ਸਰਕਾਰੀ ਅਦੇਸ਼ 'ਤੇ ਲੱਗਦੇ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨ- ਅਜਨਾਲਾ
Published : Feb 10, 2020, 3:50 pm IST
Updated : Feb 10, 2020, 3:50 pm IST
SHARE ARTICLE
Photo
Photo

ਪੰਜਾਬ ਵਿਚ ਸਿੱਖੀ ਦੇ ਮਾਹੌਲ ਨੂੰ ਖਰਾਬ ਕਰ ਰਹੇ ਹਨ,,,,,

ਪੰਜਾਬ - ਜਥੇਦਾਰ ਅਮਰੀਕ ਸਿੰਘ ਅਜਨਾਲਾ ਦੁਆਰਾ ਦਿੱਤੇ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਦੇ ਜਿਹੜੇ ਵੀ ਗੁਰਮਿਤ ਦੀਵਾਨ ਲੱਗਦੇ ਹਨ ਉਹ ਗੁਰਮਿਤ ਨਾਲ ਸੰਬੰਧਤ ਨਹੀਂ ਬਲਕਿ ਇਹ ਦੀਵਾਨ ਪੰਜਾਬ ਸਰਕਾਰ ਦੇ ਸਰਕਾਰੀ ਅਦੇਸ਼ਾਂ 'ਤੇ ਲੱਗਦੇ ਹਨ । ਜੋ ਪੰਜਾਬ ਵਿਚ ਸਿੱਖੀ ਦੇ ਮਾਹੌਲ ਨੂੰ ਖਰਾਬ ਕਰ ਰਹੇ ਹਨ।

photophoto

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਨੂੰ ਧਨੌਲਾ ਥਾਣੇ ਤੋਂ ਪੁਲਿਸ ਹਿਰਾਸਤ ਵੱਲੋਂ ਰਿਹਾ ਕੀਤਾ ਗਿਆ ਸੀ । ਉਨ੍ਹਾਂ ਆਖਿਆ ਕਿ ਰਣਜੀਤ ਸਿੰਘ ਕਾਂਗਰਸ ਸਰਕਾਰ ਦੀ ਸ਼ੈਅ ਤੇ ਮਾਹੌਲ ਨੂੰ ਖਰਾਬ ਕਰ ਰਿਹਾ ਹੈ। ਰਣਜੀਤ ਸਿੰਘ ਨੇ ਸਿੱਖ ਇਤਿਹਾਸ ਤੇ ਗੁਰਮਤਿ ਦੇ ਪ੍ਰਚਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਉਨਾਂ ਨੇ ਕਿਹਾ ਕਿ ਢੱਡਰੀਆਂਵਾਲਾ ਵਿਵਾਦਪੂਰਨ ਗੱਲਬਾਤ ਕਰਦਾ ਹੈ। ਜਿਸ ਕਰਕੇ ਇਹ ਸੰਘਰਸ਼ ਚੱਲ ਰਿਹਾ ਹੈ।
photoPhoto

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਣਜੀਤ ਸਿੰਘ ਨੂੰ ਪੰਜ ਮੈਂਬਰੀ ਕਮੇਟੀ ਪੇਸ਼ ਕਰਨ ਲਈ ਕਿਹਾ ਗਿਆ ਸੀ ।ਪਰ ਰਣਜੀਤ ਸਿੰਘ ਨੇ ਅਜੇ ਤੱਕ ਕਮੇਟੀ ਪੇਸ਼ ਨਹੀ ਕੀਤੀ । ਦੱਸਣ ਯੋਗ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਾਂ ਵਿਚ ਘਿਰੇ ਹੋਏ ਹਨ।

Ranjit Singh Dhadrian Wale Photo

ਇਨ੍ਹਾਂ ਦੁਆਰਾ ਧਾਰਨ ਕੀਤਾ ਕਦੇ ਸੰਪਰਦਾਈ, ਟਕਸਾਲੀ, ਅਖੰਡ ਕੀਰਤਨੀ ਤੇ ਕਦੇ ਨਿੰਹਗ ਸਿੰਘ ਵਾਲਾ ਬਾਣਾ ਬਦਲਣ 'ਤੇ ਵੀ ਚਰਚਾ ਦਾ ਕੇਂਦਰ ਬਣ ਜਾਂਦਾ ਹੈ । ਸਾਲ ੨੦੧੬ ਤੋਂ ਹੋਈ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਲੇ ਟਕਰਾਅ ਦੀ ਸ਼ੁਰੂਆਤ ਤੋਂ ਬਾਅਦ ਰਣਜੀਤ ਸਿੰਘ ਲਗਾਤਾਰ ਸ਼ੋਸਲ ਮੀਡੀਆ 'ਤੇ ਬਣੇ ਹਨ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement