ਜਾਂ ਵਿਆਹ ਸਮਾਰੋਹ 'ਚ ਸਰਕਾਰ ਵਲੋਂ ਸੋਲੀ ਚਲਾਉਣ 'ਤੇ ਸਖਤ ਪਾਬੰਦੀ ਲਗਾਈ ਹੋਈ ਹੈ। ਪਰ ਹਾਲੇ ਵੀ ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਲੁਧਿਆਣਾ ’ਚ ਇਕ ਨੌਜਵਾਨ ਦੀ ਜਨਮਦਿਨ ਦੀ ਪਾਰਟੀ ਦੌਰਾਨ ਉਸ ਦੇ ਦੋਸਤਾਂ ਨੇ ਹਵਾਈ ਫਾਇਰ ਕੀਤੇ। ਇੰਨਾ ਹੀ ਨਹੀਂ, ਉਪਰੋਕਤ ਫਾਇਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਜਨਮ ਦਿਨ ਸੀ, ਉਹ ਕਿਸੇ ਸਿਆਸੀ ਪਾਰਟੀ ਦਾ ਆਗੂ ਦੱਸਿਆ ਜਾ ਰਿਹਾ ਹੈ।

ਭਾਵੇਂ ਕਿ ਇਸ ਸਬੰਧ 'ਚ ਪੁਲਿਸ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰਨਗੇ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ। ਇਸ 'ਚ ਇਕ ਨੌਜਵਾਨ ਦੋਸਤਾਂ ਦੇ ਨਾਲ ਜਨਮਦਿਨ ਮਨਾ ਰਿਹਾ ਸੀ। ਇਸ ਦੌਰਾਨ ਅਚਾਨਕ ਹੀ ਇਕ ਨੌਜਵਾਨ ਨੇ ਆਪਣੇ ਪਿੱਛੇ ਇਕ-ਇਕ ਕਰਦੇ ਦੋਨਾਲੀ ਨਾਲ ਦੋ ਹਵਾਈ ਫਾਇਰ ਕਰ ਦਿੱਤੇ।

ਕੁੱਝ ਨੌਜਵਾਨ ਉਸ ਦੀ ਵੀਡੀਓ ਬਣਾ ਰਹੇ ਸੀ, ਜੋ ਕਿ ਉਨ੍ਹਾਂ ਨੇ ਫੇਸਬੁੱਕ ਪੇਜ ’ਤੇ ਵੀ ਅਪਲੋਡ ਕੀਤੀ ਹੈ। ਸ਼ਨੀਵਾਰ ਨੂੰ ਇਹ ਵੀਡੀਓ ਵਾਇਰਲ ਹੋ ਗਈ, ਜੋ ਕਿ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਭਾਵੇਂ ਕਿ ਇਸ ਬਾਰੇ ਵਿਚ ਜਦ ਏ. ਸੀ. ਪੀ. ਸੰਦੀਪ ਵਢੇਰਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਕੋਈ ਮਾਮਲਾ ਨਹੀਂ ਹੈ। 
 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement