
ਸੂਤਰਾਂ ਮੁਤਾਬਕ ਚੋਣ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਪੰਜਾਬ...
ਲੁਧਿਆਣਾ: ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋ ਚੁੱਕੀਆਂ ਹਨ ਦੇ ਲਗਭਗ ਸਾਰੇ ਮੀਡੀਆ ਅਤੇ ਏਜੰਸੀਆਂ ਦਾ ਇਸ਼ਾਰਾ ਹੈ ਕਿ ਇਸ ਵਾਰ ਵੀ ਕੇਜਰੀਵਾਲ ਸਰਕਾਰ ਹੀ ਬਣੇਗੀ। ਬਾਕੀ ਤਾਂ ਕੱਲ੍ਹ ਯਾਨੀ 11 ਤਰੀਕ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਜੇ ਇਸ ਵਾਰ ਦਿੱਲੀ ਵਿਚ ਫਿਰ ਤੋਂ ਕੇਜਰੀਵਾਲ ਸਰਕਾਰ ਬਣਦੀ ਹੈ ਤਾਂ ਅਰਵਿੰਦਰ ਕੇਜਰੀਵਾਲ ਖੁਦ ਬਣਨ ਦੀ ਬਜਾਏ ਮੁਨੀਸ਼ ਸਿਸੋਦੀਆ ਨੂੰ ਸਹੁੰ ਚੁਕਾ ਸਕਦੇ ਹਨ। ਦਸ ਦਈਏ ਕਿ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਹਨ।
Arvind Kejriwal
ਸੂਤਰਾਂ ਮੁਤਾਬਕ ਚੋਣ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਪੰਜਾਬ ਵਿਚ ਵੀ ਮੱਲਾਂ ਮਾਰਨ ਦੀ ਤਿਆਰੀ ਵਿਚ ਹਨ। ਸਪਸ਼ਟ ਸ਼ਬਦਾਂ ਵਿਚ ਕਿ ਕੇਜਰੀਵਾਲ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੱਗਣ ਦੀ ਅਪੀਲ ਕਰ ਸਕਦੇ ਸਨ ਅਤੇ ਨਾਲ ਹੀ 2017 ਵਿਚ ਮੁੱਖ ਮੰਤਰੀ ਦਾ ਉਮੀਦਵਾਰ ਨਾ ਦੇਣ ਲਈ ਪੰਜਾਬੀਆਂ ਤੋਂ ਮੁਆਫ਼ੀ ਮੰਗ ਸਕਦੇ ਹਨ। ਸੂਤਰਾਂ ਤੋਂ ਪਤਾ ਲਗਿਆ ਹੈ ਕਿ 2 ਸਾਲ ਦਾ ਸਮਾਂ ਤਾਂ ਪਿਆ ਹੈ ਪਰ ਕੇਜਰੀਵਾਲ ਦਿੱਲੀ ਤੋਂ ਬਾਅਦ ਹੁਣ ਪੰਜਾਬ ਵੱਲ ਜ਼ਿਆਦਾ ਧਿਆਨ ਦੇਣਗੇ।
Kejriwal and Sidhu
ਇੱਥੇ ਉਹ ਸਿੱਧੂ ਨੂੰ ਅਗਵਾਈ ਕਰਨ ਲਈ ਕਹਿ ਸਕਦੇ ਹਨ। ਦਸ ਦਈਏ ਕਿ ਦਿੱਲੀ ਚੋਣਾਂ ਦੀਆਂ ਵੋਟਿੰਗ ਦੌਰਾਨ ਗਿਣਤੀ ਦੇ ਅਨੁਮਾਨ ਲਗਾਏ ਜਾ ਰਹੇ ਹਨ ਜਿਸ ਵਿਚ ਚੋਣ ਕਮਿਸ਼ਨ ਨੇ ਕੱਲ੍ਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਮਤਦਾਨ 62.59% ਸੀ, ਜੋ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ 2 ਫੀ ਸਦੀ ਵੱਧ ਹੈ।
Arvind Kejriwal
ਚੋਣ ਕਮਿਸ਼ਨ ਦੇ ਅਨੁਸਾਰ ਬੱਲੀਮਰਾਨ ਵਿਧਾਨ ਸਭਾ 'ਚ ਸਭ ਤੋਂ ਵੱਧ 71.6% ਵੋਟਾਂ ਪਈਆਂ ਅਤੇ ਸਭ ਤੋਂ ਘੱਟ 45.4% ਵੋਟਾਂ ਦਿੱਲੀ ਕੈਂਟ ਵਿਧਾਬ ਸਭਾ 'ਚ ਪਈਆਂ। ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਚੋਣਾਂ ਨਾਲੋਂ 2 ਫੀਸਦੀ ਵੱਧ ਵੋਟਿੰਗ ਹੋਈ। ਵੋਟਾਂ ਦੀ ਕੁੱਲ ਫੀਸਦ ਜਾਰੀ ਕਰਨ 'ਚ ਦੇਰੀ ਬਾਰੇ ਚੋਣ ਕਮਿਸ਼ਨ ਨੇ ਕਿਹਾ ਕਿ ਸਹੀ ਅੰਕੜੇ ਇਕੱਤਰ ਕਰਨ ਵਿਚ ਸਮਾਂ ਲੱਗਦਾ ਹੈ।
Navjot Singh Sidhu
ਇਸ ਲਈ ਡਾਟਾ ਆਉਣ 'ਚ ਸਮਾਂ ਲੱਗਦਾ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਹੈ ਕਿ ਪੋਲਿੰਗ ਅੰਕੜੇ ਰਿਟਰਨਿੰਗ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ ਹਨ ਜੋ ਪੂਰੀ ਰਾਤ ਕੰਮ 'ਚ ਰੁੱਝੇ ਹੋਏ ਸਨ। ਇਸ ਤੋਂ ਬਾਅਦ ਉਹ ਜਾਂਚ 'ਚ ਲੱਗੇ ਹੋਏ ਸਨ। ਇਸ 'ਚ ਕੁਝ ਸਮਾਂ ਲੱਗ ਗਿਆ ਹੈ ਪਰ ਸਹੀ ਅੰਕੜੇ ਇਕੱਤਕ ਕਰਨਾ ਬਹੁਤ ਮਹੱਤਵਪੂਰਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।