
ਦੁਕਾਨ 'ਚੋਂ ਸਮਾਨ ਵੀ ਹੋਇਆ ਚੋਰੀ
ਲੰਬੀ: ਸ੍ਰੀ ਮੁਕਤਸਰ ਸਾਹਿਬ ਤੋਂ ਦਿਲ ਨੂੰ ਦਹਿਲ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਹਲਕਾ ਲੰਬੀ ਦੇ ਪਿੰਡ ਖੇਮਾ ਖੇੜਾ ਵਿਚ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਮੰਗਲਾ ਰਾਮ ਵਜੋਂ ਹੋਈ ਹੈ, ਮ੍ਰਿਤਕ ਦੀ ਆਪਣੀ ਡੇਅਰੀ ਅਤੇ ਕਰਿਆਨੇ ਦੀ ਦੁਕਾਨ ਸੀ।
ਇਹ ਵੀ ਪੜ੍ਹੋ: ਪੀਐਮ ਮੋਦੀ ਨੇ ਸੰਸਦ ਵਿੱਚ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੀ ਕੀਤੀ ਤਾਰੀਫ, ਕਿਹਾ.......
ਇਕੱਤਰ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਬਜ਼ੁਰਗ ਮੰਗਲਾ ਰਾਮ ਆਪਣੀ ਕਰਿਆਨੇ ਦੀ ਦੁਕਾਨ ਅੰਦਰ ਸੁੱਤਾ ਹੋਇਆ ਸੀ। ਰਾਤ ਸਮੇਂ ਦੁਕਾਨ ਅੰਦਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਸ਼ੁੱਕਰਵਾਰ ਸਵੇਰੇ ਲੱਗਾ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਸਰਬਜੋਤ ਸਿੰਘ ਜੌਹਲ ਖਰੀਦ ਸਕਦੇ ਹਨ ਮੋਰੇਕੈਂਬੇ ਲੀਗ ਵਨ ਕਲੱਬ
ਜਦ ਪਰਿਵਾਰਕ ਮੈਂਬਰ ਦੁਕਾਨ ਅੰਦਰ ਗਏ ਤਾਂ ਉਨ੍ਹਾਂ ਦੇਖਿਆ ਕਿ ਮੰਗਲਾ ਰਾਮ ਮ੍ਰਿਤ ਪਿਆ ਸੀ। ਦੁਕਾਨ 'ਚੋਂ ਦੁੱਧ ਚੈੱਕ ਕਰਨ ਵਾਲੀ ਮਸ਼ੀਨ, ਵਾਇਬਰੇਟਰ ਤੇ ਹੋਰ ਕਾਫੀ ਸਾਮਾਨ ਗਾਇਬ ਸੀ ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਕਿ ਕਤਲ ਚੋਰੀ ਦੀ ਨੀਅਤ ਨਾਲ ਕੀਤਾ ਗਿਆ ਹੈ। ਓਧਰ ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।