
ਭਾਰਤ-ਪਾਕਿ ਸਰਹੱਦ ਉਤੇ ਸਥਿਤ ਦਰਸ਼ਨ ਸਥਾਨ ਉਤੇ ਸ਼ਨਿਚਰਵਾਰ ਨੂੰ ਪੀਡਬਲਿਊਡੀ ਦੇ ਸਕੱਤਰ ਹੁਸਨ ਲਾਲ...
ਚੰਡੀਗੜ੍ਹ : ਭਾਰਤ-ਪਾਕਿ ਸਰਹੱਦ ਉਤੇ ਸਥਿਤ ਦਰਸ਼ਨ ਸਥਾਨ ਉਤੇ ਸ਼ਨਿਚਰਵਾਰ ਨੂੰ ਪੀਡਬਲਿਊਡੀ ਦੇ ਸਕੱਤਰ ਹੁਸਨ ਲਾਲ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਪਹੁੰਚੀ। ਟੀਮ ਦੇ ਨਾਲ ਰਾਸ਼ਟਰੀ ਰਾਜ ਮਾਰਗ ਅਧਿਕਾਰ ਦੇ ਪ੍ਰੋਜੈਕਟ ਡਾਇਰੈਕਟਰ ਜਸਪਾਲ ਸਿੰਘ ਵੀ ਸਨ। ਟੀਮ ਨੇ ਭਾਰਤ-ਪਾਕਿ ਸਰਹੱਦ ਉਤੇ ਪਹੁੰਚ ਕੇ ਕਰਤਾਰਪੁਰ ਕੋਰੀਡੋਰ ਉਸਾਰੀ ਲਈ ਜਾਇਜਾ ਲਿਆ। ਇਸ ਮੌਕੇ ਉਤੇ ਡੀਸੀ ਗੁਰਦਾਸਪੁਰ ਉਜਵਲ, ਐਸਡੀਐਮ ਸ਼੍ਰੀ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਸ਼ਰਮਾ, ਤਹਿਸੀਲਦਾਰ ਅਰਵਿੰਦ ਸਲਵਾਨ ਵੀ ਮੌਜੂਦ ਰਹੇ।
Farmer
ਜਿਵੇਂ ਹੀ ਪੀਡਬਲਿਊਡੀ ਦੇ ਸਕੱਤਰ ਹੁਸਨ ਲਾਲ ਦਰਸ਼ਨ ਸਥਾਨ ਉਤੇ ਪਹੁੰਚੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਜ਼ਮੀਨ ਦਾ ਉਚ ਮੁਆਵਜਾ ਦਿਤੇ ਜਾਣ ਉਤੇ ਚਰਚਾ ਕੀਤੀ। ਉਥੇ ਹੀ ਕੁੱਝ ਕਿਸਾਨਾਂ ਨੇ ਸਕੱਤਰ ਹੁਸਨ ਲਾਲ ਨੂੰ ਇਥੇ ਤੱਕ ਕਿਹਾ ਕਿ ਉਹ ਅਪਣੀ ਸਾਰੀ ਜ਼ਮੀਨ ਮੁਫ਼ਤ ਵਿਚ ਦੇਣ ਨੂੰ ਤਿਆਰ ਹਨ ਪਰ ਸ਼ਰਤ ਹੈ ਕਿ ਸਰਕਾਰ ਉਨ੍ਹਾਂ ਦੇ ਹਰ ਪਰਵਾਰ ਦੇ ਹਰ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਇਹ ਸੁਣ ਕੇ ਸਕੱਤਰ ਖੁਸ਼ ਹੋਣ ਲੱਗੇ। ਇਸ ਉਤੇ ਕਿਸਾਨਾਂ ਨੇ ਭੜਕਦੇ ਹੋਏ ਕਿਹਾ ਕਿ ਸਰਕਾਰਾਂ ਉਝ ਤਾਂ ਸਰਹੱਦੀ ਖੇਤਰਾਂ ਨੂੰ ਬੜਾਵਾ ਦੇਣ ਅਤੇ ਵਿਕਾਸ ਦੀ ਗੱਲਾਂ ਕਰਦੀਆਂ ਹਨ।
Kartarpur corridor construction work
ਪਰ ਜਦੋਂ ਜ਼ਮੀਨ ਦਾ ਮੁਆਵਜਾ ਦੇਣ ਦੀ ਗੱਲ ਆਉਦੀ ਹੈ ਤਾਂ ਕਹਿੰਦੀ ਹੈ ਜ਼ਮੀਨ ਦਾ ਮੁੱਲ ਘੱਟ ਹੈ। ਕਿਉਂਕਿ ਇਹ ਜ਼ਮੀਨੀ ਸਰਹੱਦੀ ਖੇਤਰ ਵਿਚ ਆਉਦੀ ਹੈ। ਉਥੇ ਹੀ ਪੀਡਬਲਿਊਡੀ ਦੇ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਦਾ ਮਕਸਦ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਉਸਾਰੀ ਕਾਰਜ ਨੂੰ ਸ਼ੁਰੂ ਕੀਤਾ ਜਾਵੇ। ਉਨ੍ਹਾਂ ਨੇ ਕੋਰੀਡੋਰ ਨੂੰ ਲੈ ਕੇ ਪੂਰਾ ਜਾਇਜਾ ਲਿਆ। ਕਿੱਥੇ-ਕਿੱਥੇ, ਕੀ-ਕੀ ਹੋਣਾ ਹੈ। ਉਸ ਦੇ ਬਾਰੇ ਵਿਚ ਵੀ ਚਰਚਾ ਕੀਤੀ ਗਈ ਹੈ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਨਿਸ਼ਚਿਤ ਸਮੇਂ ਉਤੇ ਕੋਰੀਡੋਰ ਦੀ ਉਸਾਰੀ ਪੂਰੀ ਕੀਤੀ ਜਾਵੇ।