
ਜ਼ਮਾਨਤ ਤੇ ਆਉਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ ਪਹਿਲੀ ਮੁਲਾਕਾਤ ਹੈ। ਰਾਮ ਰਹੀਮ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸੋਨਾਰੀਆ ਜੇਲ੍ਹ ਵਿਚ ਬੰਦ ਹੈ
ਚੰਡੀਗੜ੍ਹ- ਹਾਲ ਹੀ ਵਿਚ ਜ਼ਮਾਨਤ ਤੇ ਆਈ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਦੀ ਮੁਲਾਕਾਤ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸੌਦਾ ਸਾਦ ਨਾਲ ਹੋ ਗਈ ਹੈ। ਹਨੀਪ੍ਰੀਤ ਰਾਮ ਰਹੀਮ ਨੂੰ ਮਿਲ ਕੇ ਬਹੁਤ ਖੁਸ਼ ਹੈ।
honeypreet meet ram rahim
ਜ਼ਮਾਨਤ ਤੇ ਆਉਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ ਪਹਿਲੀ ਮੁਲਾਕਾਤ ਹੈ। ਰਾਮ ਰਹੀਮ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸੋਨਾਰੀਆ ਜੇਲ੍ਹ ਵਿਚ ਬੰਦ ਹੈ।
honeypreet meet ram rahim
ਦੱਸ ਦਈਏ ਕਿ ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਜ਼ਾ 25 ਅਗਸਤ 2017 ਵਿਚ ਹੋਈ ਸੀ ਉਸ ਸਮੇਂ ਹਨੀਪ੍ਰੀਤ ਦੀ ਆਖਰੀ ਮੁਲਾਕਾਤ ਰਾਮ ਰਹੀਮ ਨਾਲ ਹੋਈ ਸੀ। ਰਾਮ ਰਹੀਮ ਕੋਰਟ ਵਿਚ ਪੇਸ਼ ਹੋਣ ਲਈ ਇੱਕ ਕਾਫਿਲਾ ਲੈ ਕੇ ਗਿਆ ਸੀ।
Honeypreet
ਕਾਫਿਲੇ ਦੀ ਜਿਸ ਗੱਡੀ ਵਿਚ ਉਹ ਆਇਆ ਸੀ ਉਸ ਗੱਡੀ ਵਿਚ ਹੀ ਹਨੀਪ੍ਰੀਤ ਸੀ। ਉਸ ਤੋਂ ਬਾਅਦ ਜਦੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਨੂੰ ਹੈਲੀਕਾਪਟਰ ਰਾਂਹੀ ਲਿਜਾਇਆ ਗਿਆ। ਹੈਲੀਕਾਪਟਰ ਵਿਚ ਵੀ ਹਨੀਪ੍ਰੀਤ ਉਸ ਦੇ ਨਾਲ ਸੀ
honeypreet meet ram rahimਸੀਬੀਆਈ ਅਦਾਲਤ ਨੇ ਸੌਦਾ ਸਾਧ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਹੈ। ਹਨੀਪ੍ਰੀਤ ਨੇ ਵੀ ਅਦਾਲਤ ਵਿਚ ਅਰਜ਼ੀ ਦਿਤੀ ਸੀ ਕਿ ਉਸ ਨੂੰ ਅਪਣੇ 'ਪਿਤਾ' ਨਾਲ ਰਹਿਣ ਦੀ ਇਜ਼ਾਜਤ ਦਿਤੀ ਜਾਵੇ। ਅਦਾਲਤ ਨੇ ਦੋਹਾਂ ਦੀ ਅਰਜ਼ੀ ਨੂੰ ਰੱਦ ਕਰ ਦਿਤਾ। ਉਂਜ ਦੋਵੇਂ ਜਣੇ ਰੋਹਤਕ ਜੇਲ ਵਿਚ ਬਣੇ ਪੁਲਿਸ ਗੈਸਟ ਹਾਉਸ ਵਿਚ ਨਾਲ ਹੀ ਰਹੇ ਸਨ। ਸੂਤਰਾਂ ਮੁਤਾਬਕ ਸੌਦਾ ਸਾਧ ਜੇਲ ਵਿਚ ਅਪਣੀ ਸ਼ਾਹੀ ਜੀਵਨਸ਼ੈਲੀ ਨੂੰ ਯਾਦ ਕਰ ਰਿਹਾ ਹੈ।