ਸਾਹਿਤ ਦਾ ਸਰਮਾਇਆ ਸਨ ਸੰਤੋਖ ਸਿੰਘ ਧੀਰ: ਚਰਨਜੀਤ ਚੰਨੀ
Published : Feb 10, 2021, 2:53 am IST
Updated : Feb 10, 2021, 2:53 am IST
SHARE ARTICLE
image
image

ਸਾਹਿਤ ਦਾ ਸਰਮਾਇਆ ਸਨ ਸੰਤੋਖ ਸਿੰਘ ਧੀਰ: ਚਰਨਜੀਤ ਚੰਨੀ

ਐਸ.ਏ.ਐਸ.ਨਗਰ, 9 ਫ਼ਰਵਰੀ (ਸੁਖਦੀਪ ਸਿੰਘ ਸੋਈ): ਪੰਜਾਬੀ ਦੇ ਬਹੁਪੱਖੀ ਅਤੇ ਸਿਰਮੌਰ ਸਾਹਿਤਕਾਰ ੍ਰਸੰਤੋਖ ਸਿੰਘ ਧੀਰ ਨੂੰ  ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਹਮੇਸ਼ਾ ਲੋਕ ਹਿਤ ਰਚਨਾਵਾਂ ਰਾਹੀਂ ਕਿਰਤੀ ਵਰਗ ਦੀ ਗੱਲ ਕੀਤੀ ਅਤੇ ਦੱਬੇ ਕੁਚਲੇ, ਮਿਹਨਤੀ ਲੋਕਾਂ ਨੂੰ  ਅਪਣੀਆਂ ਲਿਖਤਾਂ ਦੇ ਪਾਤਰ ਬਣਾਇਆ | ਉਨ੍ਹਾਂ ਕਿਹਾ ਕਿ ਸ੍ਰਧੀਰ ਦੀਆਂ ਅਮਰ ਕਹਾਣੀਆਂ ਕੋਈ ਇਕ ਸਵਾਰ ਅਤੇ ਸਵੇਰ ਹੋਣ ਤਕ ਉਤੇ ਦੂਰਦਰਸ਼ਨ ਜਲੰਧਰ ਨੇ ਲਘੂ ਫ਼ਿਲਮਾਂ ਬਣਾ ਕੇ ਆਮ ਲੋਕਾਂ ਤਕ ਪਹੁੰਚਾਇਆ | ਉੱਘੇ ਸ਼ਾਇਰ ਪਦਮਸ਼੍ਰੀ ਡਾ.ਸੁਰਜੀਤ ਪਾਤਰ ਨੇ ਨੂੰ  ਬਰਸੀ ਮੌਕੇ ਚੇਤੇ ਕਰਦਿਆਂ ਕਿਹਾ ਕਿ ਉਹ ਕਲਮ ਦੇ ਯੋਧੇ ਤੇ ਅਣਖੀਲੇ ਮਨੁੱਖ ਸਨ ਜੋ ਹਮੇਸ਼ਾ ਸਾਨੂੰ ਚੇਤੇ ਰਹਿਣਗੇ | ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸ੍ਰਦੇ ਕਹਾਣੀ ਸੰਗਿ੍ਹ ਪੱਖੀ ਨੂੰ  ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਉਨ੍ਹਾਂ ਨੂੰ  ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਭੇਂਟ ਕੀਤਾ ਸੀ ਪਰ ਉਹ ਅਪਣਾ ਸੱਭ ਤੋਂ ਵੱਡਾ ਸਨਮਾਨ ਪਾਠਕ ਜਗਤ ਵਲੋਂ ਹੀ ਮੰਨਦੇ ਸਨ |  


ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸ੍ਰਧੀਰ ਨਾਲ ਉਨ੍ਹਾਂ ਅਪਣੀ ਨੇੜਤਾ ਕਾਰਨ ਅਭੁੱਲ ਯਾਦਾਂ ਬਾਰੇ ਕਿਤਾਬ ਮੇਰੇ ਹਿੱਸੇ ਦਾ ਧੀਰ ਲਿਖੀ | ਉਨ੍ਹਾਂ ਨੇ ਇਕੋ ਸਮੇਂ ਕਹਾਣੀ, ਨਾਵਲ, ਕਵਿਤਾ, ਸਵੈ ਜੀਵਨੀ, ਯਾਦਾਂ, ਸਫ਼ਰਨਾਮਾ ਵਰਗੀਆਂ ਸਾਹਿਤਕ ਵਿਧਾਵਾਂ ਉੱਤੇ ਕਲਮ ਚਲਾਈ | 
photo 9-9

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement