ਬਾਦਲਾਂ ਦੀ ਅਕਾਲੀ ਦਲ ਦੀ 99 ਸਾਲ ਲੀਜ਼ ਖ਼ਤਮ ਹੋਣ ਵਾਲੀ ਹੈ?
Published : Dec 9, 2019, 10:54 am IST
Updated : Dec 9, 2019, 10:54 am IST
SHARE ARTICLE
Parkash Badal With Sukhbir badal
Parkash Badal With Sukhbir badal

ਸਿੱਖ ਕੌਮ ਦੀਆਂ ਨਜ਼ਰਾਂ 14 ਦਸੰਬਰ 'ਤੇ ਟਿੱਕੀਆਂ---ਸਿੱਖ ਸਿਆਸਤ ਵਿਚ ਧਮਾਕਾ ਹੋਣ ਦੀ ਸੰਭਾਵਨਾ ਬਣੀ

  ਨਵਾਂ ਅਕਾਲੀ ਦਲ ਬਣਾਉਣ ਲਈ ਬਾਦਲ ਵਿਰੋਧੀ ਘਾਗ਼ ਸਿਆਸਤਦਾਨ ਵੀ 14 ਨੂੰ ਅੰਮ੍ਰਿਤਸਰ ਇਕੱਠੇ ਹੋਣਗੇ
  ਬਾਦਲ ਦਲ ਵੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ 14 ਦਸੰਬਰ ਨੂੰ ਕਰ ਰਿਹਾ ਹੈ , ਡੈਲੀਗੇਟ ਅਜਲਾਸ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਕੌਮ, ਸਿਆਸੀ ਪੰਡਤਾਂ ਅਤੇ ਗ਼ੈਰ ਸਿੱਖ ਹਲਕਿਆਂ ਦੀਆਂ ਨਜ਼ਰਾਂ 14 ਦਸੰਬਰ 'ਤੇ ਟਿੱਕ ਗਈਆਂ ਹਨ। ਇਸ ਦਿਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਡੈਲੀਗੇਟ ਇਜਲਾਸ ਕਰ ਰਿਹਾ ਹੈ। ਦੂਸਰੇ ਪਾਸੇ ਬਾਦਲ ਵਿਰੋਧੀ ਅਕਾਲੀ ਸੰਗਠਨਾਂ ਦੀ ਘਾਗ ਲੀਡਰਸ਼ਿਪ ਵੀ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਕੱਠੀ ਹੋਣ ਦੀ ਖ਼ਬਰ ਭਰੋਸੇਯੋਗ ਹਲਕਿਆਂ ਵਲੋਂ ਮਿਲੀ ਹੈ ਕਿ ਉਹ ਵੀ ਇਸ ਦਿਨ ਨਵਾਂ ਅਕਾਲੀ ਦਲ ਗਠਨ ਕਰਨ ਦੀ ਨੀਂਹ ਰੱਖ ਸਕਦੇ ਹਨ। 14 ਦਸੰਬਰ ਨੂ ਸਿੱਖ ਸਿਆਸਤ ਵਿਚ  ਧਮਾਕਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।

Sukhdev Dhindsa Sukhdev Dhindsa

ਨਵੇਂ ਅਕਾਲੀ ਦਲ ਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਹਮ-ਖਿਆਲੀ ਪਾਰਟੀਆਂ ਦੇ ਆਗੂ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਵਸੀਲਿਆਂ ਮੁਤਾਬਕ ਆਮ ਆਦਮੀਂ ਪਾਰਟੀ, ਪਰਿਵਾਰਵਾਦ ਕਾਰਨ ਘਰਾਂ ਅਤੇ ਹੋਰ ਪਾਰਟੀਆਂ 'ਚ ਗਏ  ਅਕਾਲੀ ਆਗੂਆਂ ਨਾਲ ਸੰਪਰਕ ਸੁਖਦੇਵ ਸਿੰਘ ਢੀਂਡਸਾ ਤੇ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਬਾਦਲ ਦਲ 'ਚ ਬੈਠੇ ਨਿਰਾਸ਼ ਆਗੂ ਵੀ ਨਵੇਂ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ।

Ranjit Singh BrahmpuraRanjit Singh Brahmpura

ਜਾਣਕਾਰੀ ਮੁਤਾਬਕ ਲੁਧਿਆਣਾ  ਦੇ  ਕੁਝ ਅਹਿਮ ਆਗੂਆਂ ਵੀ ਨਵੇਂ ਅਕਾਲੀ ਦਲ 'ਚ ਸ਼ਾਮਲ ਹੋਣ ਲਈ ਸਹਿਮਤੀ ਦੇ ਦਿਤੀ ਹੈ। ਰਵੀਇੰਦਰ ਸਿੰਘ ਵੀ ਨਵਾਂ ਅਕਾਲੀ ਦਲ ਬਣਾਉਣ ਲਈ ਸਰਗਰਮ ਦਸੇ ਜਾਰਹੇ ਹਨ ।  ਟਕਸਾਲੀ ਪਰਵਾਰਾਂ ਤੇ ਪੰਥਕ ਸੋਚ ਰੱਖਣ ਵਾਲੇ ਅਤੇ ਬਾਦਲ ਪਰਵਾਰ ਦੀ ਸੋਚ ਖਿਲਾਫ਼ ਦੂਸਰੀਆਂ ਪਾਰਟੀਆਂ 'ਚ ਗਏ ਆਗੂਆਂ ਨਾਲ ਸੰਪਰਕ ਰਖਿਆ ਜਾ ਰਿਹਾ ਰਿਹਾ ਹੈ।

Shiromani Akali DalShiromani Akali Dal

ਭਰੋਸੇਯੋਗ ਵਸੀਲਿਆਂ ਦਾ ਕਹਿਣਾ ਹੈ ਕਿ ਬਾਦਲਾਂ ਦੀ 99 ਸਾਲਾ ਲੀਜ ਤੋੜਣ ਦਾ ਸਮਾਂ  ਆ  ਗਿਆ ਹੈ । 14 ਦਸੰਬਰ ਬਾਅਦ ਨਵੇਂ  ਅਕਾਲੀ ਦਲ ਦੀ ਨੀਂਹ ਰੱਖਣ ਬਾਅਦ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆਵੇਗਾ ਅਤੇ ਤੀਸਰੇ ਬਦਲ ਲਈ ਜ਼ੋਰ ਅਜਮਾਈ ਸ਼ੁਰੂ ਹੋ ਜਾਵੇਗੀ, ਜਿਸ ਲਈ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ।

Shiromani Akali Dal TaksaliShiromani Akali Dal Taksali

ਸੂਤਰਾਂ ਦੀ ਮੰਨੀਏ ਤਾਂ ਇਹ ਸੰਕੇਤ ਮਿਲ ਰਿਹਾ ਹੈ ਕਿ ਘੱਟੋ-ਘੱਟ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਸਿੱਖ ਹਲਕਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ, ਜਿਸ ਵਿਚ ਇਸ ਦਾ ਸ਼ਾਨਾਮਤਾ ਇਤਿਹਾਸ, ਪ੍ਰੰਪਰਾਵਾਂ, ਸਿੱਖ ਮਸਲੇ, ਪੁਰਾਤਨ ਰਿਵਾਇਤਾਂ ਗਾਇਬ ਹੋਣ ਕਾਰਨ  ਟਕਸਾਲੀ ਅਕਾਲੀ  ਦੁੱਖੀ ਹਨ ਕਿ ਇਸ ਵੇਲੇ ਪਰਵਾਰਵਾਦ ਭਾਰੂ ਹੋਣ ਕਰ ਕੇ ਸਿੱਖ ਕੌਮ ਦੀ ਪਹਿਲਾਂ ਵਰਗੀ ਸ਼ਾਨ ਨਹੀ ਰਹੀ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement