
ਫਰੀਦਕੋਟ ਪੁਲਿਸ ਨੇ ਬੱਚੇ ਦੇ ਲਾਪਤਾ ਹੋਣ ਸਬੰਧੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ
ਫਰੀਦਕੋਟ: ਫਰੀਦਕੋਟ ਤੋਂ ਲਾਪਤਾ ਹੋਇਆ 11 ਸਾਲਾ ਬੱਚਾ ਜ਼ਿਲ੍ਹਾ ਪੁਲਿਸ ਨੇ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਕਾਨਵੈਂਟ ਸਕੂਲ ਵਿਚ ਪੰਜਵੀਂ ਜਮਾਤ ਵਿਚ ਪੜ੍ਹਦਾ 11 ਸਾਲਾ ਵਿਦਿਆਰਥੀ ਇਕ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਫਰੀਦਕੋਟ ਪੁਲਿਸ ਨੇ ਬੱਚੇ ਦੇ ਲਾਪਤਾ ਹੋਣ ਸਬੰਧੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਅਤੇ ਉਸ ਨੂੰ ਜ਼ੀਰਾ ਤੋਂ ਬਰਾਮਦ ਕਰਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।
ਇਸ ਮਾਮਲੇ ਵਿਚ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਸਾਈਕਲ ’ਤੇ ਨੈਸ਼ਨਲ ਹਾਈਵੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਰਾਤ ਹੋਣ ਕਾਰਨ ਜ਼ੀਰਾ ਨੇੜੇ ਇਕ ਵਿਅਕਤੀ ਨੇ ਉਸ ਨੂੰ ਆਪਣੇ ਘਰ ਰੋਕ ਲਿਆ ਅਤੇ ਸਵੇਰੇ ਫਰੀਦਕੋਟ ਪੁਲਿਸ ਨੂੰ ਸੂਚਨਾ ਦਿੱਤੀ। ਬੱਚੇ ਦੇ ਪਰਿਵਾਰ ਨੇ ਫਰੀਦਕੋਟ ਪੁਲਿਸ ਦਾ ਧੰਨਵਾਦ ਕੀਤਾ ਹੈ।