ਕਰਤਾਰਪੁਰ ਕੋਰੀਡੋਰ ‘ਤੇ ਭਾਰਤ ਨੇ ਕਬੂਲਿਆ ਪਾਕਿਸਤਾਨ ਦਾ ਸੱਦਾ
Published : Feb 8, 2019, 1:33 pm IST
Updated : Feb 8, 2019, 1:33 pm IST
SHARE ARTICLE
Pakistan with India Govt
Pakistan with India Govt

ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦਾ ਵਫ਼ਦ 13 ਮਾਰਚ ਨੂੰ ਭਾਰਤ ਆਵੇਗਾ। ਇਸ ਦਾ ਭਾਰਤ ਸਰਕਾਰ ਨੇ ਵੀ ਹਾਂਪੱਖੀ ਹੁੰਗਾਰਾ ਦਿੱਤਾ ਹੈ...

ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦਾ ਵਫ਼ਦ 13 ਮਾਰਚ ਨੂੰ ਭਾਰਤ ਆਵੇਗਾ। ਇਸ ਦਾ ਭਾਰਤ ਸਰਕਾਰ ਨੇ ਵੀ ਹਾਂਪੱਖੀ ਹੁੰਗਾਰਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਵਫ਼ਦ ਦਾ ਸਵਾਗਤ ਕਰਦਿਆਂ ਕਰਤਾਰਪੁਰ ਲਾਂਘੇ ਦੇ ਖਰੜੇ ਨੂੰ ਆਖਰੀ ਰੂਪ ਦੇਣ ਲਈ ਪਾਕਿਸਤਾਨ ਵੱਲੋਂ ਬੈਠਕ ਦਾ ਸੱਦਾ ਪ੍ਰਵਾਨ ਕਰ ਲਿਆ ਗਿਆ ਹੈ। ਭਾਰਤ ਦਾ ਵਫ਼ਦ 28 ਮਾਰਚ ਨੂੰ ਪਾਕਿਸਤਾਨ ਜਾਵੇਗਾ। ਭਾਰਤ ਨੇ ਸੁਝਾਅ ਦਿੱਤਾ ਹੈ ਕਿ ਤਕਨੀਕੀ ਪੱਖ ਤੋਂ ਦੋਹਾਂ ਮੁਲਕਾਂ ਦੇ ਇੰਜੀਨੀਅਰਾਂ ਨਾਲ ਵੀ ਬੈਠਕ ਹੋਣੀ ਜ਼ਰੂਰੀ ਹੈ।

Kartarpur SahibKartarpur Sahib

ਦੱਸ ਦਈਏ ਕਿ ਪਹਿਲਾਂ ਪਾਕਿਸਤਾਨ ਵੱਲੋਂ ਭਾਰਤ ਆਉਣ ਦਾ ਸੱਦਾ ਭਾਰਤ ਨੂੰ ਭੇਜਿਆ ਗਿਆ ਸੀ, ਕਰਤਾਰਪੁਰ ਕੋਰੀਡੋਰ ਉਤੇ ਪਹਿਲੀ ਵਾਰ ਬੈਠਕ ਕਰਨ ਲਈ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਆਵੇਗਾ। ਉਹ ਇਥੇ ਆ ਕੇ ਸਰਹੱਦ ਪਾਰ ਤੀਰਥ ਯਾਤਰਾ ਲਈ ਤੌਰ ਤਰੀਕੇ ਉਤੇ ਚਰਚਾ ਕਰੇਗਾ। ਪਾਕਿਸਤਾਨ ਨੇ ਭਾਰਤੀ ਪ੍ਰਤੀਨਿਧੀ ਮੰਡਲ ਦੁਆਰਾ 15 ਦਿਨਾਂ ਤੋਂ ਬਾਅਦ ਡਰਾਫਟ ਸਮਝੌਤੇ ਨੂੰ ਆਖਰੀ ਰੂਪ ਦੇਣ ਲਈ ਇਕ ਯਾਤਰਾ ਦਾ ਪ੍ਰਸਤਾਵ ਰੱਖਿਆ ਹੈ।

Kartarpur Corridor construction workKartarpur Corridor construction work

ਗੁਰਦਾਸਪੁਰ ਸਰਹੱਦ ਤੋਂ 4 ਕਿਲੋਮੀਟਰ ਦੂਰ ਨਰੋਵਲ ਵਿਚ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਵਿਚ ਸਿੱਖ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਬੈਠਕ ਆਯੋਜਿਤ ਕੀਤੀ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਟਵਿਟਰ ਉਤੇ ਲਿਖਿਆ, ਰਚਨਾਤਮਕ ਸ਼ਮੂਲੀਅਤ ਲਈ ਪਾਕਿਸਤਾਨ ਨੇ ਭਾਰਤ ਨੂੰ ਪ੍ਰਸਤਾਵ ਦਿਤਾ ਹੈ ਕਿ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਦੀ ਯਾਤਰਾ ਉਤੇ ਆਵੇਗਾ।

Kartarpur corridor construction workKartarpur corridor construction work

ਜਿਸ ਤੋਂ ਬਾਅਦ ਭਾਰਤ ਦਾ ਪ੍ਰਤੀਨਿਧੀ ਮੰਡਲ 28 ਮਾਰਚ ਨੂੰ ਪਾਕਿਸਤਾਨ ਆਵੇਗਾ ਤਾਂ ਕਿ ਕਰਤਾਰਪੁਰ ਕੋਰੀਡੋਰ ਦੇ ਖਰੜੇ ਨੂੰ ਅੰਤਮ ਰੂਪ ਦਿਤਾ ਜਾ ਸਕੇ। ਵਿਦੇਸ਼ ਮੰਤਰਾਲਾ ਦੇ ਸਰਕਾਰੀ ਬੁਲਾਰੇ ਰਵੀਸ਼ ਕੁਮਾਰ ਨੇ ਟਵਿਟਰ ਉਤੇ ਲਿਖਿਆ, ਅਸੀਂ 13 ਮਾਰਚ 2019 ਨੂੰ ਭਾਰਤ ਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਧਿਅਮ ਨਾਲ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਚਰਚਾ ਕਰਨ ਅਤੇ ਖਰੜੇ ਨੂੰ ਅੰਤਮ ਰੂਪ ਦੇਣ ਲਈ ਪਾਕਿਸਤਾਨ ਦੀ ਟੀਮ ਦਾ ਸਵਾਗਤ ਕਰਦੇ ਹਾਂ।

kartarpur corridorkartarpur corridor

ਜ਼ਰੂਰਤ ਦੇ ਅਨੁਸਾਰ ਫਾਲੋਅਪ ਬੈਠਕ ਪਾਕਿਸਤਾਨ ਵਿਚ ਹੋਵੇਗੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਯਾਤਰਾ ਦੇ ਤੌਰ-ਤਰੀਕਿਆਂ ਉਤੇ ਗੱਲਬਾਤ ਦਾ ਇੰਤਜ਼ਾਰ ਕੀਤੇ ਬਿਨਾਂ ਦੋਨਾਂ ਪਾਸੇ ਦੇ ਇੰਜੀਨੀਅਰਾਂ ਦੇ ਨਾਲ ਤਕਨੀਕੀ ਪੱਧਰ ਦੀ ਗੱਲ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement