ਪੁਲਿਸ ਮੁਲਾਜ਼ਮਾਂ ਲਈ ਵੱਡਾ ਐਲਾਨ! ਐਮਰਜੈਂਸੀ ਵਿਚ ਈਮੇਲ ਅਤੇ ਫੈਕਸ ਦੁਆਰਾ ਮਿਲੇਗੀ ਛੁੱਟੀ!
Published : Dec 9, 2019, 11:44 am IST
Updated : Dec 9, 2019, 11:44 am IST
SHARE ARTICLE
Now police will be able to take leave through e mail and fax in emergency
Now police will be able to take leave through e mail and fax in emergency

ਇਸ ਸਿਸਟਮ ਨੂੰ ਸਿਰਫ ਐਮਰਜੈਂਸੀ ਲਈ ਸ਼ੁਰੂ ਕੀਤਾ ਗਿਆ ਹੈ।

ਲੁਧਿਆਣਾ: ਐਮਰਜੈਂਸੀ ਵਿਚ ਛੁੱਟੀ ਲਈ ਐਪਲੀਕੇਸ਼ਨ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਇੱਧਰ-ਉੱਧਰ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਕਿਉਂ ਕਿ ਹੁਣ ਉਹਨਾਂ ਲਈ ਈ-ਮੇਲ ਅਤੇ ਫੈਕਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਦੀ ਮਦਦ ਨਾਲ ਕਿਤੋਂ ਵੀ ਉਹ ਅਪਣੀ ਛੁੱਟੀ ਅਪਲਾਈ ਕਰ ਸਕਦੇ ਹਨ ਅਤੇ ਉਸ ਨੂੰ ਮਨਜ਼ੂਰ ਵੀ ਕੀਤਾ ਜਾਵੇਗਾ। ਇਸ ਸਿਸਟਮ ਨੂੰ ਸਿਰਫ ਐਮਰਜੈਂਸੀ ਲਈ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਮੁਲਾਜ਼ਮਾਂ ਨੂੰ ਵੱਡਾ ਫਾਇਦਾ ਹੋਵੇਗਾ।

E-Mail E-Mailਵਿਭਾਗ ਸੂਤਰਾਂ ਮੁਤਾਬਕ ਪਹਿਲਾਂ ਐਮਰਜੈਂਸੀ ਛੁੱਟੀ ਲਈ ਮੁਲਾਜ਼ਮ ਜਾਂ ਉਹਨਾਂ ਦੇ ਪਰਵਾਰ ਨੂੰ ਵੱਖ-ਵੱਖ ਅਧਿਕਾਰੀਆਂ ਦੇ ਚੱਕਰ ਲਗਾਉਣੇ ਪੈਂਦੇ ਸਨ। ਅਧਿਕਾਰੀਆਂ ਕੋਲ ਵਰਕਲੋਡ ਹੋਣ ਕਰ ਕੇ ਐਪਲੀਕੇਸ਼ਨ ਆਨ ਦਾ ਟੇਬਲ ਹੀ ਰਹਿ ਜਾਂਦੀ ਸੀ ਉਦੋਂ ਤਕ ਮੁਲਜ਼ਮ ਛੁੱਟੀ ਪੂਰੀ ਵੀ ਕਰ ਆਉਂਦਾ ਸੀ। ਫਿਰ ਦੇਰੀ ਦੀ ਵਜ੍ਹਾ ਨਾਲ ਐਡਜਸਟਮੈਂਟ ਵੀ ਨਹੀਂ ਹੁੰਦੀ ਸੀ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ ਕਟਵਾਉਣੀ ਪੈਂਦੀ ਸੀ।

E-Mail E-Mail ਪਰ ਇਸ ਸਿਸਟਮ ਨਾਲ ਸਾਰਿਆਂ ਦੀ ਪਰੇਸ਼ਾਨੀਆਂ ਦਾ ਹਲ ਕਰ ਦਿੱਤਾ ਗਿਆ ਹੈ। ਐਮਰਜੈਂਸੀ ਛੁੱਟੀ, ਜਿਵੇਂ ਕਿ ਬਿਮਾਰੀ, ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਦੇ ਲਈ ਮੁਲਾਜ਼ਮ ਅਪਣੀ ਲਿਖਤ ਛੁੱਟੀ (cpo.ldh.police@punjab.gov.in) ਤੇ ਈਮੇਲ ਜਾਂ ਫਿਰ 0161-2414943 ਤੇ ਫੈਕਸ ਕਰ ਸਕਦੇ ਹਨ। ਇਸ ਤੇ ਅਧਿਕਾਰੀ ਰਿਵਰਟ ਕਰੇਗਾ ਜਿਸ ਨਾਲ ਛੁੱਟੀ ਨੂੰ ਮਨਜ਼ੂਰ ਮੰਨਿਆ ਜਾਵੇਗਾ।

92 code phonePhone ਜਦੋਂ ਮੁਲਜ਼ਮ ਛੁੱਟੀ ਤੋਂ ਵਾਪਸ ਆਵੇਗਾ ਤਾਂ ਉਸ ਨੂੰ ਸਾਰੇ ਦਸਤਾਵੇਜ਼ ਲਿਆਉਣੇ ਪੈਣਗੇ ਜਿਸ ਬੇਸ ਤੇ ਛੁੱਟੀ ਲਈ ਹੈ। ਉਦਾਹਰਣ ਲਈ ਦੁਰਘਟਨਾ ਅਤੇ ਬਿਮਾਰੀ ਤੇ ਡਾਕਟਰ ਦੀ ਰਿਪੋਰਟ, ਮਾਤਾ-ਪਿਤਾ ਦੀ ਮੌਤ ਦਾ ਸਰਟੀਫ਼ਿਕੇਟ ਆਦਿ। ਇਸ ਨੂੰ ਦੇਖਣ ਤੋਂ ਬਾਅਦ ਹੀ ਛੁੱਟੀ ਦੇ ਪ੍ਰੋਸੈਸ ਨੂੰ ਪੂਰਾ ਸਮਝਿਆ ਜਾਵੇਗਾ। ਇਸ ਦੇ ਆਧਾਰ ਤੇ ਹੀ ਤਨਖ਼ਾਹ ਦਿੱਤੀ ਜਾਵੇਗਾ।

Phone AppPhone  ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਵਿਚ ਕੁੱਝ ਮੁਲਾਜ਼ਮਾਂ ਨੇ ਐਮਰਜੈਂਸੀ ਦਾ ਬਹਾਨਾ ਲਗਾ ਕੇ ਛੁੱਟੀਆਂ ਲਈਆਂ ਸਨ ਪਰ ਅਸਲੀਅਤ ਵਿਚ ਉਹ ਹੋਰ ਕਿਤੇ ਗਏ ਹੋਏ ਸਨ। ਅਧਿਕਾਰੀਆਂ ਕੋਲ 5 ਤੋਂ 6 ਮਾਮਲੇ ਅਜਿਹੇ ਆ ਚੁੱਕੇ ਹਨ। ਏਡੀਸੀਪੀ ਦੁਆਰਾ ਇਹ ਆਰਡਰ ਇੰਟਰਨਲ ਤੌਰ ਤੇ ਜਾਰੀ ਕੀਤਾ ਗਿਆ ਹੈ। ਜੋ ਕਿ ਥਾਣਿਆਂ, ਪੀਸੀਆਰ, ਟ੍ਰੈਫਿਕ ਮੁਲਾਜ਼ਮਾਂ ਅਤੇ ਪੁਲਿਸ ਲਾਈਨ ਵਿਚ ਤੈਨਾਤ ਮੁਲਾਜ਼ਮਾਂ ਲਈ ਹੈ।

ਇਸ ਨਵੇਂ ਸਿਸਟਮ ਨਾਲ ਅਧਿਕਾਰੀਆਂ ਦੀਆਂ ਪਰੇਸ਼ਾਨੀਆਂ ਹੱਲ ਹੋਣਗੀਆਂ ਅਤੇ ਉਹਨਾਂ ਨੂੰ ਪਤਾ ਚਲੇਗਾ ਕਿ ਇਕ ਸਮੇਂ ਵਿਚ ਕਿੰਨੇ ਮੁਲਾਜ਼ਮ ਛੁੱਟੀ ਤੇ ਹਨ ਜਦਕਿ ਪਹਿਲਾਂ ਇਸ ਦਾ ਵੀ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement