
ਬੀਬੀ ਜਗੀਰ ਕੌਰ ਨੂੰ 42 ਤੇ ਹਰਜਿੰਦਰ ਸਿੰਘ ਧਾਮੀ ਨੂੰ ਮਿਲੀਆਂ 104 ਵੋਟਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਹੋਈ ਸਮਾਪਤ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਸਮਾਪਤ ਹੋ ਗਈ ਹੈ ਅਤੇ ਨਤੀਜੇ ਵੀ ਸਾਹਮਣੇ ਆ ਗਏ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਦੂਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ 104 ਵੋਟਾਂ ਭੁਗਤੀਆਂ ਹਨ,ਜਦ ਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹੀ ਮਿਲੀਆਂ ਹਨ। ਦੱਸ ਦੇਈਏ ਕਿ ਬੀਬੀ ਜਗੀਰ ਕੌਰ ਨੇ ਲਿਫ਼ਾਫ਼ਾ ਕਲਚਰ ਦੇ ਵਿਰੁੱਧ ਆਵਾਜ਼ ਚੁੱਕੀ ਸੀ ਅਤੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਜਨਰਲ ਇਜਲਾਜ ਦੌਰਾਨ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ 104 ਵੋਟਾਂ ਨਾਲ ਪ੍ਰਧਾਨ ਚੁਣੇ ਗਏ। ਇਸ ਮੌਕੇ ਪਈਆਂ ਵੋਟਾਂ ਦਾ ਵੇਰਵਾ:
1. ਪ੍ਰਧਾਨ ਦੀ ਚੋਣ
ਕੁਲ ਪਈਆਂ ਵੋਟਾਂ - 146
ਸ. ਹਰਜਿੰਦਰ ਸਿੰਘ ਧਾਮੀ - 104
ਬੀਬੀ ਜਗੀਰ ਕੌਰ - 42
ਬਾਕੀ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ
2. ਸੀਨੀਅਰ ਮੀਤ ਪ੍ਰਧਾਨ
ਸ. ਬਲਦੇਵ ਸਿੰਘ ਕਾਇਮਪੁਰ
3. ਜੂਨੀਅਰ ਮੀਤ ਪ੍ਰਧਾਨ
ਸ. ਅਵਤਾਰ ਸਿੰਘ ਰਿਆ
4. ਜਨਰਲ ਸਕੱਤਰ
ਭਾਈ ਗੁਰਚਰਨ ਸਿੰਘ ਗਰੇਵਾਲ
5. 11-ਮੈਂਬਰੀ ਅੰਤ੍ਰਿੰਗ ਕਮੇਟੀ
1. ਸ. ਮੋਹਨ ਸਿੰਘ ਬੰਗੀ
2. ਸ. ਜਰਨੈਲ ਸਿੰਘ ਕਰਤਾਰਪੁਰ
3. ਸ. ਸੁਰਜੀਤ ਸਿੰਘ ਤੁਗਲਵਾਲ
4. ਸ. ਬਾਵਾ ਸਿੰਘ ਗੁਮਾਨਪੁਰਾ
5. ਬੀਬੀ ਗੁਰਿੰਦਰ ਕੌਰ ਭੋਲੂਵਾਲ
6. ਸ. ਗੁਰਨਾਮ ਸਿੰਘ ਜੱਸਲ
7. ਸ. ਪਰਮਜੀਤ ਸਿੰਘ ਖਾਲਸਾ
8. ਸ. ਸ਼ੇਰ ਸਿੰਘ ਮੰਡਵਾਲਾ
9. ਬਾਬਾ ਗੁਰਪ੍ਰੀਤ ਸਿੰਘ ਰੰਧਾਵਾ
10. ਸ. ਭੁਪਿੰਦਰ ਸਿੰਘ ਅਸੰਧ
11. ਸ. ਮਲਕੀਤ ਸਿੰਘ ਚੰਗਾਲ