
ਸਲਾਨਾ ਤਿਉਹਾਰ ਦੀਵਾਲੀ ‘ਚ ਸਿਰਫ਼ 1 ਦਿਨਾ ਰਹਿ ਗਿਆ ਹੈ ਅਤੇ ਮਠਿਆਈਆਂ ਅਤੇ ਤੋਹਫਿਆਂ...
ਲੁਧਿਆਣਾ: ਸਲਾਨਾ ਤਿਉਹਾਰ ਦੀਵਾਲੀ ‘ਚ ਸਿਰਫ਼ 1 ਦਿਨਾ ਰਹਿ ਗਿਆ ਹੈ ਅਤੇ ਮਠਿਆਈਆਂ ਅਤੇ ਤੋਹਫਿਆਂ ਦੀਆਂ ਦੁਕਾਨਾਂ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਸਭ ਦੀਵਾਲੀ ਦੀਆਂ ਤਿਆਰੀਆਂ ਕਰਨ 'ਚ ਲੱਗੇ ਹੋਏ ਹਨ। ਪੰਜਾਬ ਪੁਲਸ ਨੂੰ ਵੀ ਦੀਵਾਲੀ ਮਨਾਉਣਾ ਤੇ ਲੋਕਾਂ ਦਾ ਦੀਵਾਲਾ ਕੱਢਣਾ ਚੰਗੀ ਤਰ੍ਹਾਂ ਆਉਂਦਾ ਹੈ, ਜਿਸ ਦੀ ਮਿਸਾਲ ਇਕ ਵਾਇਰਲ ਵੀਡੀਓ ਹੈ, ਜਿਸ 'ਚ ਪੁਲਸ ਵਾਲੇ ਦੁਕਾਨ ਤੋਂ ਤੋਹਫੇ ਚੁੱਕ ਕੇ ਚੁੱਪ-ਚਾਪ ਖਿਸਕ ਜਾਂਦੇ ਹਨ।
ਅਸਲ 'ਚ ਪੁਲਸ ਮੁਲਾਜ਼ਮ ਪੈਟਰੋਲਿੰਗ ਕਾਰ ਲੈ ਕੇ ਇਕ ਦੁਕਾਨ 'ਤੇ ਆਉਂਦੇ ਹਨ ਅਤੇ ਦੁਕਾਨ ਦੇ ਬਾਹਰ ਪਏ ਤੋਹਫੇ ਚੁੱਕ ਕੇ ਆਪਣੀ ਗੱਡੀ 'ਚ ਰੱਖ ਲੈਂਦੇ ਹਨ। ਇਸ ਤੋਂ ਬਾਅਦ ਉਹ ਚੁੱਪਚਾਪ ਉੱਥੋਂ ਨਿਕਲ ਜਾਂਦੇ ਹਨ। ਦੁਕਾਨਦਾਰ ਨੂੰ ਵੀ ਇਸ ਗੱਲ ਦਾ ਉਦੋਂ ਪਤਾ ਲੱਗਿਆ, ਜਦੋਂ ਉਸ ਨੇ ਕੈਮਰਿਆਂ ਦੀ ਫੁਟੇਜ ਦੇਖੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜੋ ਕਿ ਲੁਧਿਆਣਾ ਦੀ ਦੱਸੀ ਜਾ ਰਹੀ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਮੋਟੀਆਂ ਤਨਖਾਹਾਂ ਲੈਣ ਵਾਲੀ ਪੰਜਾਬ ਪੁਲਸ ਥੋੜ੍ਹੀ ਜਿਹੀ ਵੀ ਜੇਬ ਢਿੱਲੀ ਕਰਕੇ ਰਾਜ਼ੀ ਨਹੀਂ ਹੈ ਅਤੇ ਦੀਵਾਲੀ 'ਤੇ ਵੀ ਲੋਕਾਂ ਦਾ ਦੀਵਾਲਾ ਕੱਢ ਰਹੀ ਹੈ। ਪੰਜਾਬ ਪੁਲਸ ਦੇ ਇਸ ਕਾਰਨਾਮੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।