
ਮੁਲਜ਼ਮ ਕੋਲੋਂ ਇਕ ਰਿਵਾਲਵਰ, ਤਿੰਨ ਗੋਲੀਆਂ ਤੇ ਤਿੰਨ ਜ਼ਿੰਦਾ ਜ਼ਿੰਦਾ ਬਰਾਮਦ
ਕਪੂਰਥਲਾ: ਕਪੂਰਥਲਾ 'ਚ ਜਲੰਧਰ-ਅੰਮ੍ਰਿਤਸਰ ਹਾਈਵੇਅ ਦੇ ਢਿਲਵਾਂ ਹਾਈਟੈਕ ਨਾਕੇ 'ਤੇ ਪੁਲਿਸ ਨੂੰ ਦੇਖ ਕੇ ਬਿਨਾਂ ਨੰਬਰੀ ਫਾਰਚੂਨਰ ਸਵਾਰ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਕਤ ਫਾਰਚੂਨਰ ਕੋਲੋਂ ਇਕ ਲਾਇਸੈਂਸੀ .32 ਬੋਰ ਦਾ ਰਿਵਾਲਵਰ, 3 ਕਾਰਤੂਸ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਥਾਣਾ ਢਿਲਵਾਂ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਵਾਹਨ ਅਤੇ ਹਥਿਆਰ ਨੂੰ ਕਬਜ਼ੇ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ: ਤਰਨਤਾਰਨ 'ਚ ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਵਿਚ ਇੱਕ ਨੌਜਵਾਨ ਦਾ ਕਤਲ
ਥਾਣਾ ਢਿਲਵਾਂ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ 8 ਅਕਤੂਬਰ ਨੂੰ ਏਐਸਆਈ ਮੂਰਤਾ ਸਿੰਘ ਵੱਲੋਂ ਢਿਲਵਾਂ ਵਿੱਚ ਉੱਚ ਪੱਧਰੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਨਵੀਂ ਫਾਰਚੂਨਰ ਕਾਰ ਬਿਨਾਂ ਨੰਬਰ ਤੋਂ ਅੰਮ੍ਰਿਤਸਰ ਸਾਈਡ ਤੋਂ ਆਉਂਦੀ ਦਿਖਾਈ ਦਿੱਤੀ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਪੁਲਿਸ ਨੂੰ ਦੇਖ ਕੇ ਕਾਰ ਉਥੇ ਹੀ ਛੱਡ ਕੇ ਭੱਜ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਧੂਮਧਾਮ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
ਜਦੋਂਕਿ ਪੁਲਿਸ ਨੇ ਕਾਰ ਦੇ ਦੂਜੇ ਪਾਸੇ ਬੈਠੇ ਵਿਅਕਤੀ ਨੂੰ ਕਾਬੂ ਕਰ ਲਿਆ। ਜਿਸ ਨੇ ਆਪਣਾ ਨਾਮ ਸੁਨੀਲ ਕੁਮਾਰ ਉਰਫ ਬਿੱਟੂ ਵਾਸੀ ਬਟਾਲਾ ਰੋਡ ਅੰਮ੍ਰਿਤਸਰ ਦੱਸਿਆ। ਉਸ ਦੀ ਤਲਾਸ਼ੀ ਲੈਣ 'ਤੇ ਪੁਆਇੰਟ-32 ਬੋਰ ਦਾ ਰਿਵਾਲਵਰ, 3 ਕਾਰਤੂਸ ਅਤੇ ਤਿੰਨ ਖੋਲ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮ ਕੋਲੋਂ ਮਿਆਦ ਪੁੱਗ ਚੁੱਕਾ ਹਥਿਆਰ ਵੀ ਬਰਾਮਦ ਕੀਤਾ ਹੈ। ਮੁਲਜ਼ਮ ਉਕਤ ਹਥਿਆਰ ਦੇ ਨਵੀਨੀਕਰਨ ਦੀ ਰਸੀਦ ਪੇਸ਼ ਨਹੀਂ ਕਰ ਸਕੇ। ਜਿਸ ਦੇ ਚੱਲਦਿਆਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਲਦ ਹੀ ਪੁਲਿਸ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਵੇਗੀ।